ਇਰਾਕ ਕਤਲ ਮਾਮਲਾ : ਜਸਵੀਰ ਦੀ ਮਾਂ ਤੇ ਪਰਿਵਾਰ ਨੂੰ ਅੱਜ ਵੀ ਪੁੱਤ ਦੇ ਜ਼ਿੰਦਾ ਹੋਣ ਦੀ ਉਮੀਦ

03/20/2018 7:32:31 PM

ਸੜੋਆ (ਬ੍ਰਹਮਪੁਰੀ) : ਮੰਗਲਵਾਰ ਸਵੇਰੇ ਜਿਵੇਂ ਹੀ 'ਜਗ ਬਾਣੀ' ਵੈਬਸਾਈਟ ਨੂੰ ਪੜਕੇ ਮਹਿੰਦਪੁਰ ਪਿੰਡ ਦੇ ਵਸਨੀਕਾਂ ਨੂੰ ਇਹ ਪਤਾ ਲੱਗਾ ਕਿ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਨੇ ਰਾਜ ਸਭਾ 'ਚ ਇਹ ਬਿਆਨ ਕਰਕੇ ਪੁਸ਼ਟੀ ਕਰ ਦਿੱਤੀ ਕਿ ਜੋ ਭਾਰਤੀ ਇਰਾਕ 'ਚ ਅਗਵਾ ਕਰ ਲਏ ਗਏ ਸਨ ਉਨ੍ਹਾਂ 'ਚੋਂ 39 ਵਿਅਕਤੀਆਂ ਦਾ ਕਤਲ ਹੋ ਚੁੱਕਾ ਹੈ ਅਤੇ ਇਕ 40ਵਾਂ ਵਿਅਕਤੀ ਹਰਜੀਤ ਗੁਰਦਾਸਪੁਰ ਤੋਂ ਬਚ ਨਿਕਲਿਆ ਸੀ। ਇਸ ਖਬਰ ਦੀ ਪੁਸ਼ਟੀ ਹੋਣ ਉਪਰੰਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਮਹਿੰਦਰਪੁ (ਨੇੜੇ ਮਜਾਰੀ) ਪਿੰਡ ਦੇ ਵਸਨੀਕ ਜਸਵੀਰ ਸਿੰਘ (30 ਸਾਲ) ਦੇ ਘਰ ਸੋਗ ਦੀ ਲਹਿਰ ਦੌੜ ਗਈ।
PunjabKesari
ਮਾਂ ਦੀ ਉਮੀਦ ਅਜੇ ਵੀ ਬਰਕਰਾਰ
ਮਹਿੰਦਪੁਰ ਦੇ ਕਿਰਤੀ ਪਰਿਵਾਰ ਨਾਲ ਸਬੰਧਤ ਇਕ ਛੋਟੇ ਜਿਹੇ ਘਰ 'ਚੋਂ ਜਦੋਂ 'ਜਗ ਬਾਣੀ' ਦੀ ਟੀਮ ਪਹੁੰਚੀ ਤਾਂ ਉਥੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਂਡੀ-ਗੁਆਂਢੀ ਬੈਠੇ ਸਨ। ਇਸ ਮੌਕੇ ਜਸਵੀਰ ਸਿੰਘ ਦੇ ਪਿਤਾ ਬਖਸ਼ੀਸ਼ ਸਿੰਘ ਜੋ ਕਿ ਸਰੀਰਕ ਤੌਰ 'ਤੇ ਸੁਣਨ 'ਚ ਅਸਮਰੱਥ ਸਨ ਨੇ ਇਹੀ ਬੋਲਿਆ ਕਿ ਮੇਰੇ ਪੁੱਤਰ ਨੇ ਆਉਣਾ ਜਾਂ ਆ ਗਿਆ। ਇਸ ਤਰ੍ਹਾਂ ਦੀ ਜਸਵੀਰ ਦੀ ਮਾਤਾ ਸੁਰਜੀਤ ਕੌਰ ਵੀ ਇਹੀ ਮੀਡੀਆ ਵਾਲਿਆਂ ਨੂੰ ਕਹਿੰਦੀ ਸੀ ਕਿ ਜਸਵੀਰ ਨੇ ਕਦੋਂ ਆਉਣਾ।
PunjabKesari
ਕੀ ਹੈ ਸਰਕਾਰੀ ਸੱਚਾਈ ਤੇ ਪਰਿਵਾਰਕ ਕਹਾਣੀ
ਇਕੱਤਰ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਜਿਸਦਾ ਪਾਸਪੋਰਟ ਨੰ. ਜੀ.9011847 ਸੀ, ਉਹ ਇਕ ਪਿੰਡ ਦੇ ਹੀ ਇਕ ਵਿਅਕਤੀ ਦੀ ਜਾਣ ਪਛਾਣ ਵਾਲੇ ਏਜੰਟ ਰਾਹੀਂ 31 ਅਗਸਤ 2013 ਨੂੰ ਇਰਾਕ ਦੀ ਕੰਪਨੀ ਤਾਰਿਕ ਨੂਰ ਅਲਹੁਦਾ (ਕੰਸਟਰੱਕਸ਼ਨ ਕੰਪਨੀ) ਸ਼ਹਿਰ ਮਸ਼ਨ ਵਿਖੇ ਮਜ਼ਦੂਰ ਦੇ ਤੌਰ 'ਤੇ ਗਿਆ ਸੀ। ਜਿਸਦਾ ਉਸ ਸਮੇਂ ਖਰਚ ਕਰੀਬ ਡੇਢ ਲੱਖ ਰੁਪਏ ਅਇਆ ਸੀ। ਜਸਵੀਰ ਸਿੰਘ 5 ਭਰਾਵਾਂ 'ਚੋਂ ਸਭ ਤੋਂ ਛੋਟਾ ਸੀ ਤੇ 2 ਭੈਣਾਂ ਇਕ ਭਰਾ ਸ਼ਾਦੀਸ਼ੁਦਾ ਹਨ ਤੇ ਸਾਰਾ ਪਰਿਵਾਰ ਇਕ ਹੀ ਛੱਤ ਥੱਲੇ ਰਹਿ ਰਿਹਾ ਹੈ। ਜਸਵੀਰ ਦੀ ਭਾਬੀ ਮਨਜੀਤ ਕੌਰ ਪਤਨੀ ਸੁਰਿੰਦਰ ਪਾਲ ਨੇ ਦੱਸਿਆ ਕਿ ਜਸਵੀਰ ਸਾਨੂੰ ਅਕਸਰ ਫੋਨ ਕਰ ਲੈਂਦਾ ਸੀ ਪਰ 15 ਜੂਨ, 2014 ਨੂੰ ਜਸਵੀਰ ਦਾ ਫੋਨ ਆਇਆ ਕਿ (00964-7502046394 ਨੰਬਰ ਤੋਂ) ਉਨ੍ਹਾਂ ਦੀ ਕੰਪਨੀ ਦਾ ਸਾਰਾ ਸਟਾਫ਼ ਅਗਵਾ ਕਰ ਲਿਆ ਗਿਅ ਹੈ ਹੋ ਸਕੇ ਉਨ੍ਹਾਂ ਨੂੰ ਟਿਕਟ ਭੇਜ ਕੇ ਵਾਪਸ ਬੁਲਾ ਲਓ। ਇਸ ਉਪਰੰਤ ਪਰਿਵਾਰ ਨੇ ਸਰਕਾਰੀ ਤੌਰ 'ਤੇ ਮੀਡੀਆ ਰਾਹੀਂ ਕੇਂਦਰ ਸਰਕਾਰ ਨਾਲ ਰਾਬਤਾ ਬਣਾਇਆ ਪਰ ਕੁੱਝ ਪਤਾ ਨਾ ਲੱਗਾ।


Related News