ਜਗਦੀਸ਼ ਟਾਈਟਲਰ ਸਟਿੰਗ ''ਤੇ ਸੁਣੋ ਮੁੱਖ ਮੰਤਰੀ ਕੈਪਟਨ ਦਾ ਬਿਆਨ (ਵੀਡੀਓ)

Thursday, Feb 08, 2018 - 07:19 PM (IST)

ਨਵੀਂ ਦਿੱਲੀ\ਚੰਡੀਗੜ੍ਹ  (ਕਮਲ) : '84 ਦੰਗਿਆਂ ਸੰਬੰਧੀ ਸਮੇਂ-ਸਮੇਂ 'ਤੇ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਹੁਣ ਜਗਦੀਸ਼ ਟਾਈਟਲਰ ਦਾ ਸਟਿੰਗ ਵੀ ਅਜਿਹੀ ਹੀ ਗੱਲ ਹੈ। ਹਰ ਵਾਰ ਕਿਸੇ ਨਾ ਕਿਸੇ ਵੱਲੋਂ ਇਸ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ, ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ, ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਸਟਿੰਗ ਮਾਮਲੇ ਦੀ ਜਾਂਚ ਏਜੰਸੀ ਵੱਲੋਂ ਕੀਤੀ ਜਾਣੀ ਚਾਹੀਦੀ ਹੈ ।  
ਗੌਰਤਲਬ ਹੈ ਕਿ ਸੀ.ਐਮ. ਵੱਲੋਂ ਦਿੱਲੀ ਵਿਖੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦੇ ਵਿਕਾਸ ਮੁੱਦਿਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਨਾਲ ਸਾਂਸਦ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ।


Related News