GST ਵਿਭਾਗ ਤੋਂ ਤੰਗ ਲੋਹਾ ਸਕ੍ਰੈਪ ਵਪਾਰੀਆਂ ਨੇ ਬੰਦ ਕੀਤੀ ਖਰੀਦ, 4 ਤੋਂ ਸ਼ੁਰੂ ਕਰਨਗੇ ਵੱਡਾ ਸੰਘਰਸ਼

Thursday, Aug 31, 2023 - 10:18 PM (IST)

GST ਵਿਭਾਗ ਤੋਂ ਤੰਗ ਲੋਹਾ ਸਕ੍ਰੈਪ ਵਪਾਰੀਆਂ ਨੇ ਬੰਦ ਕੀਤੀ ਖਰੀਦ, 4 ਤੋਂ ਸ਼ੁਰੂ ਕਰਨਗੇ ਵੱਡਾ ਸੰਘਰਸ਼

ਮੰਡੀ ਗੋਬਿੰਦਗੜ੍ਹ (ਸੁਰੇਸ਼) : ਪਿਛਲੇ ਕਈ ਦਿਨਾਂ ਤੋਂ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਜੀਐੱਸਟੀ ਵਿਭਾਗ ਵੱਲੋਂ ਕੀਤੀ ਜਾ ਰਹੀ ਚੈਕਿੰਗ ਨੂੰ ਲੈ ਕੇ ‘ਦਿ ਆਇਰਨ ਸਕ੍ਰੈਪ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ 'ਚ ਐਸੋਸੀਏਸ਼ਨ ਦੀ ਕਾਰਜਕਾਰਨੀ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਹੋਈ।

ਇਹ ਵੀ ਪੜ੍ਹੋ : 46 ਸਾਲਾ ਪੁਰਾਣੀ JCT ਮਿੱਲ ਬੰਦ ਕਰਨ ਦਾ ਐਲਾਨ, ਰੋਹ 'ਚ ਆਏ ਸੈਂਕੜੇ ਵਰਕਰਾਂ ਨੇ ਚਿੰਤਪੂਰਨੀ ਹਾਈਵੇਅ ਕੀਤਾ ਜਾਮ

ਇਸ ਦੌਰਾਨ ਹੜਤਾਲ ਨੂੰ ਸਫਲ ਬਣਾਉਣ ਲਈ ਰਣਨੀਤੀ ਤਿਆਰ ਕੀਤੀ ਗਈ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਨੇ ਦੱਸਿਆ ਕਿ ਜੀਐੱਸਟੀ ਵਿਭਾਗ ਵੱਲੋਂ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਚਲਦੇ ਸਕ੍ਰੈਪ ਵਪਾਰੀਆਂ ਨੇ ਮੀਟਿੰਗ ਕਰਕੇ ਇਕਜੁੱਟਤਾ ਦਿਖਾਉਂਦਿਆਂ 31 ਅਗਸਤ ਤੋਂ ਲੋਹਾ ਸਕ੍ਰੈਪ ਦੀ ਖਰੀਦ ਬੰਦ ਕਰਨ ਅਤੇ 4 ਸਤੰਬਰ ਤੋਂ ਮੁਕੰਮਲ ਹੜਤਾਲ ’ਤੇ ਜਾਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਸਾਰੇ ਲੋਹਾ ਸਕ੍ਰੈਪ ਵਪਾਰੀਆਂ ਨੇ ਲੋਹਾ ਸਕ੍ਰੈਪ ਦੀ ਖਰੀਦ ਬੰਦ ਕਰ ਦਿੱਤੀ ਹੈ ਅਤੇ 4 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਕੰਮਕਾਰ ਬਿਲਕੁਲ ਬੰਦ ਕਰਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਅਤੇ ਜੀਐੱਸਟੀ ਵਿਭਾਗ ਦੀ ਹੋਵੇਗੀ।

ਇਹ ਵੀ ਪੜ੍ਹੋ : ਡੇਰਾ ਬਾਬਾ ਮੁਰਾਦ ਸ਼ਾਹ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਦਿੱਤੇ 1 ਕਰੋੜ ਰੁਪਏ

ਉਨ੍ਹਾਂ ਦੱਸਿਆ ਕਿ ਲੋਹਾ ਸਕ੍ਰੈਪ ਵਪਾਰੀਆਂ ਦੇ ਹੜਤਾਲ 'ਤੇ ਜਾਣ ਨਾਲ ਜਿੱਥੇ ਸਰਕਾਰ ਨੂੰ ਆਰਥਕਿ ਨੁਕਸਾਨ ਹੋਵੇਗਾ, ਉਥੇ ਹੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ, ਲੇਬਰ ਆਦਿ ਦਾ ਰੁਜ਼ਗਾਰ ਵੀ ਪ੍ਰਭਾਵਿਤ ਹੋਵੇਗਾ। ਇਸ ਮੌਕੇ ਜਸਪ੍ਰੀਤ ਨਈਅਰ, ਸਤਨਾਮ ਸਿੰਘ ਚਾਵਲਾ, ਅਮਰੀਸ਼ ਜਿੰਦਲ, ਲਲਿਤ ਗਰਗ, ਅਜੇ ਅਗਰਵਾਲ, ਅਸ਼ੋਕ ਜਿੰਦਲ, ਦੀਪਕ ਪਨਵਰ, ਡਿੰਪਲ ਸ਼ਰਮਾ, ਅਮਨ ਗਰਗ, ਰਾਜਿੰਦਰ ਗੋਇਲ, ਦੀਪਕ ਘਈ, ਰਾਜਿੰਦਰ ਗੁਪਤਾ, ਸੰਜੇ ਗੁਪਤਾ ਤੇ ਲੱਕੀ ਪੰਡਤ ਸਮੇਤ ਹੋਰ ਮੈਂਬਰ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News