ਅੱਧ ਨੰਗਾ ਹੋ ਕੇ ਘਰ ''ਚ ਵੜਿਆ ਨੌਜਵਾਨ, ਕਰਨ ਲੱਗਾ ਗੰਦੀਆਂ ਹਰਕਤਾਂ

10/03/2020 4:55:08 PM

ਜਲੰਧਰ : ਬਸਤੀ ਸ਼ੇਖ 'ਚ ਬੀਤੇ ਦਿਨ ਇਕ ਨੌਜਵਾਨ ਵਲੋਂ ਅੱਧਾ ਨੰਗਾ ਹੋ ਕੇ ਲੋਕਾਂ ਦੇ ਘਰਾਂ 'ਚ ਵੜ ਕੇ ਗਲਤ ਹਰਕਤਾਂ ਤੇ ਗੰਦੀਆਂ-ਗੰਦੀਆਂ ਗਾਲਾ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਕਤ ਨੌਜਵਾਨ ਨੇ ਗੁਰਦੁਆਰਾ ਸਾਹਿਬ 'ਚ ਵੀ ਵੜਨ ਦੀ ਕੋਸ਼ਿਸ਼ ਕੀਤੀ। ਇਸ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਭਾਰੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਤੇ ਉਸ ਦੀ ਕੁੱਟਮਾਰ ਕਰਨ ਲੱਗੇ। ਲੋਕਾਂ ਨੇ ਉਸ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਉਸ ਨੂੰ ਆਪਣੇ ਨਾਲ ਥਾਣਾ ਪੰਜ ਲੈ ਕੇ ਆ ਗਈ। ਹਾਲਾਂਕਿ ਅਜੇ ਪੁਲਸ ਨੇ ਉਸ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਚੜ੍ਹਿਆ ਪੁਲਸ ਦੇ ਹੱਥੇ

ਮੌਕੇ 'ਤੇ ਮੌਜੂਦ ਔਰਤਾਂ ਨੇ ਦੱਸਿਆ ਕਿ ਇਹ ਵਿਅਕਤੀ ਅੱਧ ਨੰਗਾ ਹੋ ਕੇ ਉਨ੍ਹਾਂ ਦੇ ਘਰ 'ਚ ਵੜ ਗਿਆ ਤੇ ਗਲਤ ਹਰਕਤਾਂ ਕਰਨ ਲੱਗਾ। ਉਹ ਗਾਲਾਂ ਵੀ ਕੱਢ ਰਿਹਾ ਸੀ। ਇਸ ਤੋਂ ਡਰ ਕੇ ਉਹ ਤੁਰੰਤ ਬਾਹਰ ਆ ਗਈਆਂ ਤੇ ਨੇੜੇ-ਤੇੜੇ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਜਮ੍ਹਾਂ ਹੋਏ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਕੁੱਟਣ ਤੋਂ ਬਾਅਦ ਖੰਭੇ ਨਾਲ ਬੰਨ੍ਹ ਦਿੱਤਾ।

ਇਹ ਵੀ ਪੜ੍ਹੋ :ਸੜਕ 'ਤੇ ਕੁੜੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਸਿਰ 'ਤੇ ਮਾਰੀਆਂ ਹਾਕੀਆਂ (ਵੀਡੀਓ)


Baljeet Kaur

Content Editor

Related News