ਜਗਦੀਪ ਸਿੰਘ ਨਕੱਈ ਅਕਾਲੀ ਦਲ ਦੀ ਪੰਜਾਬ ਵਰਕਿੰਗ ਕਮੇਟੀ ''ਚ ਹੋਏ ਸ਼ਾਮਲ

Tuesday, Mar 16, 2021 - 01:05 AM (IST)

ਜਗਦੀਪ ਸਿੰਘ ਨਕੱਈ ਅਕਾਲੀ ਦਲ ਦੀ ਪੰਜਾਬ ਵਰਕਿੰਗ ਕਮੇਟੀ ''ਚ ਹੋਏ ਸ਼ਾਮਲ

ਮਾਨਸਾ, (ਸੰਦੀਪ)- ਸ਼੍ਰੌਮਣੀ ਅਕਾਲੀ ਦਲ ਨੇ ਸਾਬਕਾ ਸੰਸਦੀ ਸਕੱਤਰ ਅਤੇ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਆ ਰਹੇ ਟਕਸਾਲੀ ਅਕਾਲੀ ਆਗੂ ਜਗਦੀਪ ਸਿੰਘ ਨਕੱਈ ਨੂੰ ਵਰਕਿੰਗ ਕਮੇਟੀ ਪੰਜਾਬ ਦਾ ਮੈਂਬਰ ਲਿਆ ਗਿਆ ਹੈ। ਉਹ ਅਕਾਲੀ ਦਲ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਪਾਰਟੀ ਪ੍ਰਤੀ ਉਨ੍ਹਾਂ ਦੀ ਵਫਾਦਾਰੀ ਨੂੰ ਮੁੱਖ ਰੱਖਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਿਲ ਕਰਕੇ ਮਾਣ ਦਿੱਤਾ ਹੈ। ਇਸ ਨੂੰ ਲੈ ਕੇ ਸਮੁੱਚੇ ਜ਼ਿਲ੍ਹੇ ਦੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸ ਸੰਬੰਧੀ ਜ਼ਿਲ੍ਹਾ ਯੂਥ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਜਿਲ੍ਹਾ ਯੂਥ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ, ਨਿਰਮਲ ਸਮਰਾ, ਗੁਰਪ੍ਰੀਤ ਸਿੰਘ ਪੀਤਾ, ਗੋਲਡੀ ਗਾਂਧੀ, ਬਲਜਿੰਦਰ ਸਿੰਘ ਘਾਲੀ, ਭਰਪੂਰ ਸਿੰਘ ਅਤਲਾ, ਸੁਰਿੰਦਰ ਪਿੰਟਾ, ਤਰਸੇਮ ਮਿੱਢਾ, ਮਨਜੀਤ ਸਿੰਘ ਸਦਿਓੜਾ, ਹਰਭਜਨ ਸਿੰਘ ਖਿਆਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੇ ਜਗਦੀਪ ਸਿੰਘ ਨਕੱਈ ਦੀ ਸਨਾਖਤ ਕਰਦਿਆਂ ਸਹੀ ਫੈਸਲਾ ਲਿਆ ਹੈ। ਇਸ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਪਾਰਟੀ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਪੰਜਾਬ ਵਰਕਿੰਗ ਕਮੇਟੀ ਮੈਂਬਰ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਉਹ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਜੁੜੇ ਰਹਿਣਗੇ। ਉਨ੍ਹਾਂ ਕਦੇ ਵੀ ਕਿਸੇ ਅਹੁਦੇ ਦਾ ਲਾਲਚ ਨਹੀਂ ਕੀਤਾ। ਪਾਰਟੀ ਦੀ ਸੇਵਾ ਕਰਨਾ ਆਪਣਾ ਧਰਮ ਸਮਝਿਆ ਹੈ।


author

Bharat Thapa

Content Editor

Related News