ਪ੍ਰਦੂਸ਼ਣ ਦੇ ਚੱਕਰਵਿਯੂ ਨੂੰ ਤੋੜਣ ਲਈ ਹਰ ਨਾਗਰਿਕ ਦਾ ਬਣਦਾ ਹੈ ਇਹ ਫਰਜ਼, ਜ਼ਰੂਰ ਕਰੋ ਇਹ ਕੰਮ

11/15/2017 11:43:20 AM

ਨਵੀਂ ਦਿੱਲੀ — ਦੇਸ਼ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਜਾਨਲੇਵਾ ਹੋਣ ਦੇ ਬਾਵਜੂਦ ਇਸ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਕਦਮ ਨਹੀਂ ਚੁੱਕੇ ਜਾ ਰਹੇ, ਜਦਕਿ ਵਿਦੇਸ਼ਾਂ 'ਚ ਸਰਕਾਰਾਂ ਅਜਿਹੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਸ ਨਾਲ ਮੌਜੂਦਾ ਹਵਾ ਪ੍ਰਦੂਸ਼ਣ ਦਾ ਪੱਧਰ ਨਾ ਵਧੇ ਅਤੇ ਭਵਿੱਖ 'ਚ ਵੀ ਇਸ 'ਤੇ ਲਗਾਮ ਲੱਗੀ ਰਹੇ ਪਰ ਦੇਸ਼ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਦੇ ਮੁਕਾਬਲੇ ਦਸ ਗੁਣਾ ਤੋਂ ਵੀ ਵੱਧ ਹੋਣ ਦੇ ਬਾਵਜੂਦ ਦੇਸ਼ 'ਚ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ। ਸਰਕਾਰੀ ਪੱਧਰ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਲਾਵਾ ਇਸ ਕੰਮ 'ਚ ਗੈਰ-ਸਰਕਾਰੀ ਸੰਸਥਾਵਾਂ ਤੋਂ ਇਲਾਵਾ ਲੋਕਾਂ ਦੀ ਹਿੱਸੇਦਾਰੀ ਦੀ ਵੀ ਲੋੜ ਹੈ ਪਰ ਜਾਗਰੂਕਤਾ ਦੀ ਕਮੀ ਕਾਰਨ ਇਹ ਮੁੱਦਾ ਸਰਕਾਰ ਅਤੇ ਲੋਕਾਂ ਦੀ ਪਹਿਲ ਨਹੀਂ ਹੈ। ਅਸੀਂ ਤੁਹਾਨੂੰ ਅੱਜ ਦੇਸ਼ ਅਤੇ ਵਿਦੇਸ਼ ਦੇ ਕੁਝ ਸ਼ਹਿਰਾਂ ਦੇ ਪ੍ਰਦੂਸ਼ਣ ਦੇ ਪੱਧਰ ਦੇ ਮੁਕਾਬਲੇ ਅਤੇ ਵਿਦੇਸ਼ 'ਚ ਹਵਾ ਪ੍ਰਦੂਸ਼ਣ ਰੋਕਣ ਲਈ ਹੋ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦੇਵਾਂਗੇ।
ਸਕੂਲੀ ਬੱਚਿਆਂ ਲਈ ਬਿਜਲੀ ਵਾਲੀ ਬੱਸ
ਡੇਮਲੇਰ ਅਤੇ ਉਸ ਦੀ ਥਾਮਸ ਬਿਲਟ ਬੱਸ ਡਵੀਜ਼ਨ ਨੇ ਹੁਣ ਜੋਉਲੀ ਨਾਂ ਦੀ ਬੱਸ ਤਿਆਰ ਕੀਤੀ ਹੈ, ਜੋ ਲਗਭਗ 160 ਕਿਲੋਮੀਟਰ ਦੀ ਰਫਤਾਰ ਨਾਲ ਦੌੜੇਗੀ। ਇਸ ਬੱਸ 'ਚ ਲਗਭਗ 81 ਸਕੂਲੀ ਬੱਚਿਆਂ ਦਾ ਭਾਰ ਚੁੱਕਣ ਦੀ ਸਮਰੱਥਾ ਹੋਵੇਗੀ। ਇਹੀ ਨਹੀਂ ਜੇਕਰ ਆਪ੍ਰੇਟਰ ਚਾਹੁੰਦਾ ਹੈ ਕਿ ਬੱਸ ਦੀ ਸਮਰਥਾ ਵਧੇ ਤਾਂ ਇਸ ਦੇ ਲਈ ਉਹ ਦੂਸਰਾ ਰਿਚਾਰਜ ਪੈਕ ਵੀ ਜੋੜ ਸਕਦਾ ਹੈ। ਇਸ ਬੱਸ ਦੀ ਇਕ ਹੋਰ ਖਾਸ ਗੱਲ ਇਹ ਹੋਵੇਗੀ ਕਿ ਇਹ ਪ੍ਰਦੂਸ਼ਣ ਰਹਿਤ ਹੋਵੇਗੀ। ਇਹ ਬੱਸ 120 ਵਾਟ ਤੇ ਸੈੱਲਫੋਨ, ਲੈਪਟਾਪ ਨੂੰ ਚਾਰਜ ਕਰਨ ਵਾਲੇ ਯੂ. ਐੱਸ. ਬੀ. ਨਾਲ ਲੈਸ ਹੋਵੇਗੀ।

PunjabKesari
ਇਨ੍ਹਾਂ ਪੌਦਿਆਂ ਨਾਲ ਘਰ 'ਚ ਸਾਫ ਰਹੇਗੀ ਹਵਾ
- ਐਲੋਵੇਰਾ
- ਮਨੀ ਪਲਾਂਟ
- ਗ੍ਰੀਨ ਤੁਲਸੀ
- ਬਾਸਟਨ ਫਰਨ
- ਸੈਂਸੇਵਰੀਆ ਪਲਾਂਟ
- ਅਰਿਕਾ ਪਾਮ
- ਗੋਲਡਨ ਪੋਥੋਸ
- ਅਸ਼ੋਕ ਦਾ ਦਰੱਖਤ

ਪ੍ਰਦੂਸ਼ਣ ਘਟਾਉਣ ਲਈ ਇਸ ਤਰ੍ਹਾਂ ਵੀ ਰੱਖ ਸਕਦੇ ਹੌ ਆਪਣੇ ਵਾਤਾਵਰਣ ਨੂੰ ਸਾਫ
- ਆਪਣੇ ਸਕੂਲ ਜਾਣ ਵਾਲਿਆਂ ਬੱਚਿਆਂ ਨੂੰ ਸਾਈਕਲ ਦੀ ਆਦਤ ਪਾਓ। ਇਸ ਨਾਲ ਬੱਚਿਆਂ ਦੀ ਸਰੀਰਕ ਕਸਰਤ ਹੋਵੇਗੀ ਅਤੇ ਖਰਚਾ ਵੀ ਘਟੇਗਾ। ਪ੍ਰਦੂਸ਼ਣ ਤਾਂ ਘਟੇਗਾ ਹੀ।
- ਘਰ ਦੇ ਪੁਰਾਣੇ ਹੋ ਚੁੱਕੇ ਕੱਪੜਿਆਂ ਨੂੰ ਕੂੜ੍ਹੇ 'ਚ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਦੌਬਾਰਾ ਤੋਂ ਵੱਖ-ਵੱਖ ਤਰੀਕਿਆਂ ਨਾਲ ਇਸਤੇਮਾਲ ਕਰੋ।
- ਪੁਰਾਣੇ ਹੋ ਚੁੱਕੇ ਕੱੜਿਆਂ ਨੂੰ ਬਾਜ਼ਾਰ 'ਚ ਰੱਦੀ ਦੀ ਤਰ੍ਹਾਂ ਵੇਚ ਸਕਦੇ ਹੋ। ਇਹ ਕਿਲੋ ਦੇ ਹਿਸਾਬ ਨਾਲ ਵਿਕਦੇ ਹਨ ਅਤੇ ਇਸ ਦੇ ਬਦਲੇ ਤੁਸੀਂ ਕੋਈ ਚੀਜ਼ ਬਣਵਾ ਸਕਦੇ ਹੋ ਜਾਂ ਫਿਰ ਕੋਈ ਕੰਮ ਦਾ ਕੱਪੜਾ ਲੈ ਸਕਦੇ ਹੋ।
- ਆਪਣੇ ਘਰ ਦੇ ਪੁਰਾਣੇ ਪੱਤਿਆਂ ਨੂੰ ਸਾੜਣ ਦੀ ਬਜਾਏ ਖਾਦ ਬਣਾਓ।
- ਬੱਚਿਆਂ ਨੂੰ ਪੁਰਾਣੀਆਂ ਚੀਜ਼ਾਂ ਤੋਂ ਨਵੀਂਆਂ ਵਸਤੂਆਂ ਬਣਾਉਣ ਲਈ ਉਤਸ਼ਾਹਿਤ ਕਰੋ।
- ਕੱਪੜੇ ਜੇਕਰ ਠੀਕ ਹਾਲਤ 'ਚ ਹਨ ਤਾਂ ਇਨ੍ਹਾਂ ਨੂੰ ਸਹੀ ਸਥਾਨ ਜਾਂ ਲੋੜਵੰਦ ਕੋਲ ਪਹੁੰਚਾਓ ਤਾਂ ਜੋ ਕਿਸੇ ਹੋਰ ਦੇ ਕੰਮ ਆ ਸਕਣ।
- ਰਸੌਈ ਦਾ ਸਮਾਨ ਵੀ ਹੋ ਸਕੇ ਤਾਂ ਉਨ੍ਹਾਂ ਹੀ ਬਣਾਓ ਜਿੰਨੀ ਜ਼ਰੂਰਤ ਹੋਵੇ ਤਾਂ ਜੋ ਭੋਜਨ ਬਰਬਾਦ ਨਾ ਹੋਵੇ। 
- ਜੇਕਰ ਆਸਪਾਸ ਕੋਈ ਗੁਆਂਢੀ ਵੀ ਉਸੇ ਰਸਤੇ 'ਤੇ ਜਾਂਦੇ ਹਨ ਜਿੱਧਰ ਤੁਸੀਂ ਜਾਂਦੇ ਹੋ ਤਾਂ ਮਿਲ ਕੇ ਵਾਹਣ ਦੀ ਵਰਤੋਂ ਕਰੋ। ਇਸ ਨਾਲ ਪਿਆਰ ਵੀ ਵਧੇਗਾ ਅਤੇ ਖਰਚਾ ਵੀ ਘਟੇਗਾ।


Related News