ਇਤਿਹਾਸ ਦੀ ਡਾਇਰੀ: ਜਾਣੋ ਨੈਲਸਨ ਮੰਡੇਲਾ ਦੇ ਕੈਦੀ ਤੋਂ ਰਾਸ਼ਟਰਪਤੀ ਬਣਨ ਤੱਕ ਦਾ ਸਫਰ (ਵੀਡੀਓ)

Tuesday, Feb 11, 2020 - 10:41 AM (IST)

ਜਲੰਧਰ (ਵੈਬ ਡੈਸਕ): ਨੈਲਸਨ ਮੰਡੇਲਾ ਇਹ ਨਾਮ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਤੇ ਜ਼ਰੂਰ ਸੁਣੀ ਹੋਵੇਗੀ ਨੈਲਸਨ ਮੰਡੇਲਾ ਦੇ ਸੰਘਰਸ਼ ਦੀ ਕਹਾਣੀ ਪਰ ਅੱਜ ਅਸੀਂ ਤੁਹਾਡੇ ਨਾਲ ਜਗ ਬਾਣੀ ਟੀ.ਵੀ. ਦੇ ਖਾਸ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ' 'ਚ ਨੈਲਸਨ ਮੰਡੇਲਾ ਬਾਰੇ ਕੁਝ ਦਿਲਚਸਪ ਗੱਲਾਂ ਸਾਂਝੀਆਂ ਕਰਾਂਗੇ। ਤੇ ਆਓ ਇੱਕ ਨਜ਼ਰ ਮਾਰਦੇ ਹਾਂ ਉਸ ਮਹਾਨ ਵਿਅਕਤੀ ਦੀ ਜ਼ਿੰਦਗੀ 'ਤੇ ਜੋ ਅੱਜ ਦੇ ਦਿਨ ਹੀ 27 ਸਾਲ ਦੀ ਜੇਲ ਕੱਟ ਕੇ ਆਜ਼ਾਦ ਹੋਇਆ ਸੀ।

ਨੈਲਸਨ ਮੰਡੇਲਾ ਦੀ ਉਤਾਰ-ਚੜਾਅ ਵਾਲੀ ਜ਼ਿੰਦਗੀ 'ਚ ਕਈ ਦਿਲਚਸਪ ਕਿੱਸੇ ਵੀ ਦਰਜ ਹਨ। ਇੱਕ ਵਾਰ ਦੀ ਗੱਲ ਹੈ ਜਦੋਂ ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਅਦ ਨੈਲਸਨ ਮੰਡੇਲਾ ਆਪਣੇ ਸੁਰੱਖਿਆ ਦਸਤੇ ਨਾਲ ਇੱਕ ਹੋਟਲ 'ਚ ਖਾਣਾ ਖਾਣ ਗਿਆ। ਸਭ ਲੋਕ ਆਪਣੇ ਖਾਣੇ ਦੀ ਉਡੀਕ ਕਰ ਰਹੇ ਸੀ ਤਾਂ ਮੰਡੇਲਾ ਦੇ ਸਾਹਮਣੇ ਵਾਲੀ ਸੀਟ ਤੇ ਇੱਕ ਹੋਰ ਵਿਅਕਤੀ ਆਪਣੇ ਖਾਣੇ ਦਾ ਇੰਤਜ਼ਾਰ ਕਰ ਰਿਹਾ ਸੀ। ਮੰਡੇਲਾ ਨੇ ਅਪਣੇ ਸੁਰੱਖਿਆ ਕਰਮੀਆ ਨੂੰ ਕਿਹਾ ਕਿ ਉਸ ਵਿਅਕਤੀ ਨੂੰ ਆਪਣੇ ਟੇਬਲ ਤੇ
ਬੁਲਾ ਲੈਣ। ਉਂਝ ਹੀ ਹੋਇਆ, ਹੁਣ ਟੇਬਲ ਤੇ ਉਹ ਸੱਜਣ ਵੀ ਖਾਣਾ ਖਾਣ ਲੱਗ ਪਿਆ, ਪਰ ਖਾਣਾ ਖਾਣ ਵੇਲੇ ਉਸਦੇ ਹੱਥ ਕੰਬ ਰਹੇ ਸਨ। ਖਾਣਾ ਖਤਮ ਕਰਕੇ ਉਹ ਸੱਜਣ ਸਿਰ ਝੁਕਾ ਕੇ ਹੋਟਲ ਤੋਂ ਬਾਹਰ ਨਿਕਲ ਗਿਆ। ਬਾਅਦ 'ਚ ਰਾਸ਼ਟਰਪਤੀ ਦੇ ਸੁਰੱਖਿਆ ਅਮਲੇ ਦੇ ਲੋਕਾਂ ਨੇ ਮੰਡੇਲਾ ਨੂੰ ਕਿਹਾ ਕਿ ਉਹ ਬੰਦਾ ਸ਼ਾਇਦ ਬੀਮਾਰ ਸੀ,ਖਾਣਾ ਖਾਣ ਸਮੇਂ ਉਸਦੇ ਹੱਥ ਤੇ ਉਹ ਖ਼ੁਦ ਵੀ ਥਰ-ਥਰ ਕੰਬ ਰਿਹਾ ਸੀ। ਮੰਡੇਲਾ ਨੇ ਕਿਹਾ,”ਨਹੀਂ ,ਅਸਲ 'ਚ ਮੈਂ ਜਿਸ ਜੇਲ 'ਚ ਅਠਾਈ ਸਾਲ ਕੈਦ ਰਿਹਾ ਇਹ ਉਸ ਜੇਲ ਦਾ ਜੇਲਰ ਸੀ,ਜਦੋਂ ਜੇਲ 'ਚ ਮੇਰੇ ਉੱਪਰ ਤਸ਼ੱਦਦ ਹੁੰਦਾ,ਮੈਂ ਪਾਣੀ ਮੰਗਦਾ ਤਾਂ ਇਹ ਮੇਰੇ ਮੂੰਹ ਉੱਪਰ ਪਿਸ਼ਾਬ ਕਰ ਦਿੰਦਾ ਸੀ। ਹੁਣ ਮੈਂ ਰਾਸ਼ਟਰਪਤੀ ਬਣ ਗਿਆ ਹਾਂ,ਉਸਨੇ ਸਮਝਿਆ ਕਿ ਮੈਂ ਸ਼ਾਇਦ ਉਸ ਨਾਲ ਉਹੋ ਹੀ ਵਿਵਹਾਰ ਕਰਾਂਗਾ ਜਿਹੜਾ ਉਸਨੇ ਕਦੇ ਮੇਰੇ ਨਾਲ ਕੀਤਾ ਸੀ ਪਰ ਮੇਰਾ ਚਰਿੱਤਰ ਅਜਿਹਾ ਨਹੀਂ ਹੈ। ਮੈਨੂੰ ਲੱਗਦਾ ਕਿ ਬਦਲੇ ਦੀ ਭਾਵਨਾ ਨਾਲ ਕੰਮ ਕਰਨਾ ਸਾਨੂੰ ਵਿਨਾਸ਼ ਵੱਲ ਲੈ ਜਾਂਦਾ,ਜਦੋਂ ਕਿ ਸੰਜਮ,ਧੀਰਜ ਅਤੇ ਸਹਿਣਸ਼ੀਲਤਾ ਸਾਨੂੰ ਵਿਕਾਸ ਅਤੇ ਸ਼ਾਂਤੀ ਵੱਲ ਲੈ ਜਾਂਦੀ ਹੈ।”ਰਾਸ਼ਟਰਪਤੀ ਦੀ ਕੁਰਸੀ 'ਤੇ ਨੈਲਸਨ ਮੰਡੇਲਾ ਕੋਈ ਆਸਾਨੀ ਨਾਲ ਨਹੀਂ ਪਹੁੰਚੇ ਇਸ ਲਈ ਉਨ੍ਹਾਂ ਨੂੰ ਬਚਪਨ ਤੋਂ ਲੈ ਕੇ ਢਲਦੀ ਜਵਾਨੀ ਤੱਕ ਸਮਾਜ ਨਾਲ ਸੰਘਰਸ਼ ਕਰਨਾ ਪਿਆ ਤੇ ਲੋਕਾਂ ਦੇ ਕੰਡਿਆਂ ਵਾਂਗ ਚੁੱਭਣ ਵਾਲੇ ਤਾਅਨੇ ਸੁਣਨੇ ਪਏ।

ਦੱਖਣੀ ਅਫਰੀਕਾ ਦੇ ਮਹਾਨ ਕ੍ਰਾਂਤੀਕਾਰੀ ਨੈਲਸਨ ਮੰਡੇਲਾ ਦਾ ਜਨਮ ਉਸ ਸਮੇਂ ਹੋਇਆ ਜਦੋਂ ਪਹਿਲਾ ਵਿਸ਼ਵ ਯੁੱਧ ਖਤਮ ਤਾਂ ਹੋ ਗਿਆ ਸੀ ਪਰ ਯੁੱਧ ਦੇ ਕਾਰਨ ਪੈਦਾ ਹੋਏ ਆਰਥਿਕ ਮੰਦਵਾੜੇ ਕਾਰਨ ਦੁਨੀਆ ਗੁਰਬਤ ਦੀ ਜ਼ਿੰਦਗੀ ਜੀ ਰਹੀ ਸੀ। ਜ਼ਿੰਦਗੀ 'ਚ ਹਰ ਸਮੇਂ ਬੇਇਜ਼ਤ, ਗਾਲ੍ਹਾਂ ਅਤੇ ਹੋਰ ਜ਼ਲਾਲਤ ਭਰੇ ਸ਼ਬਦ ਮੰਡੇਲਾ ਅੰਦਰ ਰੋਹ ਬਣ ਕੇ ਇੱਕਠੇ ਹੁੰਦੇ ਰਹੇ।ਹੌਲੀ-ਹੌਲੀ ਦੱਖਣੀ ਅਫਰੀਕਾ 'ਚ ਹੁੰਦੀਆਂ ਸੁਤੰਤਰਤਾ ਸਰਗਰਮੀਆਂ 'ਚ ਮੰਡੇਲਾ ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।ਨੈਲਸਨ ਨੇ ਆਪਣੇ ਨਾਲ ਹੋਏ ਰੰਗਭੇਦ ਦੇ ਖ਼ਿਲਾਫ ਇਨਕਲਾਬ ਦੀ ਸ਼ੁਰੂਆਤ ਦੇ ਬੁਨਿਆਦੀ ਸਿਧਾਂਤਾਂ, ਹਥਿਆਰਬੰਦ ਸੰਘਰਸ਼ ਤੇ ਗੁਰੀਲਾ ਯੁੱਧ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰ ਕੇ ਗੁਰੀਲਾ ਯੁੱਧ ਪ੍ਰਣਾਲੀ ਵੀ ਸਿੱਖ ਲਈ,ਜਦੋਂ ਨੈਲਸਨ ਵਾਪਸ ਮੁਲਕ ਪਰਤਿਆ ਤਾਂ ਉਸ ਨੂੰ ਰੰਗਭੇਦ ਵਿਰੋਧੀ ਸੰਘਰਸ਼ ਕਰਨ ਲਈ ਦੱਖਣੀ ਅਫਰੀਕਾ ਸਰਕਾਰ ਵਲੋਂ ਜੇਲ੍ਹ 'ਚ ਡੱਕ ਦਿੱਤਾ ਗਿਆ। ਗ੍ਰਿਫਤਾਰੀ ਤੋ ਬਾਅਦ ਨੈਲਸਨ ਨੇ 27 ਸਾਲ ਲਗਾਤਾਰ ਜੇਲ 'ਚ ਗੁਜ਼ਾਰੇ।

ਬੇਸ਼ੱਕ ਨੈਲਸਨ ਜੇਲ 'ਚ ਸੀ ਪਰ ਉਸਦਾ ਸੰਘਰਸ਼ ਅਜੇ ਰੁਕਿਆ ਨਹੀਂ ਸੀ ਜੇਲ ਤੋਂ ਬਾਹਰ ਆਉਣ ਤੋਂ ਬਾਅਦ 27 ਅਪ੍ਰੈਲ 1994 ਨੂੰ ਪਹਿਲੀ ਵਾਰ ਦੱਖਣੀ ਅਫਰੀਕਾ ਦੇ ਅਸਲੀ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ, ਇਤਿਹਾਸ 'ਚ ਪਹਿਲੀ ਵਾਰ ਗੋਰਿਆਂ ਦੇ 300 ਸਾਲਾਂ ਦੇ ਰਾਜ ਨੂੰ ਠੁਕਰਾਉਂਦਿਆਂ ਨੈਲਸਨ ਮੰਡੇਲਾ ਨੂੰ ਰਾਸ਼ਟਰਪਤੀ ਐਲਾਨਿਆ ਗਿਆ। ਇਹ ਨੈਲਸਨ ਦੇ 27 ਸਾਲਾਂ ਦੀ ਲੰਮੀ ਜੇਲ ਅਤੇ ਇਸ ਤੋਂ ਵੀ ਲੰਮੇ ਸੰਘਰਸ਼ ਦੀ ਜਿੱਤ ਸੀ। ਨੈਲਸਨ ਬਾਰੇ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਨੈਲਸਨ ਨੂੰ  ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਦੋ ਵੱਡੇ ਇਨਾਮ 1990 'ਚ “ਭਾਰਤ ਰਤਨ” ਤੇ 1993 'ਚ “ਨੋਬਲ ਸ਼ਾਂਤੀ ਪੁਸਰਕਾਰ ਪ੍ਰਾਪਤ ਹੋ ਗਏ ਸਨ…ਇੰਨਾ ਹੀ ਨਹੀਂ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਲੋਂ ਨੈਲਸਨ ਨੂੰ 250 ਤੋਂ ਉਪਰ ਪੁਰਸਕਾਰਾਂ ਨਾਲ ਨਿਵਾਜ਼ਿਆ ਗਿਆ ਤੇ ਅਖੀਰ 2013 'ਚ ਨੈਲਸਨ ਫੇਫੜਿਆਂ ਦੀ ਬੀਮਾਰੀ ਨਾਲ ਜੂਝਦੇ ਸਦੀਵੀਂ ਵਿਛੋੜਾ ਦੇ ਗਏ।
ਨੈਲਸਨ ਮੰਡੇਲਾ ਤੋਂ ਬਾਅਦ ਗਲ ਕਰਾਂਗੇ ਭਾਰਤ ਦੇ ਇੱਕ ਦਿੱਗਜ ਨੇਤਾ ਪੰਡਿਤ ਦੀਨ ਦਿਆਲ ਉਪਾਧਿਆਏ ਦੀ, ਜਿਨ੍ਹਾਂ ਦੀ ਮੌਤ ਅੱਜ ਵੀ ਇੱਕ ਰਹੱਸ ਹੈ। ਮੰਡਿਤ ਦੀਨ ਦਿਆਲ ਜੀ ਦੀ ਰਹੱਸਮਈ ਮੌਤ ਅੱਜ ਦੀ ਹੀ ਤਾਰੀਖ ਵਾਲੇ ਦਿਨ ਯਾਨੀ 11 ਫਰਵਰੀ 1968 'ਚ ਹੋਈ।

ਮੰਡਿਤ ਦੀਨ ਦਿਆਲ ਉਪਾਧਿਆਏ ਭਾਰਤੀ ਜਨ ਸੰਘ ਦੇ ਇੱਕ ਕੱਦਾਵਰ ਨੇਤਾ ਸੀ, ਜੋ ਸ਼ਿਆਨਾ ਪ੍ਰਸ਼ਾਦ ਮੁਖਰਜੀ ਦੀ ਮੌਤ ਤੋਂ ਬਾਅਦ ਭਾਰਤੀ ਜਨ ਸੰਘ ਪਾਰਟੀ ਦੇ ਪ੍ਰਧਾਨ ਬਣੇ। ਭਾਰਤੀ ਜਨ ਸੰਘ ਅੱਗੇ ਚੱਲ ਕੇ ਜਨਤਾ ਪਾਰਟੀ 'ਚ ਮਰਜ ਹੋਈ ਜੋ ਬਾਅਦ 'ਚ ਬੀਜੇਪੀ 'ਚ ਸ਼ਾਮਲ ਹੋ ਗਈ। ਇਕ ਵਾਰ ਦੀ ਗੱਲ ਹੈ ਜਦੋਂ 11 ਫਰਵਰੀ 1968 ਰੇਲ ਯਾਤਰਾ ਦੌਰਾਨ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਮੌਤ ਦੀ ਖਬਰ ਆਈ...ਉਨ੍ਹਾਂ ਦੀ ਮੌਤ ਰਹੱਸਮਈ ਸੀ.. ਪੰਡਿਤ ਜੀ ਰੇਲ ਗੱਡੀ ਰਹਿਣ ਪਟਨਾ ਜਾ ਰਹੇ ਸੀ ਤਾਂ ਰਾਤ ਸਵਾ 2 ਵਜੇ ਦੇ ਕਰੀਬ ਮੁਗਲਸਰਾਏ ਸਟੇਸ਼ਨ 'ਤੇ ਬੋਗੀ ਬਦਲੇ ਜਾਣ ਦੌਰਾਨ ਉਨ੍ਹਾਂ ਨਾਲ ਅਣਹੋਣੀ ਵਾਪਰ ਗਈ ਤੇ ਬੋਗੀ ਬਦਲਣ ਮਗਰੋਂ ਰੇਲਗੱਡੀ ਰਵਾਨਾ ਹੋਣ ਦੇ ਕੁਝ ਮਿੰਟਾਂ ਬਾਅਦ ਪੰਡਿਤ ਜੀ ਦੀ ਲਾਸ਼ ਮੁਗਲ ਸਰਾਏ ਰੇਲਵੇ ਸਟੇਸ਼ਨ ਦੀਆਂ ਲਾਈਨਾਂ ਤੋਂ ਮਿਲੀ....

ਪੰਡਿਤ ਦੀਨ ਦਿਆਲ ਦੀ ਮੌਤ ਕਿਵੇਂ ਹੋਈ ਤੇ ਫਸਟ ਕਲਾਸ ਬੋਗੀ ਤੋਂ ਉਨ੍ਹਾਂ ਦੀ ਲਾਸ਼ ਰੇਲਵੇ ਲਾਈਨਾਂ 'ਤੇ ਕਿਵੇਂ ਪਹੁੰਚੀ, ਇਹ ਅੱਜ ਵੀ ਅਣਸੁਲਿਆ ਰਹੱਸ ਹੈ? ਤੇ ਹੁਣ ਅੱਗੇ ਵੱਧਦੇ ਹਾਂ।

ਇਤਿਹਾਸ ਦੀ ਡਾਇਰੀ 'ਚ ਹੋਰ ਕੀ ਕੁਝ ਖਾਸ ਦਰਜ ਹੈ ਆਓ ਇਸ 'ਤੇ ਵੀ ਇੱਕ ਨਜ਼ਰ ਮਾਰਦੇ ਹਾਂ।
1613: ਮੁਗਲ ਬਾਦਸ਼ਾਹ ਜਹਾਂਗੀਰ ਨੇ ਈਸਟ ਇੰਡੀਆ ਕੰਪਨੀ ਨੂੰ ਸੂਰਤ 'ਚ ਕਾਰਖਾਨਾ ਲਗਾਉਣ ਦੀ ਮਨਜ਼ੂਰੀ ਦਿੱਤੀ।
1826 ਲੰਡਨ ਯੂਨੀਵਰਸਿਟੀ ਦੀ ਸਥਾਪਨਾ ਯੂਨੀਵਰਸਿਟੀ ਕਾਲਜ ਲੰਡਨ ਦੇ ਨਾਮ 'ਤੇ ਕੀਤੀ ਗਈ
1889 : ਜਾਪਾਨ 'ਚ ਸੰਵਿਧਾਨ ਲਾਗੂ ਹੋਇਆ
1922   ਚੀਨ ਨੂੰ ਆਜ਼ਾਦੀ ਦਿਲਵਾਉਣ ਲਈ ਨੌਂ ਦੇਸ਼ਾਂ ਨੇ ਵਾਸ਼ਿੰਗਟਨ 'ਚ ਇੱਕ ਸੰਧੀ 'ਤੇ ਦਸਤਖ਼ਤ ਕੀਤੇ
1933  ਗਾਂਧੀ ਜੀ ਨੇ ਹਰੀਜਨ ਵੀਕਲੀ ਦਾ ਪ੍ਰਕਾਸ਼ਨ ਸ਼ੁਰੂ ਕੀਤਾ

(ਜਨਮ)
1847: ਬਿਜਲੀ ਵਾਲੇ ਬਲਬ ਦੀ ਖੋਜ ਕਰਨ ਵਾਲੇ ਮਹਾਨ ਅਮਰੀਕਨ ਵਿਗਿਆਨੀ ਥਾਮਸ ਏਲਵਾ ਐਡੀਸਨ ਦਾ ਜਨਮ ਅੱਜ ਦੇ ਦਿਨ 1847 ਈ. ਨੂੰ ਹੋਇਆ ਸੀ …
1917: ਅਮਰੀਕਾ ਦੇ ਮਸ਼ਹੂਰ ਲੇਖਕ ਤੇ ਨਿਰਮਾਤਾ ਸਿਡਨੀ ਸ਼ੈਲਡਨ ਦਾ ਜਨਮ ਅੱਜ ਦੇ ਹੀ ਦਿਨ ਸ਼ਿਕਾਗੋ 'ਚ ਹੋਇਆ ਸੀ

(ਮੌਤ )
1942 ਅੱਜ ਹੀ ਦੇ ਦਿਨ ਉੱਘੇ ਉਦਯੋਗਪਤੀ ਤੇ ਸਮਾਜਸੇਵੀ ਜਮਨਲਾਲ ਬਜਾਜ ਦਾ ਦੇਹਾਂਤ ਹੋਇਆ
1977 'ਚ ਭਾਰਤ ਦੇ ਪੰਜਵੇਂ ਰਾਸ਼ਟਰਪਤੀ ਫਾਰੂਖਦੀਨ ਅਲੀ ਅਹਿਮਦ ਇਸ ਦੁਨੀਆ ਤੋਂ ਰੁਖਸਤ ਹੋਏ ਸਨ।


author

Shyna

Content Editor

Related News