ਕਾਂਗਰਸ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਮੰਗੀ ''ਲੋਕ ਸਭਾ ਟਿਕਟ''

Monday, Feb 04, 2019 - 01:55 PM (IST)

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਮੰਗੀ ''ਲੋਕ ਸਭਾ ਟਿਕਟ''

ਚੰਡੀਗੜ੍ਹ : ਕਾਂਗਰਸ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਭਵਨ, ਚੰਡੀਗੜ੍ਹ 'ਚ ਸੋਮਵਾਰ ਨੂੰ ਲੋਕ ਸਭਾ ਚੋਣਾਂ ਲੜਨ ਲਈ ਆਵੇਦਨ ਕੀਤਾ ਹੈ। ਜੈਵੀਰ ਸ਼ੇਰਗਿੱਲ ਨੇ ਪੰਜਾਬ ਸੀਟ ਤੋਂ ਲੋਕ ਸਭਾ ਟਿਕਟ 'ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣਾਂ ਲੜਨ ਲਈ ਆਵੇਦਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਆਗੂਆਂ ਵਲੋਂ ਟਿਕਟ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਕਿਹਾ ਹੈ ਕਿ ਟਿਕਟ ਦੀ ਦਾਅਵੇਦਾਰੀ ਕਰਨਾ ਸਭ ਦਾ ਅਧਿਕਾਰ ਹੈ। ਇਸ ਸਬੰਧੀ ਜੈਵੀਰ ਸ਼ੇਰਗਿੱਲ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਇਕ ਪ੍ਰਕਿਰਿਆ ਤਹਿਤ ਕੰਮ ਕਰਦੀ ਹੈ, ਜਿਸ 'ਚ ਹਰ ਇਕ ਉਮੀਦਵਾਰ ਦੇ ਸਾਰੇ ਪਹਿਲੂਆਂਨੂੰ ਦੇਖਿਆ ਜਾਂਦਾ ਹੈ।


author

Babita

Content Editor

Related News