ਨਗਰ ਕੌਂਸਲ ਦੇ ਦਫਤਰ 'ਚ ਹੋਈ ਖੂਨੀ ਝੜਪ, 1 ਮੁਲਾਜ਼ਮ ਸਣੇ 3 ਜ਼ਖਮੀ

Thursday, May 30, 2019 - 03:16 PM (IST)

ਨਗਰ ਕੌਂਸਲ ਦੇ ਦਫਤਰ 'ਚ ਹੋਈ ਖੂਨੀ ਝੜਪ, 1 ਮੁਲਾਜ਼ਮ ਸਣੇ 3 ਜ਼ਖਮੀ

ਜੈਤੋ (ਜਿੰਦਲ, ਵਿਪਨ) - ਜੈਤੋ ਨਗਰ ਕੌਂਸਲ ਦੇ ਦਫਤਰ 'ਚ ਹੋਈ ਖੂਨੀ ਝੜਪ ਕਾਰਨ ਇਕ ਮੁਲਾਜ਼ਮ ਸਣੇ 3 ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਦੀ ਪਛਾਣ ਨਗਰ ਕੌਂਸਲ ਕਰਮਚਾਰੀ ਰਾਮ ਕਰਨ, ਲਾਜਪਤਰਾਏ ਗਰਗ ਅਤੇ ਸੂਨੀਤਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਨਗਰ ਕੌਂਸਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੈਬ ਸਿੰਘ ਨੇ ਸਿਵਲ ਹਸਪਤਾਲ ਜੈਤੋ ਇਲਾਜ ਲਈ ਦਾਖਲ ਕਰਵਾ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਨੈਬ ਸਿੰਘ ਨੇ ਦੱਸਿਆ ਕਿ ਲਾਜਪਤਰਾਏ ਗਰਗ ਅਤੇ ਸੂਨੀਤਾ ਰਾਣੀ ਕਿਸੇ ਕੰਮ ਦੇ ਸਬੰਧ 'ਚ ਦਫਤਰ ਆਏ ਸਨ, ਜਿਸ ਦੌਰਾਨ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਗਈ, ਜਿਸ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ।

PunjabKesari

ਇਸ ਦੌਰਾਨ ਨਗਰ ਕੌਂਸਲ ਦਾ ਕਰਮਚਾਰੀ ਅਤੇ ਉਹ ਦੋਵੇਂ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਲਾਜਪਤਰਾਏ ਗਰਗ ਦਾ ਕਹਿਣਾ ਹੈ ਕਿ ਇਹ ਕਿਸੇ ਕੰਮ ਲਈ ਨਗਰ ਕੌਂਸਲ ਦੇ ਦਫਤਰ ਗਏ ਸੀ ਪਰ ਕਰਮਚਾਰੀਆਂ ਨੇ ਦਰਵਾਜ਼ਾ ਬੰਦ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਹਸਪਤਾਲ 'ਚ ਹੀ ਧਰਨਾ ਦਿੰਦੇ ਹੋਏ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਡਾਕਟਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਡਾਕਟਰ ਨੇ ਪੱਖਪਾਤ ਕਰਦਿਆਂ ਉਨ੍ਹਾਂ ਵਲੋਂ ਕਟਵਾਈ ਗਈ ਐੱਮ.ਐੱਲ.ਆਰ. ਠੀਕ ਨਹੀਂ ਕੱਟੀ।


author

rajwinder kaur

Content Editor

Related News