ਵੱਡੀ ਖ਼ਬਰ : ਐਨਕਾਊਂਟਰ 'ਚ ਮਾਰੇ 'ਜੈਪਾਲ' ਦਾ ਨਹੀਂ ਹੋਵੇਗਾ ਮੁੜ 'ਪੋਸਟਮਾਰਟਮ', ਖਾਰਿਜ ਹੋਈ ਪਰਿਵਾਰ ਦੀ ਪਟੀਸ਼ਨ

Thursday, Jun 17, 2021 - 01:46 PM (IST)

ਚੰਡੀਗੜ੍ਹ (ਹਾਂਡਾ, ਜੱਸੋਵਾਲ) : ਕੋਲਕਾਤਾ 'ਚ ਪੁਲਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਜੈਪਾਲ ਦੇ ਪਰਿਵਾਰ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ, ਜਿਸ 'ਚ ਜੈਪਾਲ ਦੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ ਸੀ। ਹਾਈਕੋਰਟ ਦਾ ਕਹਿਣਾ ਹੈ ਕਿ ਇਹ ਐਨਕਾਊਂਟਰ ਅਦਾਲਤ ਦੇ ਨਾਲ-ਨਾਲ ਪੰਜਾਬ ਤੋਂ ਬਾਹਰ ਹੋਇਆ ਹੈ। ਹਾਈਕੋਰਟ ਦਾ ਪਰਿਵਾਰ ਨੂੰ ਇਹ ਵੀ ਕਹਿਣਾ ਹੈ ਕਿ ਭੁੱਲਰ ਦੀ ਮ੍ਰਿਤਕ ਦੇਹ ਦੀ ਸਪੁਰਦਗੀ ਲੈਣ ਤੋਂ ਪਹਿਲਾਂ ਜੇਕਰ ਉਨ੍ਹਾਂ ਦੇ ਕੋਈ ਸਵਾਲ ਸੀ ਤਾਂ ਉੱਥੇ ਉਹ ਆਪਣਾ ਸਵਾਲ ਕਰ ਸਕਦੇ ਸੀ। ਦੱਸ ਦੇਈਏ ਕਿ ਕੋਲਕਤਾ 'ਚ ਜੈਪਾਲ ਭੁੱਲਰ ਦੇ ਐਨਕਾਊਂਟਰ ਮਾਮਲੇ 'ਚ ਪਰਿਵਾਰ ਵੱਲੋਂ ਅਜੇ ਤੱਕ ਭੁੱਲਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : 'ਈ-ਕਾਰਡਾਂ' ਰਾਹੀਂ ਨਿੱਜੀ ਹਸਪਤਾਲ 'ਚ ਇਲਾਜ ਕਰਾਉਣ ਵਾਲਿਆਂ ਨੂੰ ਵੱਡੀ ਰਾਹਤ, ਜਾਰੀ ਹੋਏ ਇਹ ਹੁਕਮ

ਜੈਪਾਲ ਦੇ ਪਰਿਵਾਰ ਦਾ ਕਹਿਣਾ ਸੀ ਕਿ ਪੁਲਸ ਵੱਲੋਂ ਜੈਪਾਲ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ। ਪਰਿਵਾਰ ਵੱਲੋਂ ਪੁਲਸ 'ਤੇ ਜੈਪਾਲ ਦੇ ਝੂਠੇ ਐਨਕਾਊਂਟਰ ਦੇ ਦੋਸ਼ ਲਾਏ ਗਏ ਸਨ, ਜਿਸ ਤੋਂ ਬਾਅਦ ਪਰਿਵਾਰ ਨੇ ਹਾਈਕੋਰਟ ਦਾ ਰੁਖ ਕੀਤਾ ਸੀ।

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ ਮਾਂ ਦੀ ਸਾੜ੍ਹੀ ਨਾਲ ਲਾਇਆ ਫ਼ਾਹਾ, ਖ਼ੌਫਨਾਕ ਦ੍ਰਿਸ਼ ਦੇਖ ਪਤਨੀ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ

ਜ਼ਿਕਰਯੋਗ ਹੈ ਅੰਤਿਮ ਸੰਸਕਾਰ ਦੀ ਤਿਆਰੀ ਕਰਦੇ ਸਮੇਂ ਜਦੋਂ ਜੈਪਾਲ ਦੀ ਲਾਸ਼ ਨੂੰ ਨੁਹਾਇਆ ਜਾ ਰਿਹਾ ਸੀ ਤਾਂ ਜੈਪਾਲ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੱਤੇ ਅਤੇ ਉਸ ਦੀ ਬਾਂਹ ਟੁੱਟੀ ਹੋਈ ਸੀ, ਜਿਸ ’ਤੇ ਉਸ ਦੇ ਪਿਤਾ ਨੇ ਜੈਪਾਲ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ...ਤੇ ਧਰਨਾਕਾਰੀਆਂ ਦੇ ਵਿੱਚੋਂ ਦੀ ਲੰਘ ਗਏ 'ਕ੍ਰਿਸ਼ਨ ਕੁਮਾਰ', ਪਛਾਣ ਨਾ ਸਕੇ ਪ੍ਰਦਰਸ਼ਨ ਕਰ ਰਹੇ ਅਧਿਆਪਕ

ਜੈਪਾਲ ਦੇ ਪਿਤਾ ਦਾ ਕਹਿਣਾ ਸੀ ਕਿ ਉਹ ਡਾਕਟਰਾਂ ਦੇ ਬੋਰਡ ਤੋਂ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਕਰਨਗੇ। ਜੈਪਾਲ ਦੇ ਪਿਤਾ ਨੇ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੇ ਬੇਟੇ ਦਾ ਦੁਬਾਰਾ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News