ਈਸੇਵਾਲ ਗੈਂਗਰੇਪ : ਸੁਣਵਾਈ 4 ਦਸੰਬਰ ਲਈ ਟਲੀ, ਨਹੀਂ ਪੂਰਾ ਹੋ ਸਕਿਆ ਕ੍ਰਾਸ ਐਗਜ਼ਾਮੀਨੇਸ਼ਨ

11/17/2019 11:39:17 AM

ਲੁਧਿਆਣਾ (ਮਹਿਰਾ) : ਮਹਾਨਗਰ ਦੇ ਬਹੁ-ਚਰਚਿਤ ਈਸੇਵਾਲ ਨਹਿਰ ਦੇ ਕੋਲ ਹੋਏ ਗੈਂਗਰੇਪ ਕੇਸ 'ਚ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ 'ਚ ਅੱਜ ਪੀੜਤਾ ਦੇ ਮਿੱਤਰ 'ਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਸ਼ੁਰੂ ਕੀਤਾ ਕ੍ਰਾਸ ਐਗਜ਼ਾਮੀਨੇਸ਼ਨ ਪੂਰਾ ਨਹੀਂ ਹੋ ਸਕਿਆ। ਪੀੜਤਾ ਦੇ ਮਿੱਤਰ ਦੇ ਅੱਜ ਸਿਹਤਮੰਦ ਨਾ ਹੋਣ ਕਾਰਣ ਉਸ ਦੀ ਹੀ ਬੇਨਤੀ 'ਤੇ ਅਦਾਲਤ ਨੇ ਉਸ 'ਤੇ ਹੋਏ ਕ੍ਰਾਸ ਐਗਜ਼ਾਮੀਨੇਸ਼ਨ ਤੋਂ ਬਾਅਦ ਕੇਸ ਦੀ ਅਗਲੀ ਸੁਣਵਾਈ 4 ਦਸੰਬਰ ਲਈ ਰੱਦ ਕਰ ਦਿੱਤੀ ਹੈ। ਹਾਲਾਂਕਿ ਪਿਛਲੀ ਪੇਸ਼ੀ 'ਤੇ ਪੀੜਤਾ ਦੇ ਮਿੱਤਰ 'ਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਕ੍ਰਾਸ ਐਗਜ਼ਾਮੀਨੇਸ਼ਨ ਸ਼ੁਰੂ ਕੀਤਾ ਗਿਆ ਸੀ ਪਰ ਪੂਰਾ ਨਹੀਂ ਹੋ ਸਕਿਆ ਸੀ, ਜਿਸ ਕਾਰਣ ਅਦਾਲਤ ਨੇ ਕੇਸ ਨੂੰ ਅੱਜ ਲਈ ਟਾਲਦੇ ਹੋਏ ਪੀੜਤਾ ਦੇ ਮਿੱਤਰ 'ਤੇ ਕ੍ਰਾਸ ਐਗਜ਼ਾਮੀਨੇਸ਼ਨ ਪੂਰਾ ਕਰਨ ਲਈ ਕਿਹਾ ਸੀ।

ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਅਦਾਲਤ ਨੇ ਕੇਸ ਦੀ ਸੁਣਵਾਈ 4 ਦਸੰਬਰ ਲਈ ਰੱਦ ਕਰਦੇ ਹੋਏ ਗਵਾਹ ਨੂੰ ਅਦਾਲਤ 'ਚ ਆਉਣ ਲਈ ਕਿਹਾ ਹੈ। ਪੁਲਸ ਵੱਲੋਂ ਅਪ੍ਰੈਲ ਨੂੰ ਹੀ ਦੋਸ਼ੀਆਂ ਵਿਰੁੱਧ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਸੀ। ਪੁਲਸ ਥਾਣਾ ਦਾਖਾ ਵੱਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਦੋਸ਼ੀਆਂ ਸਾਦਿਕ ਅਲੀ ਨਿਵਾਸੀ ਪੁਲਸ ਥਾਣਾ ਮੁਕੰਦਪੁਰ ਜ਼ਿਲਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਨਿਵਾਸੀ ਪਿੰਡ ਜਸਪਾਲ ਬਾਂਗਰ, ਅਜੇ ਉਰਫ ਬ੍ਰਿਜ ਨੰਦਨ ਨਿਵਾਸੀ ਯੂ. ਪੀ., ਸੈਫ ਅਲੀ ਨਿਵਾਸੀ ਹਿਮਾਚਲ ਪ੍ਰਦੇਸ਼, ਸੁਰਮਾ ਨਿਵਾਸੀ ਖਾਨਪੁਰ ਪੁਲਸ ਥਾਣਾ ਡੇਹਲੋਂ ਦੇ ਗੈਂਗਰੇਪ ਦੇ ਦੋਸ਼ 'ਚ ਧਾਰਾ 376 ਡੀ, 342, 384, 354 ਬੀ, 279 ਬੀ, 364 ਏ, 397 ਆਈ.ਪੀ.ਸੀ. ਦੇ ਤਹਿਤ 10 ਫਰਵਰੀ 2019 ਨੂੰ ਪੁਲਸ ਨੇ ਪਰਚਾ ਦਰਜ ਕੀਤਾ ਸੀ।


Gurminder Singh

Content Editor

Related News