ਬੋਰਵੈੱਲ ''ਚ ਡਿੱਗੇ ਫਤਿਹਵੀਰ ਦੀ ਮੌਤ ਤੋਂ ਬਾਅਦ ਮਾਲਵਾ ''ਚ ਡਿੱਗਿਆ ''ਆਪ'' ਦਾ ਗ੍ਰਾਫ
Saturday, Jun 15, 2019 - 09:21 AM (IST)
ਜਲੰਧਰ (ਬੁਲੰਦ) : ਬੀਤੇ ਹਫਤੇ ਸੁਨਾਮ ਹਲਕੇ ਦੇ ਭਗਵਾਨਪੁਰ ਪਿੰਡ ਵਿਚ ਇਕ ਖੁੱਲ੍ਹੇ ਬੋਰਵੈੱਲ ਵਿਚ ਡਿੱਗੇ 2 ਸਾਲ ਦੇ ਬੱਚੇ ਫਤਿਹਵੀਰ ਸਿੰਘ ਦੀ ਤਕਰੀਬਨ ਇਕ ਹਫਤੇ ਤੱਕ ਬੋਲਵੈੱਲ ਵਿਚ ਫਸੇ ਹੋਣ ਕਾਰਨ ਮੌਤ ਹੋ ਗਈ। ਇਹ ਘਟਨਾ ਨਾਲ ਪੂਰੇ ਦੇਸ਼ ਵਿਚ ਜਿੱਥੇ ਪੰਜਾਬ ਸਰਕਾਰ ਦੀ ਅਸਫਲ ਕਾਰਜਪ੍ਰਣਾਲੀ ਦੀ ਅਲੋਚਨਾ ਹੋ ਰਹੀ ਹੈ ਉਥੇ ਦੂਜੇ ਪਾਸੇ ਪੰਜਾਬ ਦੇ ਮਾਲਵਾ ਖੇਤਰ ਵਿਚ ਜਿਸ ਨੂੰ ਆਮ ਆਦਮੀ ਪਾਰਟੀ ਆਪਣਾ ਮਜ਼ਬੂਤ ਵੋਟ ਬੈਂਕ ਆਧਾਰ ਮਨ ਕੇ ਚੱਲਦੀ ਆਈ ਹੈ। ਉਥੇ ਆਪ ਦੇ ਵੋਟ ਬੈਂਕ ਆਧਾਰ ਮੰਨ ਕੇ ਚੱਲਦੀ ਆਈ ਹੈ। ਉਥੇ ਆਪ ਦੇ ਵੋਟ ਬੈਂਕ ਨੂੰ ਕਰਾਰਾ ਝਟਕਾ ਲੱਗਣ ਦੀ ਖਬਰ ਹੈ।
ਮਾਮਲੇ ਬਾਰੇ ਮਾਲਵਾ ਹਲਕੇ ਦੇ ਰਾਜਨੀਤਕ ਮਾਹਿਰਾਂ ਦੀ ਮੰਨੀਏ ਤਾਂ ਜਿਸ ਭਗਵਾਨਪੁਰ ਪਿੰਡ ਵਿਚ ਇਹ ਦੁਰਘਟਨਾ ਹੋਈ ਉਸ ਦੇ ਸੁਨਾਮ ਹਲਕੇ ਦੇ ਵਿਧਾਇਕ ਵੀ ਆਪ ਪਾਰਟੀ ਦੇ ਉਪ ਪ੍ਰਧਾਨ ਅਮਨ ਅਰੋੜਾ ਹਨ ਅਤੇ ਸੁਨਾਮ ਜਿਸ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ। ਉਸ ਦੇ ਸੰਸਦ ਮੈਂਬਰ ਵੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਭਗਵੰਤ ਮਾਨ ਹਨ, ਅਜਿਹੇ ਵਿਚ ਜਿਥੇ ਲੋਕਾਂ ਦਾ ਗੁੱਸਾ ਪੰਜਾਬ ਸਰਕਾਰ 'ਤੇ ਭੜਕ ਰਿਹਾ ਹੈ। ਉਥੇ ਲੋਕ ਇਸ ਗੱਲ ਨੂੰੰ ਵੀ ਸ਼ਰੇਆਮ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਜੇਕਰ ਮੌਜੂਦਾ ਹਲਕਾ ਵਿਧਾਇਕ ਅਤੇ ਸੰਸਦ ਮੈਂਬਰ ਪਹਿਲੇ ਦਿਨ ਤੋਂ ਹੀ ਜ਼ੋਰ ਲਗਾਉਂਦੇ ਤਾਂ ਫਤਿਹਵੀਰ ਨੂੰ ਇਸ ਬੋਰਵੈੱਲ ਤੋਂ ਕੱਢਣਾ ਕੋਈ ਮੁਸ਼ਕਲ ਨਹੀਂ ਸੀ।
ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਭਗਵੰਤ ਮਾਨ ਅਤੇ ਅਮਨ ਅਰੋੜਾ ਨੂੰ ਨਿਸ਼ਾਨਾ ਬਣਾ ਕੇ ਆਪਣੀ ਭੜਾਸ ਕੱਢ ਰਹੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੌਜੂਦਾ ਵਿਧਾਇਕ ਅਤੇ ਸੰਸਦ ਮੈਂਬਰ ਪੂਰਾ ਜ਼ੋਰ ਲਗਾਉਂਦੇ ਤਾਂ ਕੀ ਮਜਾਲ ਸੀ ਕਿ ਬੋਰਵੈੱਲ ਤੋਂ ਬੱਚਾ ਨਾ ਨਿਕਲ ਪਾਉਂਦਾ ਪਰ ਵਿਧਾਇਕ ਨੂੰ ਆਪਣਾ ਵਿਦੇਸ਼ ਟੂਰ ਜ਼ਰੂਰੀ ਸੀ ਅਤੇ ਮਾਨ ਤਾਂ ਚੋਣ ਜਿੱਤ ਹੀ ਚੁੱਕੇ ਹਨ ਉਨ੍ਹਾਂ ਨੂੰ ਹੁਣ 5 ਸਾਲ ਤੱਕ ਲੋਕਾਂ ਦੀ ਕੋਈ ਲੋੜ ਨਹੀਂ। ਜਾਣਕਾਰਾਂ ਦੀ ਮੰਨੀਏ ਤਾਂ ਜੇਕਰ ਮਾਨ ਚਾਹੁੰਦੇ ਤਾਂ ਪਹਿਲੇ ਦਿਨ ਹੀ ਕੇਂਦਰ ਸਰਕਾਰ ਜਾਂ ਫੌਜ ਦੀ ਮਦਦ ਲੈ ਕੇ ਬੱਚੇ ਨੂੰ ਬੋਰਵੈੱਲ ਤੋਂ ਕਢਵਾ ਸਕਦੇ ਸੀ ਪਰ ਆਪ ਪਾਰਟੀ ਦੇ ਆਗੂ ਇਸ ਮਾਮਲੇ ਵਿਚ ਪੂਰੇ ਅਸਫਲ ਰਹੇ, ਉਥੇ ਆਪ ਪਾਰਟੀ ਦੇ ਇਕ ਆਗੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸਲ ਵਿਚ ਪੰਜਾਬ ਸਰਕਾਰ ਨੇ ਮਾਲਵਾ ਵਿਚ ਆਪ ਪਾਰਟੀ ਦਾ ਅਕਸ ਖਰਾਬ ਕਰਨ ਦੀ ਸਾਜ਼ਿਸ਼ ਦੇ ਤਹਿਤ ਇਸ ਕੇਸ ਵਿਚ ਲਟਕਾਇਆ ਅਤੇ ਬੱਚੇ ਨੂੰ ਮਰਨ ਦਿੱਤਾ। ਭਾਵੇਂ ਕੁਝ ਵੀ ਹੋਵੇ ਪਰ ਇਸ ਘਟਨਾ ਦੇ ਬਾਅਦ ਮਾਲਵਾ ਵਿਚ ਆਪ ਦੇ ਵੋਟ ਬੈਂਕ ਨੂੰ ਕਰਾਰਾ ਝਟਕਾ ਲੱਗਾ ਹੈ।