ਵੀਡੀਓ ਕਾਨਫਰੰਸ ’ਚ ਤਕਨੀਕੀ ਖਰਾਬੀ ਕਾਰਨ ਦਰਜ ਨਾ ਹੋ ਸਕੇ ਹਵਾਰਾ ਦੇ ਬਿਆਨ

08/31/2019 4:29:04 PM

ਲੁਧਿਆਣਾ (ਮਹਿਰਾ) : ਅੱਤਵਾਦ ਦੇ ਕਾਲੇ ਦੌਰ ਦੌਰਾਨ ਘੰਟਾਘਰ ਚੌਂਕ ਕੋਲ ਸਾਲ 1995 ’ਚ ਹੋਏ ਬੰਬ ਧਮਾਕੇ ਦੇ ਮਾਮਲੇ ਸਬੰਧੀ ਅਦਾਲਤ ’ਚ ਵੀਡੀਓ ਕਾਨਫਰੰਸ ’ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਵੀਡੀਓ ਕਾਨਫਰੰਸਿੰਗ ਰਾਹÄ ਬਿਆਨ ਦਰਜ ਨਹÄ ਹੋ ਸਕੇ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਦੇ ਬਿਆਨ ਵੀਡੀਓ ਕਾਨਫਰੰਸਿੰਗ ਰਾਹÄ ਕਰਵਾਏ ਜਾਣ ਹਨ। ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਕੇਸ ਦੀ ਸੁਣਵਾਈ ਕਰਦਿਆਂ ਇਸ ਦੀ ਅਗਲੀ ਤਰੀਕ 7 ਸਤੰਬਰ ਤੈਅ ਕੀਤੀ ਹੈ। ਹਾਲ ਦੀ ਘੜੀ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਵਕੀਲ ਨੇ ਹਵਾਰਾ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ 1995 ’ਚ ਹੋਏ ਬੰਬ ਧਮਾਕੇ ’ਚ ਉਸ ਦਾ ਕੋਈ ਹੱਥ ਨਹÄ ਅਤੇ ਪੁਲਸ ਨੇ ਉਸ ਨੂੰ ਬੇਵਜਾ ਨਾਮਜ਼ਦ ਕੀਤਾ ਹੈ।

ਇਸ ਤੋਂ ਇਲਾਵਾ ਹਵਾਰਾ ’ਤੇ ਪੁਲਸ ਵਲੋਂ ਉਸ ਖਿਲਾਫ ਅਦਾਲਤ ’ਚ ਦਾਖਲ ਕੀਤੇ ਦੋਸ਼ ਪੱਤਰ ’ਚ ਲਾਏ ਗਏ ਦੋਸ਼ਾਂ ਨੂੰ ਨਿਰਾਧਾਰ ਦੱਸਿਆ। ਅਦਾਲਤ ਦੀ ਕਾਰਵਾਈ ਦੌਰਾਨ ਅਦਾਲਤ ’ਚ ਲੱਗੇ ਵੀਡੀਓ ਕਾਨਫਰੰਸਿੰਗ ਸਿਸਟਮ ਨੂੰ ਜੇਲ ’ਚ ਬੰਦ ਹਵਾਰਾ ਵੱਲ ਲੱਗੇ ਵੀਡੀਓ ਕਾਨਫਰੰਸਿੰਗ ਸਿਸਟਮ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹÄ ਹੋ ਸਕਿਆ, ਜਿਸ ਕਾਰਨ ਅਦਾਲਤ ਨੇ ਬਿਆਨ ਦਰਜ ਕਰਨ ਲਈ ਕੇਸ ਦੀ ਅਗਲੀ ਸੁਣਵਾਈ 7 ਸਤੰਬਰ ਲਈ ਅੱਗੇ ਪਾ ਦਿੱਤੀ ਹੈ। 
 


Babita

Content Editor

Related News