ਇੰਡੀਅਨ ਮਿਸ਼ਨ ਇਕੱਠਾ ਕਰ ਰਿਹੈ ਪ੍ਰਵਾਸੀ ਭਾਰਤੀ ਸਿੱਖਾਂ ਦਾ ਡਾਟਾ
Friday, Oct 23, 2020 - 10:56 AM (IST)
ਜਲੰਧਰ : ਵਿਸ਼ਵ ਭਰ ਦੇ ਸਾਰੇ ਭਾਰਤੀ ਦੂਤਘਰ ਅਤੇ ਕੌਂਸਲੇਟ ਦਫ਼ਤਰ (ਵਣਜ ਦੂਤ ਦੇ ਦਫ਼ਤਰ) ਆਪਣੇ ਪ੍ਰਦੇਸ਼ਾਂ 'ਚ ਸਿੱਖ ਪਰਵਾਸੀਆਂ ਬਾਰੇ ਵੇਰਵਿਆਂ ਨੂੰ ਇਕੱਤਰ ਕਰਨ ਦੀ ਮੰਗ ਕਰ ਰਹੇ ਹਨ, ਖ਼ਾਸਕਰ ਉਨ੍ਹਾਂ ਦੇਸ਼ਾਂ 'ਚ ਜਿੱਥੇ ਸਿੱਖ ਭਾਈਚਾਰਾ ਵੱਡੀ ਗਿਣਤੀ 'ਚ ਮੌਜੂਦ ਹੈ। ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਜਰਮਨੀ ਦੇ ਹੈਮਬਰਗ ਵਿਖੇ ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਦੇ ਦਫ਼ਤਰ ਤੋਂ ਇਕ ਈਮੇਲ ਆਈ, ਜਿਸ ਰਾਹੀਂ ਦੇਸ਼ 'ਚ ਸਿੱਖ ਪ੍ਰਵਾਸੀਆਂ ਦਾ ਵੇਰਵਾ ਜਨਤਕ ਹੋਇਆ।
ਇਹ ਵੀ ਪੜ੍ਹੋ : 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਸੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼
ਹਾਲਾਂਕਿ, ਐੱਮ.ਈ.ਏ. ਨੇ ਦਾਅਵਾ ਕੀਤਾ ਹੈ ਕਿ ਡੇਟਾ ਇਕੱਤਰ ਕਰਨਾ ਸਿੱਖ ਕੌਮ ਦੀ ਸਹਾਇਤਾ ਲਈ“ਵਿਸ਼ਵ ਭਰ 'ਚ ਪਹੁੰਚਣ ਦਾ ਯਤਨ”ਸੀ ਕਿਉਂਕਿ ਕੁਝ ਦੇਸ਼ਾਂ 'ਚ ਸਿੱਖ ਘੱਟਗਿਣਤੀਆਂ 'ਚ ਹਨ ਅਤੇ ਉਨ੍ਹਾਂ ਨੂੰ ਅਤਿਆਚਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਸਬੰਧੀ ਸ਼ਿਕਾਇਤਾਂ ਵੀ ਮਿਲੀਆਂ ਹਨ। ਹੈਮਬਰਗ ਦੇ ਉਪ ਕੁਲਪਤੀ ਗੁਲਸ਼ਨ ਢੀਂਗਰਾ ਨੇ 19 ਅਕਤੂਬਰ ਨੂੰ ਸੀ.ਜੀ.ਆਈ. ਦਫ਼ਤਰ ਨਾਲ ਜੁੜੇ ਅਧਿਕਾਰਤ ਖਾਤੇ 'ਚੋਂ ਇਕ ਈਮੇਲ ਭੇਜਿਆ ਸੀ, ਜਿਸਦਾ ਸਿਰਲੇਖ ਸੀ, ਉੱਤਰੀ ਜਰਮਨ ਦੇ 4 ਰਾਜਾਂ 'ਚ ਰਹਿੰਦੇ ਸਿੱਖ ਡਾਇਸਪੋਰਾ ਦਾ ਡਾਟਾ। ਈਮੇਲ ਅਨੁਸਾਰ, “ਮੰਤਰਾਲਾ ਜਰਮਨੀ'ਚ ਰਹਿੰਦੇ ਸਿੱਖ ਪਰਵਾਸੀਆਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਦੀ ਤਿਆਰੀ ਵਿਚ ਹੈ।
ਇਹ ਵੀ ਪੜ੍ਹੋ : ਹੱਸਦੇ-ਖੇਡਦੇ ਪਰਿਵਾਰ 'ਚ ਪਏ ਕੀਰਨੇ: ਕੰਮ ਤੋਂ ਵਾਪਸ ਆ ਰਹੇ ਪਤੀ-ਪਤਨੀ ਦੀ ਦਰਦਨਾਕ ਹਾਦਸੇ 'ਚ ਮੌਤ
ਯੂਰਪ-ਅਧਾਰਤ ਵਕੀਲ ਅਤੇ ਕਾਰਕੁਨ ਡਾ. ਮਨੂਵੀ ਨੇ ਦਫ਼ਤਰ ਤੋਂ ਕੌਂਸਲੇਟ ਜਨਰਲ ਆਫ ਇੰਡੀਆ ਨੂੰ ਈਮੇਲ ਕੀਤੀ ਤੇ ਇਸ ਈ-ਮੇਲ ਪ੍ਰਾਪਤ ਕਰਨ ਵਾਲਿਆਂ ਨੂੰ 21 ਅਕਤੂਬਰ 2020 ਤਕ ਆਪਣੇ ਖੇਤਰ 'ਚ ਰਹਿੰਦੇ ਸਿੱਖਾਂ ਦੇ ਨਾਵਾਂ ਅਤੇ ਪਤਿਆਂ ਬਾਰੇ ਇਕ ਸੂਚੀ ਤਿਆਰ ਕਰਕੇ ਮਹਿਕਮੇ ਨੂੰ ਭੇਜਣ ਦੀ ਅਪੀਲ ਕੀਤੀ ਗਈ। ਬਾਅਦ ਵਿੱਚ ਡਾ.ਢੀਗਰਾ ਨੇ ਟਾਇਮਸ ਆਫ ਇੰਡੀਆ ਨੂੰ ਦੱਸਿਆ ਕਿ ਇਹ ਅਪੀਲ ਵਾਪਿਸ ਲੈ ਲਈ ਗਈ ਹੈ।