ਜਾਖੜ ਦੇ ਬਿਆਨ ਨੇ ਛੇੜੀ ਨਵੀਂ ਚਰਚਾ, ਸਮਸ਼ੇਰ ਸਿੰਘ ਦੂਲੋ ਨੇ 'ਕਾਂਗਰਸ' 'ਤੇ ਹੀ ਚੁੱਕੇ ਸਵਾਲ

2/25/2021 5:52:07 PM

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁਲੋ ਨੇ ਸੁਨੀਲ ਜਾਖੜ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਬੀਤੇ ਦਿਨੀਂ ਸੁਨੀਲ ਜਾਖੜ ਨੇ ਕਿਹਾ ਸੀ ਕਿ 2022 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕੈਪਟਨ ਦੀ ਅਗਵਾਈ ’ਚ ਲੜੀਆਂ ਜਾਣਗੀਆਂ। ਇਸ ਬਿਆਨ ਦੇ ਵਿਰੋਧ ’ਚ ਸ਼ਮਸ਼ੇਰ ਸਿੰਘ ਦੁਲੋ ਨੇ ਸੁਨੀਲ ਜਾਖੜ ’ਤੇ ਇਕ ਤੋਂ ਬਾਅਦ ਇਕ ਕਈ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਐਲਾਨ ਕਰਨ ਵਾਲੇ ਜਾਖੜ ਨੇ ਕੀ ਖ਼ੁਦ ਨੂੰ ਪ੍ਰਧਾਨ ਵੀ ਖੁਦ ਹੀ ਨਿਯੁਕਤ ਕੀਤਾ ਸੀ ਜਾਂ ਹਾਈਕਮਾਨ ਨੇ ਕੀਤਾ ਸੀ? ਜਾਖੜ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਹਾਈਕਮਾਨ ਦੇ ਅਧਿਕਾਰ ਖ਼ੇਤਰ ਵਿਚ ਦਖਲ ਨਹੀਂ ਦੇਣਾ ਚਾਹੀਦਾ।

ਇਹ ਵੀ ਪੜ੍ਹੋ:  89 ਸਾਲ ਦੀ ਉਮਰ ਵਿੱਚ ਵੀ 'ਹੌਂਸਲੇ ਦੀ ਦੌੜ' ਬਰਕਰਾਰ, 3 ਸੋਨੇ ਦੇ ਮੈਡਲ ਜਿੱਤ ਕੇ ਇੰਦਰ ਸਿੰਘ ਨੇ ਰਚਿਆ ਇਤਿਹਾਸ

ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਕਈ ਸੀਨੀਅਰ ਨੇਤਾ ਕੈਪਟਨ ਅਮਰਿੰਦਰ ਨੇ ਕਿਨਾਰੇ ਕਰਕੇ ਰੱਖੇ ਹਨ, ਉਹ ਕਿਸੇ ਨੂੰ ਉੱਠਣ ਨਹੀਂ ਦੇਣਗੇ। ਸਿੱਧੂ ਸੁਲਝਿਆ ਹੋਇਆ ਨੇਤਾ ਹੈ ਅਤੇ ਆਪਣੇ ਭਵਿੱਖ ਦਾ ਫ਼ੈਸਲਾ ਕਰਨ ਵਿਚ ਪੂਰੀ ਤਰ੍ਹਾਂ ਸਮਰੱਥਾਵਾਨ ਹੈ। ਸਾਡੀ ਸਰਕਾਰ ਸ਼ਰਾਬ ਮਾਫੀਆ ਤੋਂ ਲੈ ਕੇ ਕੋਈ ਵੀ ਮਾਫੀਆ ਖ਼ਤਮ ਨਹੀਂ ਕਰ ਸਕੀ। ਲੰਬਾ-ਚੌੜਾ ਚੋਣ ਮੈਨੀਫੈਸਟੋ-2017 ਵਿਚ ਤਿਆਰ ਹੋਇਆ ਸੀ, ਜਿਸ ਦੇ ਚੋਣਾਵੀਂ ਵਾਅਦੇ ਪੂਰੇ ਨਹੀਂ ਕੀਤੇ। ਇਨ੍ਹਾਂ ਦਾ ਜਨਤਾ 2022 ਵਿਚ ਜਵਾਬ ਮੰਗੇਗੀ। ਜੇਕਰ ਨਗਰ ਨਿਗਮ ਚੋਣਾਂ ਦੇ ਭਰੋਸੇ ਵਿਧਾਨਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਤਾਂ ਸੂਬਾ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। ਸਾਰੇ ਜਾਣਦੇ ਹਨ ਕਿ ਨਗਰ ਨਿਗਮ ਚੋਣਾਂ ਵਿਚ ਸਰਕਾਰੀ ਮਸ਼ੀਨਰੀ ਦੀ ਵਰਤੋਂ ਹੁੰਦੀ ਹੈ।

ਇਹ ਵੀ ਪੜ੍ਹੋ:   ਗੁਰਲਾਲ ਪਹਿਲਵਾਨ ਦੇ ਕਤਲ ਮਾਮਲੇ 'ਚ 4 ਹੋਰ ਨੌਜਵਾਨ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ
ਪੰਜਾਬ ਇੰਚਾਰਜ ਰਾਵਤ ਦੀ ਅਮਰਿੰਦਰ ਨਾਲ ਮੁਲਾਕਾਤ ਅੱਜ
ਇਸ ਦਰਮਿਆਨ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅੱਜ 25 ਫਰਵਰੀ ਨੂੰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਆ ਰਹੇ ਹਨ। ਰਾਵਤ ਨੇ ਇਸ ਬਾਰੇ ਸਿਰਫ਼ ਇੰਨਾ ਕਿਹਾ ਹੈ ਕਿ ਦੁਪਹਿਰ ਭੋਜ ’ਤੇ ਹੋਣ ਵਾਲੀ ਇਸ ਮੁਲਾਕਾਤ ਦੌਰਾਨ ਸੂਬੇ ਦੇ ਰਾਜਨੀਤਕ ਮਸਲਿਆਂ ’ਤੇ ਚਰਚਾ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਨਵਜੋਤ ਸਿੱਧੂ ਦੇ ਸਬੰਧ ਵਿਚ ਇਕ ਵਾਰ ਫ਼ਿਰ ਤੋਂ ਚਰਚਾ ਹੋਵੇਗੀ ਅਤੇ ਸੰਭਵ ਹੈ ਕਿ ਸਿੱਧੂ ਦੀ ਸਰਕਾਰ ਵਿਚ ਵਾਪਸੀ ਨੂੰ ਲੈ ਕੇ ਇਸ ਵਿਚ ਕੁੱਝ ਸਹਿਮਤੀ ਬਣ ਜਾਵੇ। ਧਿਆਨਯੋਗ ਹੈ ਕਿ ਅਜੇ 12 ਫਰਵਰੀ ਨੂੰ ਵੀ ਰਾਵਤ ਕੈਪਟਨ ਅਮਰਿੰਦਰ ਨੂੰ ਮਿਲ ਕੇ ਗਏ ਸਨ।

ਇਹ ਵੀ ਪੜ੍ਹੋ:  ਬਾਦਲਾਂ ਨੂੰ ਕੋਈ ਹੱਕ ਨਹੀਂ ਕਿ ਉਹ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ: ਜਥੇਦਾਰ ਦਾਦੂਵਾਲ


Shyna

Content Editor Shyna