...ਜਦੋਂ ਪੁਲਸ ਮੁਲਾਜ਼ਮ ਆਪਣੀ ਸਰਕਾਰੀ ਗੱਡੀ ਕਰਕੇ ਹੋਇਆ ਪਰੇਸ਼ਾਨ
Thursday, Nov 29, 2018 - 12:18 PM (IST)

ਜਲੰਧਰ(ਸੁਨੀਲ)— ਇਕ ਪਾਸੇ ਪੁਲਸ ਨੂੰ ਹਾਈਟੇਕ ਕਰਨ ਦੀ ਗੱਲ ਹੁੰਦੀ ਹੈ, ਉਥੇ ਹੀ ਦੂਜੇ ਪਾਸੇ ਜੋ ਪੁਲਸ ਮੁਲਾਜ਼ਮ ਫੀਲਡ ਵਿਚ ਰਹਿੰਦੇ ਹਨ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਗੱਡੀਆਂ ਦੀ ਹਾਲਤ ਕਾਫੀ ਖਰਾਬ ਹੈ। ਦਰਅਸਲ ਬੀਤੇ ਦਿਨ ਜਲੰਧਰ ਦੇ ਕੰਪਨੀ ਬਾਗ ਚੌਕ ਵਿਚ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ, ਜਿਸ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਥਾਣਾ 3 ਦੀ ਪੁਲਸ 'ਤੇ ਸੀ। ਧਰਨਾ ਖਤਮ ਹੁੰਦੇ ਹੀ ਜਿਵੇਂ ਹੀ ਐੱਸ.ਐੱਚ.ਓ. ਨੇ ਆਪਣੀ ਕਾਰ ਚਾਲੂ ਕੀਤੀ ਤਾਂ ਕਾਫੀ ਵਾਰ ਗੱਡੀ ਚਾਲੂ ਕਰਨ 'ਤੇ ਵੀ ਗੱਡੀ ਨਹੀਂ ਚੱਲੀ ਅਤੇ ਮੁਲਾਜ਼ਮ ਖੁਦ ਧੱਕਾ ਲਗਾਉਣ ਦੀ ਬਜਾਏ ਉਥੇ ਮੌਜੂਦ ਲੋਕਾਂ ਤੋਂ ਧੱਕਾ ਲਗਵਾਉਣ ਲੱਗ ਗਏ। ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਜਦੋਂ ਗੱਡੀ ਚਾਲੂ ਨਹੀਂ ਹੋਈ ਤਾਂ ਮੈਕੇਨਿਕ ਨੂੰ ਸੱਦਿਆ ਗਿਆ ਅਤੇ ਗੱਡੀ ਦੀ ਮੁਰੰਮਤ ਕਰਵਾਈ ਗਈ।
ਇਸ ਬਾਰੇ ਵਿਚ ਜਦੋਂ ਮੁਲਾਜ਼ਮਾਂ ਨਾਲ ਗੱਲ ਕਰਨੀ ਚਾਹੀ ਤਾਂ ਮੁਲਾਜ਼ਮਾਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਖਸਤਾਹਾਲ ਗੱਡੀ ਕਾਰਨ ਪਰੇਸ਼ਾਨ ਹੋਣ ਦੀ ਗੱਲ ਜ਼ਰੂਰ ਕੀਤੀ। ਕਹਿਣ ਨੂੰ ਤਾਂ ਗੱਡੀ ਖਰਾਬ ਹੋਣਾ ਇਕ ਸਾਧਾਰਨ ਗੱਲ ਹੈ ਪਰ ਜੋ ਗੱਡੀ ਖੁਦ ਹੀ ਲਾਚਾਰ ਹੋਵੇ, ਉਹ ਐਮਰਜੈਂਸੀ ਵਿਚ ਜਾਂ ਕਿਸੇ ਮੁਜ਼ਰਿਮ ਦਾ ਪਿੱਛਾ ਕਰਦੇ ਸਮੇਂ ਬੰਦ ਹੋ ਜਾਵੇ ਤਾਂ ਕੀ ਹੋਵੇਗਾ?