ਜੈਤੋ 'ਚ ਚੋਰਾਂ ਦਾ ਕਮਾਲ, ਕੁਝ ਪਲਾਂ 'ਚ ਘਰ ਤੇ 3 ਦੁਕਾਨਾਂ 'ਤੇ ਕੀਤਾ ਹੱਥ ਸਾਫ (ਵੀਡੀਓ)

Friday, Sep 06, 2019 - 12:13 PM (IST)

ਜੈਤੋ (ਵਿਪਨ ਗੋਇਲ) - ਜੈਤੋ ਦੇ ਭਗਤਾਭਾਈ ਇਲਾਕੇ 'ਚ ਬੀਤੀ ਰਾਤ ਚੋਰਾਂ ਵਲੋਂ 3 ਦੁਕਾਨਾਂ ਸਣੇ ਇਕ ਘਰ ਨੂੰ ਇਕੋ ਸਾਰ ਨਿਸ਼ਾਨਾ ਬਣਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਦੇ ਹੋਏ ਛੱਤ ਦੇ ਰਸਤੇ ਤੋਂ ਅੰਦਰ ਦਾਖਲ ਹੋਏ ਅਤੇ ਕਮਰੇ 'ਚ ਪਏ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ 'ਤੇ ਹੱਥ ਸਾਫ ਕਰਕੇ  ਮੌਕੇ ਤੋਂ ਫਰਾਰ ਹੋ ਗਏ। ਚੋਰੀ ਕਰਨ ਆਏ ਚੋਰਾਂ ਦੀਆਂ ਤਸਵੀਰਾਂ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

PunjabKesari

ਕੈਮਰੇ ਦੀ ਫੁਟੇਜ਼ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਕ-ਇਕ ਕਰਕੇ ਦੋ ਚੋਰ ਘਰ 'ਚ ਦਾਖਲ ਹੁੰਦੇ ਹਨ, ਜਿਨ੍ਹਾਂ 'ਚੋਂ ਇਕ ਪਹਿਰਾ ਦਿੰਦਾ ਹੈ ਅਤੇ ਦੂਜਾ ਚੋਰੀ ਕਰਦਾ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚੋਰੀ ਦੇ ਸਮੇਂ ਉਹ ਘਰ 'ਚ ਹੀ ਸੁੱਤੇ ਪਏ ਸਨ, ਜਿਸ ਦੇ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ। ਫੁਟੇਜ਼ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਉਕਤ ਚੋਰਾਂ ਨੇ ਘਰ ਦੇ ਨਾਲ-ਨਾਲ ਬਾਜ਼ਾਰ ਦੀਆਂ 3 ਦੁਕਾਨਾਂ 'ਤੇ ਹੱਥ ਸਾਫ ਕੀਤਾ ਹੈ।

PunjabKesari


author

rajwinder kaur

Content Editor

Related News