ਜਲਾਲਾਬਾਦ ਹਲਕੇ ਅੰਦਰ ਕੋਰੋਨਾ ਦਾ ਕਹਿਰ ਜਾਰੀ, ਹੋਈਆਂ ਦੋ ਮੌਤਾਂ

Thursday, Sep 17, 2020 - 06:09 PM (IST)

ਜਲਾਲਾਬਾਦ ਹਲਕੇ ਅੰਦਰ ਕੋਰੋਨਾ ਦਾ ਕਹਿਰ ਜਾਰੀ, ਹੋਈਆਂ ਦੋ ਮੌਤਾਂ

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਜਲਾਲਾਬਾਦ ਹਲਕੇ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਹਲਕੇ ਨਾਲ ਸਬੰਧਤ ਦੋ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ।ਦੋਵੇਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਸਨ।

ਇਹ ਵੀ ਪੜ੍ਹੋ: ਬਰਨਾਲਾ: ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਗਾਹਕਾਂ ਸਣੇ ਫੜ੍ਹੀਆਂ ਧੰਦਾ ਚਲਾ ਰਹੀਆਂ ਜਨਾਨੀਆਂ

ਜੰਡ ਵਾਲਾ ਭੀਮੇ ਸ਼ਾਹ ਨਾਲ ਸਬੰਧਤ ਸਿਹਤ ਅਧਿਕਾਰੀਆਂ ਅਨੁਸਾਰ ਹਲਕੇ ਦੇ ਪਿੰਡ ਵਾਂ ਮੋਹਕਮ ਵਾਲੀ ਨਾਲ ਸਬੰਧਿਤ 65 ਸਾਲਾ ਇਕ ਵਿਅਕਤੀ ਦੀ ਮੌਤ ਹੋਈ ਹੈ, ਜਿਸਦਾ ਅੰਤਿਮ ਸਸਕਾਰ ਪ੍ਰਸ਼ਾਸਨਿਕ ਹਿਦਾਇਤਾਂ ਅਨੁਸਾਰ ਪਿੰਡ 'ਚ ਕੀਤਾ ਗਿਆ ਉੱਥੇ ਹੀ ਜਲਾਲਾਬਾਦ ਸ਼ਹਿਰ ਨਾਲ ਸਬੰਧਤ 75 ਸਾਲਾ ਵਿਅਕਤੀ ਦੀ ਵੀਰਵਾਰ ਤੜਕਸਾਰ ਮੌਤ ਹੋਈ। ਇਸ ਨੂੰ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਉਕਤ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਪ੍ਰਸ਼ਾਸਨਿਕ ਨਿਰਦੇਸ਼ਾਂ ਹੇਠ ਟੀਮ ਰਵਾਨਾ ਹੋ ਚੁੱਕੀ ਹੈ ਅਤੇ ਸ਼ਾਮ ਵੇਲੇ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ ਅਤੇ ਇਹ ਜਾਣਕਾਰੀ ਜਲਾਲਾਬਾਦ ਸਿਵਲ ਹਸਪਤਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਵਾਰਡ 'ਚੋਂ ਭੱਜਿਆ ਕੋਰੋਨਾ ਪੀੜਤ


author

Shyna

Content Editor

Related News