ਗੜ੍ਹਸ਼ੰਕਰ ਦੀ ਧੀ ਨੇ ਨਿਊਜ਼ੀਲੈਂਡ 'ਚ ਗੱਡੇ ਝੰਡੇ, ਅਫ਼ਸਰ ਬਣ ਕੇ ਚਮਕਾਇਆ ਪੰਜਾਬ ਦਾ ਨਾਂ
Friday, May 21, 2021 - 06:29 PM (IST)
ਗੜ੍ਹਸ਼ੰਕਰ (ਸ਼ੋਰੀ)- ਇਥੋਂ ਦੇ ਨਜ਼ਦੀਕੀ ਪਿੰਡ ਭੱਜਲ ਦੀ ਏਕਤਾ ਬੜਪੱਗਾ ਪੁੱਤਰੀ ਕਸ਼ਮੀਰ ਸਿੰਘ ਕਾਨੂੰਗੋ ਨਿਊਜ਼ੀਲੈਂਡ ਵਿੱਚ ਆਪਣੀ ਪੜਾਈ ਪੂਰੀ ਕਰਨ ਉਪਰੰਤ ਜੇਲ੍ਹ ਮਹਿਕਮੇ ਵਿਚ ਕ੍ਰੈਕਸ਼ਨ ਅਫ਼ਸਰ ਵਜੋਂ ਚੁਣੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੀ 'ਬਲੈਕ ਫੰਗਸ' ਦਾ ਅਟੈਕ, ਜਾਣੋ ਕੀ ਨੇ ਲੱਛਣ ਤੇ ਕਿੰਝ ਕਰੀਏ ਬਚਾਅ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ ਕੰਨਗੋ ਸੇਵਾਮੁਕਤ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਆਪਣੀ ਮੁੱਢਲੀ ਸਿੱਖਿਆ ਭਾਰਤ ਵਿਚ ਹੀ ਪ੍ਰਾਪਤ ਕੀਤੀ ਸੀ ਅਤੇ ਤਕਨੀਕੀ ਕੋਰਸ ਨਿਊਜ਼ੀਲੈਂਡ ਵਿਚ ਪੂਰਾ ਕਰਨ ਉਪਰੰਤ ਉਸ ਦੀ ਸਿਲੈਕਸ਼ਨ ਜੇਲ੍ਹ ਮਹਿਕਮੇ ਵਿਚ ਬੀਤੇ ਦਿਨੀਂ ਹੋਈ। ਦੱਸਣਯੋਗ ਹੈ ਕਿ ਏਕਤਾ ਬੜਪੱਗਾ ਦੀ ਤਾਇਨਾਤੀ ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿਚ ਹੋਈ ਹੈ। ਨਿਊਜ਼ੀਲੈਂਡ ਵਿਖੇ ਧੀ ਦੀ ਅਫ਼ਸਰ ਵਜੋਂ ਨਿਯੁਕਤੀ ਦੀ ਚੋਣ ਹੋਣ ਨੂੰ ਲੈ ਕੇ ਪਰਿਵਾਰ ਬੇਹੱਦ ਖ਼ੁਸ਼ ਹੈ।
ਇਹ ਵੀ ਪੜ੍ਹੋ: ਟਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?