ਸੈਂਟਰਲ ਜੇਲ ''ਚ ਹਵਾਲਾਤੀ ਤੋਂ ਮਿਲੇ 2 ਮੋਬਾਇਲ

Sunday, Feb 24, 2019 - 05:53 PM (IST)

ਸੈਂਟਰਲ ਜੇਲ ''ਚ ਹਵਾਲਾਤੀ ਤੋਂ ਮਿਲੇ 2 ਮੋਬਾਇਲ

(ਅਮਰਿੰਦਰ) : ਸੈਂਟਰਲ ਜੇਲ ਹੁਸ਼ਿਆਰਪੁਰ 'ਚ ਚੱਲੇ ਸਰਚ ਅਭਿਆਨ ਤਹਿਤ ਜੇਲ ਪ੍ਰਬੰਧਕ ਨੇ ਬੈਰਕ ਦੇ ਹਵਾਲਾਤੀ ਤੋਂ 2 ਮੋਬਾਇਲ ਫੋਨ ਬਰਾਮਦ ਕੀਤੇ ਹਨ। ਥਾਣਾ ਸਿਟੀ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਸੈਂਟਰਲ ਜੇਲ 'ਚ ਤਾਇਨਾਤ ਅਸਿਸਟੈਂਟ ਜੇਲ ਸੁਪਰੀਟੈਡੈਂਟ ਦੇਸ ਰਾਜ ਅਨੁਸਾਰ ਜੇਲ ਅੰਦਰ ਵਿਸ਼ੇਸ਼ ਚੈਕਿਗ ਦੌਰਾਨ ਬੈਰਕ 'ਚ ਹਵਾਲਾਤੀ ਗੌਰਵ ਅਰੋੜਾ ਵਾਸੀ ਬਹਾਦਰਪੁਰ ਦੇ ਸਮਾਨ 'ਚੋਂ 2 ਮੋਬਾਇਲ ਫੋਨ ਬਰਾਮਦ ਹੋਏ। 
ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਪੇਸ਼ੀ ਦੌਰਾਨ ਉਸ ਦਾ ਨਜ਼ਦੀਕੀ ਰਿਸ਼ਤੇਦਾਰ ਮਿਲਣ ਆਇਆ ਸੀ। ਜੇਲ ਪ੍ਰਬੰਧਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸਿਟੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਪ੍ਰਿਜਨ ਐਕਟ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News