ਜਲਾਲਾਬਾਦ ਦੇ ਹਲਕਾ ਇੰਚਾਰਾਜ ਨੇ ਸੁਖਬੀਰ ਦੇ ਵਿਵਾਦਤ ਬਿਆਨ ਦੀ ਕੀਤੀ ਨਿੰਦਾ

Wednesday, Jul 31, 2019 - 03:50 PM (IST)

ਜਲਾਲਾਬਾਦ ਦੇ ਹਲਕਾ ਇੰਚਾਰਾਜ ਨੇ ਸੁਖਬੀਰ ਦੇ ਵਿਵਾਦਤ ਬਿਆਨ ਦੀ ਕੀਤੀ ਨਿੰਦਾ

ਜਲਾਲਾਬਾਦ (ਟਿੰਕੂ ਨਿਖੰਜ, ਜਤਿੰਦਰ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਵਲੋਂ 2  ਦਿਨਾਂ ਦੇ ਦੌਰੇ ਦੌਰਾਨ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਕਾਂਗਰਸ ਨੇ ਮਾਨਸੂਨ ਸੈਸ਼ਨ ਘਟਾ ਕੇ 4 ਦਿਨ ਦਾ ਕਰ ਦਿੱਤਾ ਹੈ, ਕਿਉਂਕਿ ਇਹ ਜੁੱਤੀਆਂ ਪੈਣ ਤੋਂ ਡਰਦੇ ਹਨ । ਨਸ਼ਿਆਂ ਸਬੰਧੀ ਬੋਲਦਿਆਂ ਵੀ ਉਨ੍ਹਾਂ ਨੇ ਕਾਂਗਰਸੀ ਆਗੂਆਂ 'ਤੇ ਨਸ਼ੇ ਤਸਕਰਾਂ ਨਾਲ ਮਿਲੇ ਹੋਣ ਦੇ ਦੋਸ਼ ਲਗਾਏ ਹਨ। ਸੁਖਬੀਰ ਬਾਦਲ ਵਲੋਂ ਦਿੱਤੇ ਗਏ ਇਸ ਵਿਵਾਦਤ ਬਿਆਨ ਦੀ ਜਲਾਲਾਬਾਦ ਦੇ ਹਲਕਾ ਇੰਚਰਾਜ ਮਲਕੀਤ ਸਿੰਘ ਹੀਰਾ ਨੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਬਾਦਲ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ 10 ਸਾਲ 'ਚ ਅਕਾਲੀ-ਭਾਜਪਾ ਦੀ ਸਰਕਾਰ ਨੇ 4 ਦਿਨ ਤੋਂ ਵੱਧ ਦਾ ਸੈਸ਼ਨ ਨਹੀਂ ਰੱਖਿਆ ਸੀ, ਜਦਕਿ ਕਾਂਗਰਸ ਦੀ ਸਰਕਾਰ ਨੇ 7 ਦਿਨਾਂ ਦਾ ਸੈਸ਼ਨ ਰੱਖਿਆ ਹੈ, ਜੋ ਇਕ ਇਤਿਹਾਸਿਕ ਫੈਸਲਾ ਹੈ।


author

rajwinder kaur

Content Editor

Related News