ਜਲਾਲਾਬਾਦ ''ਚ ਮਨਾਇਆ ਗਿਆ ਦੁਸਹਿਰਾ, ਵੱਡੀ ਗਿਣਤੀ ''ਚ ਪਹੁੰਚੇ ਲੋਕ
Sunday, Oct 25, 2020 - 10:42 PM (IST)
ਜਲਾਲਾਬਾਦ,(ਸੇਤੀਆ/ਸੁਮਿਤ/ਟੀਨੂੰ) : ਸ਼ਹਿਰ ਦੇ ਬਹੁਮੰਤਵੀ ਖੇਡ ਸਟੇਡੀਅਮ 'ਚ ਬੁਰਾਈ ਤੇ ਚੰਗਿਆਈ ਦੀ ਜਿੱਤ 'ਚ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ। ਦੁਸਹਿਰੇ ਦੀ ਖਾਸ ਗੱਲ ਇਹ ਰਹੀ ਕਿ ਇਸ ਵਾਰ ਦਰਸ਼ਕਾਂ ਦੇ ਲਈ ਅਲੱਗ-ਅਲੱਗ ਜੋਨ ਬਣਾਏ ਗਏ ਅਤੇ ਖਾਸ ਕਰ ਔਰਤਾਂ ਦੇ ਲਈ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਦੁਸਹਿਰੇ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਪਰਿਵਾਰ, ਬੱਚਿਆਂ ਦੇ ਨਾਲ ਪਹੁੰਚੇ।
ਇਸ ਦੌਰਾਨ ਵਿਧਾਇਕ ਰਮਿੰਦਰ ਆਵਲਾ, ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਉਦਯੋਗਪਤੀ ਜਸਬੀਰ ਆਵਲਾ, ਸੁਖਬੀਰ ਸਿੰਘ ਆਵਲਾ, ਉਦਯੋਗਪਤੀ ਅਸ਼ੋਕ ਨਰੂਲਾ, ਜਤਿਨ ਆਵਲਾ, ਗੋਬਿੰਦ ਆਵਲਾ, ਐਸਡੀਐਮ ਸੂਬਾ ਸਿੰਘ, ਡੀਐਸਪੀ ਪਲਵਿੰਦਰ ਸਿੰਘ, ਹੰਸ ਰਾਜ ਜੋਸਨ, ਸੰਦੀਪ ਜਾਖੜ, ਕਾਰਜਕਾਰਣੀ ਪ੍ਰਧਾਨ ਰੰਜਮ ਕਾਮਰਾ, ਰਾਜ ਬਖਸ਼ ਕੰਬੋਜ,ਸੁਖਵਿੰਦਰ ਸਿੰਘ ਕਾਕਾ ਕੰਬੋਜ, ਜਰਨੈਲ ਸਿੰਘ ਮੁਖੀਜਾ, ਸ਼ਾਮ ਸੁੰਦਰ ਮੈਣੀ, ਵਿਕਾਸਦੀਪ ਚੌਧਰੀ, ਪ੍ਰਮੋਦ ਚੌਧਰੀ, ਇਕਬਾਲ ਬਰਾੜ੍ਹ, ਰਾਜ ਕੁਮਾਰ ਦੂਮੜਾ, ਹਰਕੰਵਲ ਚੇਅਰਮੈਨ, ਗੁਰਰਾਜ ਸਿੰਘ ਚੇਅਰਮੈਨ, ਦੀਪਕ ਆਵਲਾ, ਜੋਨੀ ਆਵਲਾ, ਸਚਿਨ ਆਵਲਾ, ਸੁਮਿਤ ਆਵਲਾ, ਰੋਮਾ ਆਵਲਾ, ਹਰਿੰਦਰ ਢੀਂਢਸਾ ਉਚੇਚੇ ਤੌਰ ਤੇ ਹਾਜਰ ਹੋਏ। ਸਭ ਤੋਂ ਪਹਿਲਾਂ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਸਿਡਾਨਾ, ਮੀਤ ਪ੍ਰਧਾਨ ਹਰਭਜਨ ਦਰਗਨ, ਬਿੱਟੂ ਸੇਤੀਆ, ਵਿੱਕੀ ਧਵਨ, ਹੈਪੀ ਸੰਧੂ, ਜਸਵਿੰਦਰ ਵਰਮਾ, ਅਨੂੰ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਦੁਸਹਿਰੇ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਸਟੇਡੀਅਮ 'ਚ ਖੁੱਲਾ ਅਖਾੜਾ ਲਗਾਇਆ ਅਤੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਲੰਬੇ ਸਮੇਂ ਤੱਕ ਬੈਠਣ ਲਈ ਮਜ਼ਬੂਰ ਕਰ ਦਿੱਤਾ।
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰਾ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਦਿਖਾਏ ਹੋਏ ਰਸਤਿਆਂ 'ਤੇ ਚੱਲਦੇ ਹੋਏ ਜ਼ਿੰਦਗੀ 'ਚ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸਮੁੱਚੀ ਦੁਸਹਿਰਾ ਕਮੇਟੀ ਦੇ ਧੰਨਵਾਦੀ ਹਨ, ਜਿੰਨ੍ਹਾਂ ਨੇ ਦੁਸਹਿਰੇ ਦੇ ਪ੍ਰਬੰਧਾਂ ਨੂੰ ਸਹੀ ਤਰੀਕੇ ਨਾਲ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ। ਉਨ੍ਹਾਂ ਵਿਸ਼ਵਾਸ਼ ਦਿਲਾਇਆ ਕਿ ਭਵਿੱਖ 'ਚ ਵੀ ਇਸੇ ਤਰ੍ਹਾਂ ਹੀ ਦੁਸਹਿਰਾ ਤੇ ਹੋਰ ਤਿਉਹਾਰ ਆਮ ਜਨਤਾ ਨਾਲ ਰਲ ਕੇ ਪੂਰੇ ਪ੍ਰਬੰਧਾਂ ਨਾਲ ਮਨਾਏ ਜਾਣਗੇ।