ਜਲੰਧਰ ''ਚ ਰਾਤ ਦੇ ਸਮੇਂ ਸ਼ਹਿਰ ਦੇ ਚੌਰਾਹਿਆਂ ਅਤੇ ਨਾਕਿਆਂ ਤੋਂ ਪੁਲਸ ਗਾਇਬ (ਤਸਵੀਰਾਂ)

Tuesday, Oct 23, 2018 - 05:18 PM (IST)

ਜਲੰਧਰ ''ਚ ਰਾਤ ਦੇ ਸਮੇਂ ਸ਼ਹਿਰ ਦੇ ਚੌਰਾਹਿਆਂ ਅਤੇ ਨਾਕਿਆਂ ਤੋਂ ਪੁਲਸ ਗਾਇਬ (ਤਸਵੀਰਾਂ)

ਜਲੰਧਰ (ਸੁਧੀਰ) - ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਰੋਜ਼ਾਨਾ ਚੋਰ, ਲੁਟੇਰੇ ਸ਼ਹਿਰ 'ਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਕਦੀ ਕਿਸੇ ਦਾ ਪਰਸ ਖੋਹ ਲਿਆ ਜਾਂਦਾ ਹੈ ਤੇ ਕਦੀ ਕਿਸੇ ਦੇ ਗਲੇ 'ਚੋਂ ਚੇਨ ਖੋਹ ਲਈ ਜਾਂਦੀ ਹੈ।

PunjabKesari

ਕਦੀ ਕੰਮ ਤੋਂ ਵਾਪਸ ਆ ਰਹੇ ਵਿਅਕਤੀ ਦੇ ਹੱਥਾਂ 'ਚੋਂ ਮੋਬਾਇਲ ਖੋਹ ਕੇ ਲੁਟੇਰੇ ਫਰਾਰ ਹੋ ਜਾਂਦੇ ਹਨ। ਕਦੀ ਸ਼ਰੇਆਮ ਅਪਰਾਧੀ ਥਾਣੇ 'ਚ ਵਿਸਫੋਟਕ ਸਮੱਗਰੀ ਸੁੱਟ ਕੇ ਵੱਡਾ ਧਮਾਕਾ ਕਰ ਕੇ ਫਰਾਰ ਹੋ ਰਹੇ ਹਨ ਤੇ ਕਦੀ ਜੰਮੂ ਪੁਲਸ ਦੀ ਇਨਪੁੱਟ ਨਾਲ ਸ਼ਹਿਰ 'ਚ ਅੱਤਵਾਦੀ ਫੜੇ ਜਾ ਰਹੇ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਸ਼ਹਿਰ 'ਚ ਚੋਰ-ਲੁਟੇਰਿਆਂ, ਸ਼ੱਕੀ ਲੋਕਾਂ ਤੇ ਅਪਰਾਧੀਆਂ 'ਤੇ ਨਕੇਲ ਕੱਸਣ 'ਚ ਨਾਕਾਮ ਸਿੱਧ ਹੋ ਰਹੀ ਹੈ। 

PunjabKesari
ਦੂਜੇ ਪਾਸੇ ਫੈਸਟੀਵਲ ਸੀਜ਼ਨ ਦੌਰਾਨ ਚੋਰ-ਲੁਟੇਰੇ ਸ਼ਰੇਆਮ ਸ਼ਹਿਰ 'ਚ ਘੁੰਮ ਕੇ ਤਾਬੜਤੋੜ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ, ਜਿਨ੍ਹਾਂ ਨੂੰ ਪੁਲਸ ਕਾਬੂ ਕਰਨ 'ਚ ਅਸਫਲ ਦਿਸ ਰਹੀ ਹੈ। ਫੈਸਟੀਵਲ ਸੀਜ਼ਨ ਦੌਰਾਨ 'ਜਗ ਬਾਣੀ' ਦੀ ਟੀਮ ਨੇ ਦੇਰ ਰਾਤ ਸ਼ਹਿਰ 'ਚ ਸੁਰੱਖਿਆ ਵਿਵਸਥਾ ਜਾਣਨ ਲਈ ਸ਼ਹਿਰ ਦਾ ਦੌਰਾ ਕੀਤਾ ਤਾਂ ਕਮਿਸ਼ਨਰੇਟ ਪੁਲਸ ਦੀ ਸੁਰੱਖਿਆ ਵਿਵਸਥਾ ਠੁੱਸ ਮਿਲੀ।

PunjabKesari

ਟੀਮ ਵਲੋਂ ਪਠਾਨਕੋਟ ਚੌਕ, ਗੁਰੂ ਨਾਨਕ ਮਿਸ਼ਨ ਚੌਕ ਤੇ ਸ਼ਹਿਰ ਦੇ ਹੋਰ ਹਿੱਸਿਆਂ ਦਾ ਦੌਰਾ ਕਰਨ 'ਤੇ ਸਾਰੀਆਂ ਥਾਵਾਂ 'ਤੇ ਪੁਲਸ ਮੁਲਾਜ਼ਮ ਗਾਇਬ ਹੀ ਮਿਲੇ। ਅਜਿਹਾ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਹਿਰ 'ਚ ਕਾਨੂੰਨ ਵਿਵਸਥਾ ਰੱਬ ਆਸਰੇ ਹੀ ਹੈ।

PunjabKesari
ਪੀ. ਸੀ. ਆਰ. ਦੀ ਕਾਰਗੁਜ਼ਾਰੀ ਵੀ ਠੁੱਸ
ਦੂਜੇ ਪਾਸੇ ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਤੇ ਸ਼ਰਾਰਤੀ ਅਨਸਰਾਂ ਤੇ ਅਪਰਾਧੀਆਂ 'ਤੇ ਨਕੇਲ ਕੱਸਣ ਵਾਲਾ ਪੀ. ਸੀ. ਆਰ. ਦਸਤਾ ਸੁਸਤ ਦਿਖਾਈ ਦੇ ਰਿਹਾ ਹੈ। ਕੁਝ ਸਾਲ ਪਹਿਲਾਂ ਸ਼ਹਿਰ ਦੇ ਸਾਬਕਾ ਐੈੱਸ. ਐੱਸ. ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਅਪਰਾਧ 'ਤੇ ਕਾਬੂ ਪਾਉਣ ਲਈ ਪੀ. ਸੀ. ਆਰ. ਟੀਮ ਦਸਤੇ ਦਾ ਗਠਨ ਕਰ ਕੇ ਉਨ੍ਹਾਂ ਨੂੰ ਹਰੀ ਝੰਡੀ ਦੇ ਕੇ ਸ਼ਹਿਰ 'ਚ ਰਵਾਨਾ ਕੀਤਾ ਸੀ। ਸ਼ਹਿਰ ਦੇ ਪੁਲਸ ਕੰਟਰੋਲ ਰੂਮ ਤੋਂ ਮੈਸੇਜ ਆਉਣ 'ਤੇ ਪੀ. ਸੀ. ਆਰ. ਮੁਲਾਜ਼ਮ ਤੁਰੰਤ ਮੌਕੇ 'ਤੇ ਪਹੁੰਚਦੇ ਸਨ। ਕੁਝ ਸਮੇਂ ਤੱਕ ਤਾਂ ਪੀ. ਸੀ. ਆਰ. ਦੀ ਪ੍ਰਫਾਰਮੈਂਸ ਚੰਗੀ ਰਹੀ ਪਰ ਬਾਅਦ ਵਿਚ ਹੌਲੀ-ਹੌਲੀ ਦਸਤਾ ਬਿਲਕੁਲ ਸੁਸਤ ਹੋ ਗਿਆ ਤੇ ਚੋਰ-ਲੁਟੇਰੇ ਚੁਸਤ ਹੋ ਗਏ।

PunjabKesari
ਕੁਝ ਸਮਾਂ ਪਹਿਲਾਂ ਪੀ. ਸੀ. ਆਰ. ਦਸਤੇ ਨੂੰ ਸ਼ਹਿਰ ਦੇ ਥਾਣਾ ਵਾਈਜ਼ ਅਟੈਚ ਕਰ ਦਿੱਤਾ ਸੀ। ਸ਼ਹਿਰ 'ਚ ਨਵ-ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦੇ ਆਉਣ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਪੀ. ਸੀ. ਆਰ. ਦਸਤੇ ਨੂੰ ਦੁਬਾਰਾ ਥਾਣੇ ਵਾਈਜ਼ ਹਟਾ ਕੇ ਸ਼ਹਿਰ 'ਚ ਫੀਲਡ 'ਚ ਉਤਾਰਿਆ ਸੀ ਪਰ ਉਸ ਦੇ ਬਾਵਜੂਦ ਰਾਤ ਸ਼ਹਿਰ 'ਚ ਪੀ. ਸੀ. ਆਰ. ਦੀ ਕਾਰਗੁਜ਼ਾਰੀ ਠੁੱਸ ਹੀ ਦਿਸੀ।
 


Related News