ਪਤੀ ਹੱਥੋਂ ਤੰਗ ਆਈ 2 ਬੱਚਿਆਂ ਦੀ ਮਾਂ, ਤਲਾਕ ਦਿੱਤੇ ਬਿਨਾਂ ਦੂਜੀ ਵਾਰ ਪਾਇਆ ਸ਼ਗਨਾਂ ਦਾ ਚੂੜਾ

Tuesday, Sep 08, 2020 - 06:06 PM (IST)

ਪਤੀ ਹੱਥੋਂ ਤੰਗ ਆਈ 2 ਬੱਚਿਆਂ ਦੀ ਮਾਂ, ਤਲਾਕ ਦਿੱਤੇ ਬਿਨਾਂ ਦੂਜੀ ਵਾਰ ਪਾਇਆ ਸ਼ਗਨਾਂ ਦਾ ਚੂੜਾ

ਜਲਾਲਾਬਾਦ (ਜਤਿੰਦਰ, ਨਿਖੰਜ): ਥਾਣਾ ਅਮੀਰ ਖਾਸ ਦੀ ਹਦੂਦ ਅੰਦਰ ਪੈਂਦੇ ਪਿੰਡ ਸੁਆਹ ਵਾਲਾ ਵਿਖੇ ਬੀਤੇ ਦਿਨੀਂ ਕੱਟਿਆ ਵਾਲਾ ਦੀ ਵਸਨੀਕ ਇਕ ਵਿਆਹੁਤਾ ਜਨਾਨੀ ਵਲੋਂ ਆਪਣੇ 2 ਮਾਸੂਮ ਬੱਚੇ ਛੱਡੇ ਕੇ ਅਤੇ ਪਤੀ ਨੂੰ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਕੇ ਸ਼ਗਨਾਂ ਦਾ ਚੂੜਾ ਪਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਧਰ ਵਿਆਹ ਕਰਵਾਉਣ ਵਾਲੀ ਜਨਾਨੀ ਦੇ ਪਹਿਲੇ ਸਹੁਰੇ ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਲੋਕਾਂ ਨੇ ਮੁੰਡੇ ਵਾਲਿਆਂ ਦੇ ਘਰ ਪੁੱਜ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ:  ਫ਼ਿਰ ਨਾਕਾਮ ਹੋਏ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ, ਫੜ੍ਹੀ ਕਰੋੜਾਂ ਦੀ ਹੈਰੋਇਨ

ਵਿਆਹ ਕਰਵਾਉਣ ਵਾਲੀ ਜਨਾਨੀ ਦੇ ਦਿਓਰ ਗੁਰਵਿੰਦਰ ਸਿੰਘ ਵਾਸੀ ਕੱਟਿਆ ਵਾਲੀ ਨੇ ਦੱਸਿਆ ਕਿ ਉਸਦਾ ਭਰਾ ਗੁਰਮੀਤ ਸਿੰਘ ਪਿਛਲੇ 3 ਸਾਲਾਂ ਤੋਂ ਨਸ਼ਾ ਤਸਕਰੀ ਦੇ ਕੇਸ 'ਚ ਜੇਲ ਕੱਟ ਰਿਹਾ ਹੈ। ਉਸਦੀ ਭਰਜਾਈ ਲਗਭਗ 1 ਮਹੀਨਾ ਪਹਿਲਾਂ ਆਪਣੇ ਬੱਚਿਆਂ ਨੂੰ ਛੱਡ ਕੇ ਪੇਕੇ ਪਿੰਡ ਮਿਲਣ ਦਾ ਕਹਿ ਕੇ ਆਈ ਸੀ ਅਤੇ ਘਰ ਵਾਪਸ ਨਹੀਂ ਆਈ। ਉਸਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅੱਜ ਪਤਾ ਲੱਗਿਆ ਕਿ ਉਸਦੀ ਭਰਜਾਈ ਅੱਜ ਪਿੰਡ ਸੁਆਹ ਵਾਲਾ ਵਿਖੇ ਉਸਦੇ ਭਰਾ ਗੁਰਮੀਤ ਸਿੰਘ ਨੂੰ ਤਲਾਕ ਦਿੱਤੇ ਬਗੈਰ ਹੀ ਦੂਜਾ ਵਿਆਹ ਕਰਵਾ ਰਹੀ ਹੈ ਅਤੇ ਉਨ੍ਹਾਂ ਨੇ ਇਸਦੀ ਸੂਚਨਾ ਥਾਣਾ ਅਮੀਰ ਖਾਸ ਦੀ ਪੁਲਸ ਨੂੰ ਲਿਖਤੀ ਰੂਪ 'ਚ ਦਿੱਤੀ ਹੈ ਅਤੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਮੌਕੇ ਮੌਜੂਦ ਪੱਤਰਕਾਰਾਂ ਵਲੋਂ ਵਿਆਹ ਕਰਵਾ ਰਹੀ ਜਨਾਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸਦਾ ਪਤੀ ਨਸ਼ੇ ਕਰਨ ਦਾ ਆਦੀ ਸੀ ਅਤੇ ਅਕਸਰ ਹੀ ਉਸਦੀ ਕੁੱਟਮਾਰ ਕਰਦਾ ਸੀ।  ਉਸਨੇ ਪਤੀ ਤੋਂ ਤੰਗ ਹੋ ਕੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ।

ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਬਾਦਲ ਨੇ ਫ਼ਿਰ ਤੋਂ ਕਾਂਗਰਸ ਸਰਕਾਰ 'ਤੇ ਕੱਸੇ ਤੰਜ, ਲਾਏ ਵੱਡੇ ਦੋਸ਼


author

Shyna

Content Editor

Related News