ਸ਼ਰਮਨਾਕ ! ਖੰਨਾ ਆਈ. ਟੀ. ਆਈ. ਦੇ ਪ੍ਰਿੰਸੀਪਲ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ

Saturday, Oct 17, 2020 - 06:16 PM (IST)

ਖੰਨਾ (ਵਿਪਨ ਬੀਜਾ) : ਖੰਨਾ ਨੇੜੇ ਸਥਿਤ ਕੁੜੀਆਂ ਦੀ ਆਈ. ਟੀ. ਆਈ. ਵਿਚ ਤਾਇਨਾਤ ਪ੍ਰਿੰਸੀਪਲ ਦੀ ਆਪਣੇ ਹੀ ਅਦਾਰੇ 'ਚ ਕੰਮ ਕਰਨ ਵਾਲੀ ਇਕ ਬੀਬੀ ਨਾਲ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਹੈ। ਦੋਸ਼ ਹੈ ਕਿ ਇਸ ਵੀਡੀਓ ਵਿਚ ਨਜ਼ਰ ਆ ਰਿਹਾ ਵਿਅਕਤੀ ਕੁੜੀਆਂ ਦੀ ਆਈ. ਟੀ. ਆਈ. 'ਚ ਤਾਇਨਾਤ ਪ੍ਰਿੰਸੀਪਲ ਜਸਪਾਲ ਸਿੰਘ ਹੈ ਤੇ ਉਸ ਨਾਲ ਨਜ਼ਰ ਆ ਰਹੀ ਬੀਬੀ ਇਸੇ ਅਦਾਰੇ ਦੀ ਅਧਿਆਪਕਾ ਹੈ। 

ਇਹ ਵੀ ਪੜ੍ਹੋ :  ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

ਦੂਜੇ ਪਾਸੇ ਇਸ ਕਥਿਤ ਇਤਰਾਜ਼ਯੋਗ ਵੀਡੀਓ ਬਾਰੇ ਜਦੋਂ ਪ੍ਰਿੰਸੀਪਲ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਾਖ਼ਲੇ ਵਿਚ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਅਤੇ ਇਹ ਵੀਡੀਓ ਛੇੜਛਾੜ ਕਰਕੇ ਗ਼ਲਤ ਢੰਗ ਨਾਲ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਸੰਬੰਧੀ ਸ਼ਿਕਾਇਤ ਐੱਸ. ਐੱਸ. ਪੀ. ਖੰਨਾ ਨੂੰ ਕਰ ਦਿੱਤੀ ਗਈ ਹੈ, ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਵੀਡੀਓ ਦੀ ਸੱਚਾਈ ਕੀ ਹੈ, ਇਸ ਦਾ ਖ਼ੁਲਾਸਾ ਤੋਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਹੋਵੇਗਾ।

ਇਹ ਵੀ ਪੜ੍ਹੋ :  ਖੰਨਾ ਦੇ ਸਰਾਫਾ ਬਾਜ਼ਾਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ 'ਚ ਦੇਖੋ ਪੂਰੀ ਘਟਨਾ


author

Gurminder Singh

Content Editor

Related News