ਜਗਬਾਣੀ ਪੋਡਕਾਸਟ : ਸੁਣੋ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਚਾਰ ਚਿੱਠੀਆਂ'

Sunday, Apr 05, 2020 - 05:27 PM (IST)

ਜਗਬਾਣੀ ਪੋਡਕਾਸਟ : ਕੀ ਤੁਹਾਨੂੰ ਯਾਦ ਏ ਕਿ ਤੁਸੀਂ ਆਪਣੀ ਮੁਹੱਬਤ ਦੀ ਪਹਿਲੀ ਚਿੱਠੀ ਕਿਸ ਨੂੰ ਲਿਖੀ ਸੀ? ਲਿਖੀ ਵੀ ਸੀ ਜਾਂ ਨਹੀਂ ? ਜਾਂ ਫਿਰ ਤੁਸੀਂ ਡਿਜ਼ੀਟਲ ਦੌਰ ਅੰਦਰ ਜੰਮੇ ਹੋ ? ਜੇ ਲਿਖੀ ਸੀ ਤਾਂ ਉਸ ਦਾ ਜਵਾਬ ਕਿੰਨੇ ਚਿਰ ਬਾਅਦ ਤੁਹਾਨੂੰ ਆਇਆ ਸੀ ? ਇਹ ਸਭ ਸੋਚਦੇ ਹੋਏ ਹੁਣ ਤੁਸੀਂ ਮੁਹੱਬਤ ਦੇ ਉਨ੍ਹਾਂ ਪਲਾਂ ਦਾ ਸੁਫ਼ਨਾ ਲੈ ਰਹੇ ਹੋਵੋਗੇ ਜਾਂ ਯਾਦ ਕਰ ਰਹੇ ਹੋਵੋਗੇ ਕਿ ਉਹ ਸਮਾਂ ਕਿੰਨਾ ਹਸੀਨ ਸੀ, ਕਿਉਂਕਿ ਅੱਜ ਦੀ ਮੁਹੱਬਤ ਤਾਂ ਡਿਜ਼ੀਟਲ ਹੋ ਗਈ ਹੈ। ਜੋ ਸੱਜਣਾਂ ਨੂੰ ਭੇਜੇ ਹੋਏ ਸੁਨੇਹਿਆਂ 'ਤੇ ਹਰੇ ਜਾਂ ਨੀਲੇ ਟਿੱਕ ਹੋਣ ਦੀ ਉਡੀਕ ਕਰਦੀ ਰਹਿੰਦੀ ਹੈ। ਇਸ ਦੌਰ ਅੰਦਰ ਸਭ ਕੁਝ ਬੜੀ ਕਾਹਲੀ ਹੋ ਰਿਹਾ ਹੈ ਪਰ ਉਸ ਵੇਲੇ ਚਿੱਠੀ ਲਿਖਣ ਦਾ ਜਨੂੰਨ, ਜਵਾਬ ਦੀ ਉਡੀਕ ਅਤੇ ਆਈ ਚਿੱਠੀ ਨੂੰ ਪੜ੍ਹਨ ਦੀ ਤਾਂਘ ਮੁਹੱਬਤ ਦੇ ਰੰਗ ਨੂੰ ਹੋਰ ਗੂੜ੍ਹਾ ਕਰਦੀ ਸੀ। ਉਸ ਪੁਰਾਣੇ ਮਾਹੌਲ ਨੂੰ ਅਸੀਂ ਕੁਲਵੰਤ ਸਿੰਘ ਵਿਰਕ ਹੁਣਾਂ ਦੀ ਕਹਾਣੀ 'ਚਾਰ ਚਿੱਠੀਆਂ' ਮਾਰਫਤ ਤੁਹਾਡੇ ਮੂਹਰੇ ਫਿਰ ਤੋਂ ਉਸਾਰ ਰਹੇ ਹਾਂ। ਉਮੀਦ ਹੈ ਇਹ ਕਹਾਣੀ ਸੁਣਦਿਆਂ ਤੁਸੀਂ ਮੁਹੱਬਤੀ ਸੁਫ਼ਨਿਆਂ ਦੀ ਉਡਾਰੀ ਲਾਓਗੇ। 

 


rajwinder kaur

Content Editor

Related News