ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਨੇ ਵਿਧਾਇਕ ਖਹਿਰਾ ਨੂੰ ਸੌਂਪਿਆਂ ਲਾਲ ਲਕੀਰ ਦੇ ਖਾਤਮੇ ਲਈ ਲੋਕਾਂ ਦੀ ਵਕਾਲਤ ਦਾ ਮੁੱਦਾ

Friday, Jan 18, 2019 - 10:43 AM (IST)

ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਨੇ ਵਿਧਾਇਕ ਖਹਿਰਾ ਨੂੰ ਸੌਂਪਿਆਂ ਲਾਲ ਲਕੀਰ ਦੇ ਖਾਤਮੇ ਲਈ ਲੋਕਾਂ ਦੀ ਵਕਾਲਤ ਦਾ ਮੁੱਦਾ
ਜਲੰਧਰ (ਸਾਹਨੀ)-ਅੰਗਰੇਜ਼ ਕਾਲ ਤੋਂ ਰਿਹਾਇਸ਼ੀ ਇਲਾਕਿਆਂ ਲਈ ਚੱਲੀ ਆ ਰਹੀ ਲਾਲ ਲਕੀਰ ਦਾ ਮੁੱਦਾ ਜੋ ਕਿ ਪੰਜਾਬ ਦੇ ਕਰੋਡ਼ਾਂ ਪਰਿਵਾਰਾਂ ਨੂੰ ਰਿਹਾਇਸ਼ੀ ਜ਼ਮੀਨਾਂ ਦੇ ਮਾਲਕੀ ਹੱਕ ਦਵਾਉਣ ਲਈ ਅਡ਼ਿੱਕਾ ਬਣਿਆ ਹੈ, ਨੂੰ ਖਤਮ ਕਰਾਉਣ ਦੀ ਟੇਕ ਵਿਰੋਧੀ ਧਿਰਾਂ ’ਤੇ ਟਿਕਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ. ਦੇ ਆਗੂਆਂ ਨੇ ਸੂਬੇ ਨੂੰ ਲਾਲ ਲਕੀਰ ਤੋਂ ਮੁਕਤ ਕਰਾਉਣ ਲਈ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਜਥੇ. ਬਲਵਿੰਦਰ ਸਿੰਘ ਬੈਂਸ ਨੂੰ ਪ੍ਰੇਰਿਤ ਕਰਨ ਤੋਂ ਬਾਅਦ ਅੱਜ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਸਟੇਟ ਕਨਵੀਨਰ ਸਰਵਣ ਸਿੰਘ ਸਰਾਏ ਦੀ ਅਗਵਾਈ ਹੇਠ ਸੰਸਥਾ ਦੇ ਵਾਲੰਟੀਅਰਾਂ ’ਤੇ ਆਧਾਰਿਤ ਵਫਦ ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨਾਲ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਮਗਡ਼੍ਹ ਵਿਖੇ ਮੀਟਿੰਗ ਕੀਤੀ ਅਤੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਲੋਕ ਹਿਤੈਸ਼ੀ ਬਣਾਉਣ ਵਾਸਤੇ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਜ਼ੋਰਦਾਰ ਢੰਗ ਨਾਲ ਚੁੱਕਣ ਲਈ ਕਿਹਾ।ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਤੇ ਕਨਵੀਨਰ ਸਰਵਣ ਸਿੰਘ ਸਰਾਏ ਨੇ ਦੱਸਿਆ ਕਿ ਸਿਮਰਜੀਤ ਸਿੰਘ ਬੈਂਸ ਨਾਲ ਮੁਲਾਕਾਤ ਸਮੇਂ ਵੀ ਸਾਨੂੰ ਲੋਕ ਹਿੱਤ ਨੂੰ ਲੈ ਕੇ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਤੋਂ ਬਾਅਦ ਹੁਣ ਦਹਾਕਿਆਂ ਤੋਂ ਖਾਨਾਬਦੋਸ਼ਾਂ ਵਾਂਗ ਰਹਿ ਰਹੇ ਕਰੋਡ਼ਾਂ ਟੱਬਰਾਂ ਨੂੰ ਰਿਹਾਇਸ਼ੀ ਥਾਵਾਂ ਦੇ ਮਾਲਕੀ ਹੱਕ ਮਿਲਣ ਦਾ ਰਾਹ ਪੱਧਰਾ ਹੋ ਜਾਣ ਦੀ ਇਕ ਹੋਰ ਆਸ ਜਾਗੀ ਹੈ, ਇਸ ਦੌਰਾਨ ਖਹਿਰਾ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਸੰਸਥਾ ਵਲੋਂ ਦਿੱਤੇ ਗਏ ਮੰਗ-ਪੱਤਰ ਨੂੰ ਲੋਡ਼ੀਂਦੀ ਅਗਲੇਰੀ ਕਾਰਵਾਈ ਲਈ ਮੁੱਖ ਸਕੱਤਰ ਪੰਜਾਬ ਨੂੰ ਭੇਜਣਗੇ।

Related News