ਅਦਾਲਤ ਦੇ ਆਰਡਰ ਦਿਖਾ ਕੇ ਮਕਾਨ ਖਾਲੀ ਕਰਨ ਲਈ ਕਹਿਣਾ ਪਿਆ ਮਹਿੰਗਾ

04/08/2023 3:18:52 PM

ਲੁਧਿਆਣਾ (ਡੇਵਿਨ) : ਥਾਣਾ ਜਮਾਲਪੁਰ ਪੁਲਸ ਨੇ ਅਦਾਲਤ ਦੇ ਆਰਡਰ ਦਿਖਾ ਕੇ ਕਿਰਾਏ ਦਾ ਮਕਾਨ ਖਾਲੀ ਕਰਨ ਦਾ ਕਹਿਣ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟ-ਮਾਰ ਕਰਨ ਦੇ ਦੋਸ਼ ’ਚ ਮਹਿਲਾ ਸਮੇਤ ਪਿਓ-ਪੁੱਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਹਿਲਟੋਪ ਕਾਲੋਨੀ ਭਾਮੀਆਂ ਖੁਰਦ ਦੇ ਰਹਿਣ ਵਾਲੇ ਰਮੇਸ਼ਵਰ ਗਰਗ ਪੁੱਤਰ ਸੰਤ ਰਾਮ ਗਰਗ ਨਿਵਾਸੀ ਕਿਰਾਏਦਾਰ ਬੀ-144, ਨਿਊ ਕਿਦਵਈ ਨਗਰ ਨੇ ਦੱਸਿਆ ਕਿ ਮੇਰਾ ਮਕਾਨ ਹਿਲਟੋਪ ਕਾਲੋਨੀ ਭਾਮੀਆਂ ਖੁਰਦ ’ਚ ਹੈ, ਜੋ ਨਿਸ਼ਾਨ ਸਿੰਘ ਨੂੰ ਸਾਲ 2016 ’ਚ ਕਿਰਾਏ ’ਤੇ ਦਿੱਤਾ ਸੀ, ਜਿਸ ਨੇ ਕੇਵਲ ਇਕ ਮਹੀਨੇ ਦਾ ਕਿਰਾਇਆ ਹੀ ਦਿੱਤਾ। ਇਸ ਤੋਂ ਬਾਅਦ ਉਸਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ। ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹ ਟਾਲ ਮਟੋਲ ਕਰਦਾ ਰਿਹਾ ਅਤੇ ਕਿਰਾਇਆ ਨਹੀਂ ਦਿੱਤਾ, ਜਿਸ ਤੋਂ ਕਿਰਾਇਆ ਨਾ ਦੇਣ ’ਤੇ ਅਦਾਲਤ ’ਚ ਕੇਸ ਲਗਾ ਕੇ ਮੁਲਜ਼ਮ ਨੂੰ 5-4-23 ਨੂੰ ਮਕਾਨ ਖਾਲੀ ਕਰਨ ਲਈ ਅਦਾਲਤ ਦਾ ਹੁਕਮ ਦਾ ਦਸਤਾਵੇਜ਼ ਦਿਖਾਉਣ ਲਈ ਅਦਾਲਤ ਵਲੋਂ ਭੇਜੇ ਮੁਲਾਜ਼ਮ ਗੁਰਮੀਤ ਸਿੰਘ, ਆਪਣੇ ਲੜਕੇ ਅਤੇ ਪਤਨੀ ਨਾਲ ਮੁਲਜ਼ਮ ਨੂੰ ਮਕਾਨ ਖਾਲੀ ਕਰਨ ਲਈ ਕਹਿਣ ਗਿਆ ਸੀ ਪਰ ਮੁਲਜ਼ਮਾਂ ਨੇ ਅਦਾਲਤ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਮੇਰੀ, ਮੇਰੇ ਬੇਟੇ ਅਤੇ ਪਤਨੀ ਨਾਲ ਤੇਜ਼ਧਾਰ ਹਥਿਆਰ ਨਾਲ ਕੁੱਟ-ਮਾਰ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਘਰੋਂ ਭਜਾ ਦਿੱਤਾ। ਜਦ ਮੁਲਜ਼ਮ ਉਸ ਦੀ ਪਤਨੀ ਅਤੇ ਬੇਟਾ ਕੁੱਟ-ਮਾਰ ਕਰ ਰਹੇ ਸੀ ਤਾਂ ਮੇਰੇ ਬੇਟੇ ਦਾ ਮੋਬਾਇਲ ਵੀ ਉੱਥੇ ਡਿੱਗ ਗਿਆ।

ਇਹ ਵੀ ਪੜ੍ਹੋ : 21 ਦੇਸ਼ਾਂ ਦੇ 100 ਸ਼ਰਧਾਲੂਆਂ ਨੇ ਕੀਤੇ ਪਵਿੱਤਰ ਵੇਈਂ ਦੇ ਦਰਸ਼ਨ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ’ਤੇ ਕਿਰਾਏਦਾਰ ਨਿਸ਼ਾਨ ਸਿੰਘ ਉਸ ਦੀ ਪਤਨੀ ਭੋਲਾ ਅਤੇ ਬੇਟੇ ਖਿਲਾਫ ਧਾਰਾ 323, 324, 506, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਐਡਵਾਈਜ਼ਰੀ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News