ਟਾਈਟਲਰ ਦਾ ਕਤਲ ਕਰਨ ਦੀ ਸਾਜਿਸ਼ ਰਚ ਰਿਹਾ ਸੀ ਗਰਮਖਿਆਲੀ ਅਮਰਜੀਤ
Tuesday, Mar 13, 2018 - 01:31 PM (IST)

ਬਠਿੰਡਾ — ਕੋਰਟ ਕੰਪਲੈਕਸ 'ਚ 26 ਫਰਵਰੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕੀਤੇ ਗਏ ਗਰਮਖਿਆਲੀ ਅਮਰਜੀਤ ਸਿੰਘ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਦਾ ਕਤਲ ਕਰਨ ਲਈ ਹਿਊਮਨ ਬੰਬ ਬਨਾਉਣ ਦੀ ਤਿਆਰੀ 'ਚ ਸਨ। ਤੀਜੀ ਵਾਰ ਰਿਮਾਂਡ ਦੌਰਾਨ ਉਸ ਨੇ ਇਹ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਟਾਈਟਲਰ ਸਾਹਮਣੇ ਆ ਜਾਵੇ ਤਾਂ ਉਹ ਉਸ ਨੂੰ ਮਾਰ ਦੇਵੇਗਾ। ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ 2014 'ਚ ਜਦ ਅਮਰਜੀਤ ਨੂੰ ਗਰਮਖਿਆਲੀ ਗਤੀਵਿਧੀਆਂ 'ਚ ਨਾਮਜ਼ਦ ਕੀਤਾ ਗਿਆ। ਕਾਊਂਸਲਿੰਗ ਤੋਂ ਬਾਅਦ ਉਸ ਨੇ ਮਨੁੱਖੀ ਬੰਬ ਬਨਾਉਣ ਦਾ ਇਰਾਦਾ ਬਦਲ ਦਿੱਤਾ। ਤਿੰਨ ਸਾਲ ਤੋਂ ਉਹ ਹਰ ਪੇਸ਼ੀ ਭੁਗਤ ਰਿਹਾ ਹੈ। ਕਚਿਹਰੀ ਚੌਕੀ ਇੰਚਾਰਜ ਗਣੇਸ਼ਵਰ ਸ਼ਰਮਾ ਨੇ ਦੱਸਿਆ ਕਿ ਅਮਰਜੀਤ ਨੇ ਕਿਹਾ ਕਿ ਮਨੁੱਖੀ ਬੰਬ ਨਾਲ ਕਈ ਬੇਕਸੁਰ ਲੋਕ ਵੀ ਮਾਰੇ ਜਾਂਦੇ ਹਨ। ਇਸ ਲਈ ਉਸ ਨੇ ਆਪਣਾ ਇਰਾਦਾ ਬਦਲ ਦਿੱਤਾ। ਨਵੰਬਰ 2014 'ਚ ਗ੍ਰਿਫਤਾਰ ਕੀਤੇ ਜਾਣ ਦੇ ਕਰੀਬ ਇਕ ਸਾਲ ਬਾਅਦ ਅਮਰਜੀਤ ਨੂੰ ਬੇਲ ਮਿਲ ਗਈ ਸੀ।