ਲਾਇਨਜ਼ ਜਲੰਧਰ ਨੇ ਪਹਿਲਾ ਕਦਮ ਫ੍ਰੀ ਸਕੂਲ ਦੇ ਬੱਚਿਆਂ ਨੂੰ ਵੰਡੇ ਸਵੈਟਰ

Friday, Jan 18, 2019 - 10:42 AM (IST)

ਲਾਇਨਜ਼ ਜਲੰਧਰ  ਨੇ ਪਹਿਲਾ ਕਦਮ ਫ੍ਰੀ ਸਕੂਲ ਦੇ ਬੱਚਿਆਂ ਨੂੰ ਵੰਡੇ ਸਵੈਟਰ
ਜਲੰਧਰ (ਚਾਂਦ)- ਲਾਇਨਜ਼ ਕਲੱਬ ਜਲੰਧਰ ਦੇ ਪ੍ਰਧਾਨ ਦਿਨੇਸ਼ ਸ਼ਰਮਾ ਦੀ ਅਗਵਾਈ ’ਚ ਵਧਦੀ ਸਰਦੀ ਕਾਰਨ ਪਹਿਲਾ ਕਦਮ ਫ੍ਰੀ ਸਕੂਲ ’ਚ ਪੜ੍ਹਦੇ ਸਾਰੇ ਬੱਚਿਆਂ ਨੂੰ ਗਰਮ ਸਵੈਟਰ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ’ਚ ਕਲੱਬ ਦੇ ਸਾਬਕਾ ਪ੍ਰਧਾਨ ਤੇ ਸਮਾਜ ਸੇਵਕ ਜੀ. ਡੀ. ਕੁੰਦਰਾ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਉਨ੍ਹਾਂ ਨੇ ਕਲੱਬ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਸਕੱਤਰ ਡਾ. ਵਿਪੁਲ ਤ੍ਰਿਖਾ, ਟੀ. ਐੱਨ. ਆਨੰਦ, ਐੱਸ. ਐੱਲ. ਗੁਪਤਾ, ਹਰਸ਼ਵਰਧਨ ਸ਼ਰਮਾ, ਡੀ. ਕੇ. ਛਾਬੜਾ, ਜਿੰਦਲ ਸਾਹਿਬ ਤੇ ਹੋਰ ਹਾਜ਼ਰ ਸਨ।

Related News