ਪੁਲਸ ਵਾਲੇ ਦੀ ਬਾਡੀ ''ਤੇ ਫਿਦਾ ਹੋਈ ਹੁਸ਼ਿਆਰਪੁਰ ਦੀ ਲੜਕੀ, ਮਿਲਣ ਲਈ ਪਹੁੰਚੀ ਉਜੈਨ (ਤਸਵੀਰਾਂ)

06/20/2018 6:52:48 PM

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਹੁਣ ਤੱਕ ਤੁਸੀਂ ਲੋਕਾਂ 'ਚ ਬਾਲੀਵੁੱਡ, ਹਾਲੀਵੁੱਡ ਦੇ ਸਿਤਾਰੇ ਅਤੇ ਕ੍ਰਿਕਟ ਦੇਪਸੰਦੀਦਾ ਚਹੇਤੇ ਖਿਡਾਰੀਆਂ ਨਾਲ ਮਿਲਣ ਦੀ ਬੇਤਾਬੀ ਤਾਂ ਦੇਖੀ ਹੋਵੇਗੀ ਪਰ ਜੇਕਰ ਕੋਈ ਲੜਕੀ ਕਿਸੇ ਹੈਂਡਸਮ ਲੁਕ ਵਾਲੇ ਆਈ. ਪੀ. ਐੱਸ. ਦੀ ਦੀਵਾਨੀ ਹੋ ਦਾਵੇ ਤਾਂ ਬਹੁਤ ਹੀ ਘੱਟ ਸੁਣਨ ਨੂੰ ਮਿਲਦਾ ਹੈ। ਅਜਿਹਾ ਹੀ ਹੋਇਆ ਹੈ ਮੱਧ-ਪ੍ਰਦੇਸ਼ ਦੇ ਸ਼ਹਿਰ ਉਜੈਨ ਦੇ 34 ਸਾਲਾ ਜਵਾਨ ਆਈ. ਪੀ. ਐੱਸ. ਅਧਿਕਾਰੀ ਸਚਿਨ ਅਤੁਲਕਰ ਦੇ ਨਾਲ। 
ਦਰਅਸਲ ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ 27 ਸਾਲਾ ਲੜਕੀ ਇਸ ਪੁਲਸ ਅਧਿਕਾਰੀ ਦੀ ਬਾਡੀ 'ਤੇ ਇੰਝ ਫਿਦਾ ਹੋਈ ਕਿ ਉਹ ਉਸ ਨੂੰ ਮਿਲਣ ਲਈ ਸਿੱਧੇ ਊਜੈਨ ਜਾ ਪਹੁੰਚੀ ਅਤੇ ਉਸ ਨਾਲ ਮਿਲਣ ਦੀ ਜ਼ਿੱਦ ਕਰਨ ਲੱਗੀ। ਲਗਾਤਾਰ 3 ਦਿਨਾਂ ਤੱਕ ਪੁਲਸ ਅਤੇ ਪਰਿਵਾਰ ਵਾਲਿਆਂ ਦੇ ਸਮਝਾਉਣ ਤੋਂ ਬਾਅਦ ਬੁੱਧਵਾਰ ਦੁਪਹਿਰ ਲੜਕੀ ਆਈ. ਪੀ. ਐੱਸ. ਸਚਿਨ ਅਤੁਲਕਰ ਨੂੰ ਮਿਲੇ ਬਿਨਾਂ ਹੀ ਹੁਣ ਹੁਸ਼ਿਆਰਪੁਰ ਵਾਪਸ ਆਉਣ ਲਈ ਉਥੋਂ ਰਵਾਨਾ ਹੋ ਗਈ।

PunjabKesari
ਫਿਟਨੈੱਸ ਅਤੇ ਲੁਕ 'ਚ ਸਚਿਨ ਦਾ ਜਵਾਬ ਨਹੀਂ 
ਸਚਿਨ ਇਸ ਸਮੇਂ ਉਜੈਨ 'ਚ ਐੱਸ. ਪੀ. ਦੇ ਅਹੁਦੇ ਦੇ ਤਾਇਨਾਤ ਹਨ। ਫਿਟਨੈੱਸ ਦੇ ਮਾਮਲੇ 'ਚ ਸਚਿਨ ਅਤੁਲਕਰ ਅਜਿਹੇ ਪੁਲਸ ਅਫਸਰ ਹਨ ਜੋ ਆਪਣੀ ਫਿਟਨੈੱਸ ਹੀ ਨਹੀਂ ਸਗੋਂ ਲੁਕ ਦੇ ਮਾਮਲੇ 'ਚ ਵੀ ਕਿਸੇ ਹੀਰੋ ਤੋਂ ਘੱਟ ਨਹੀਂ ਹੈ। ਉਹ ਜਿੱਥੇ ਜਾਂਦੇ ਹਨ ਹਰ ਕਿਸੇ ਦੇ ਆਕਰਸ਼ਣ ਦਾ ਕੇਂਦਰ ਬਣ ਜਾਂਦੇ ਹਨ। ਉਨ੍ਹਾਂ ਨੂੰ ਪੁਲਸ ਵਿਭਾਗ 'ਚ ਫਿਟਨੈੱਸ ਦੇ ਮਾਮਲੇ 'ਚ ਇਕ ਆਈਕੋਨ ਦੇ ਰੂਪ 'ਚ ਦੇਖਿਆ ਜਾਂਦਾ ਹੈ। ਸਚਿਨ ਸਿਰਫ 22 ਸਾਲਾ 'ਚ ਆਈ. ਪੀ. ਐੱਸ. ਅਫਸਰ ਬਣ ਗਏ ਸਨ। ਉਨ੍ਹਾਂ ਦੇ ਪਿਤਾ ਜੰਗਲਾਤ ਵਿਭਾਗ 'ਚ ਹਨ ਅਤੇ ਭਰਾ ਫੌਜ 'ਚ ਭਰਤੀ ਹੈ। ਭੋਪਾਲ ਦੇ ਰਹਿਣ ਵਾਲੇ ਸਚਿਨ ਪਹਿਲੀ ਕੋਸ਼ਿਸ਼ 'ਚ ਆਈ. ਪੀ. ਐੱਸ. ਬਣੇ ਸਰੋਟਸ 'ਚ ਵੀ ਕਈ ਮੈਡਲ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਉਹ ਯੋਗਾ ਵੀ ਕਰਦੇ ਹਨ। ਸਚਿਨ ਸੋਸ਼ਲ ਮੀਡੀਆ 'ਤੇ ਵੀ ਐਕਟਿਨ ਰਹਿੰਦੇ ਹਨ। 

PunjabKesari
ਸੋਸ਼ਲ ਮੀਡੀਆ 'ਤੇ ਹੋ ਗਈ ਸੀ ਲੜਕੀ ਫਿਦਾ 
ਉਜੈਨ ਮਹਿਲਾ ਥਾਣੇ ਦੀ ਇੰਚਾਰਜ ਰੇਖਾ ਵਰਮਾ ਨੇ ਫੋਨ 'ਤੇ 'ਪੰਜਾਬ ਕੇਸਰੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਹਿਲਾਂ ਤਾਂ ਉਹ ਲੜਕੀ ਕਹਿ ਰਹੀ ਸੀ ਕਿ ਉਹ ਗਲਤੀ ਨਾਲ ਭਟਕ ਕੇ ਉਜੈਨ ਪਹੁੰਚੀ ਹੈ। ਜਦੋਂ ਉਸ ਨੂੰ ਛੱਡਣ ਲਈ ਨਗੜਾ ਰੇਲਵੇ ਸਟੇਸ਼ਨ 'ਤੇ ਪੁਲਸ ਲੈ ਗਈ ਤਾਂ ਉਹ ਕਹਿਣ ਲੱਗੀ ਕਿ ਉਹ ਸੋਸ਼ਲ ਮੀਡੀਆ 'ਤੇ ਸਚਿਨ ਅਤੁਲਕਰ ਦੀਆਂ ਤਸਵੀਰਾਂ ਅਤੇ ਉਸ ਦੀ ਪਰਸਨੈਲਿਟੀ ਨੂੰ ਦੇਖ ਕੇ ਮੋਹਿਤ ਹੋਈ ਹੈ ਅਤੇ ਉਹ ਉਸ ਨੂੰ ਮਿਲਣ ਲਈ ਇਥੇ ਪਹੁੰਚੀ ਹੈ। ਉਸ ਨੇ ਅੱਗ ਕਿਹਾ ਕਿ ਜੇਕਰ ਜ਼ਬਰਦਸਤੀ ਉਸ ਨੂੰ ਵਾਪਸ ਭੇਜਿਆ ਤਾਂ ਉਹ ਟ੍ਰੇਨ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗੀ। ਰੇਖਾ ਮੁਤਾਬਕ ਲੜਕੀ ਤਲਾਕਸ਼ੁਦਾ ਹੈ। ਲੜਕੀ ਦੇ ਪਰਿਵਾਰ ਵਾਲਿਆਂ ਦੇ ਸਮਝਾਉਣ 'ਤੇ ਬੁੱਧਵਾਰ ਦੁਪਹਿਰ ਦੇ ਸਮੇਂ ਉਹ ਸਚਿਨ ਨੂੰ ਮਿਲੇ ਬਿਨਾਂ ਹੀ ਹੁਸ਼ਿਆਰਪੁਰ ਲਈ ਰਵਾਨਾ ਹੋ ਗਈ। 

PunjabKesari
ਇੱਛਾ ਦੇ ਉਲਟ ਦਬਾਅ 'ਚ ਮਿਲਣਾ ਠੀਕ ਨਹੀਂ: ਐੱਸ. ਪੀ. ਸਚਿਨ 
ਜਦੋਂ ਇਸ ਸਬੰਧ 'ਚ ਮੋਬਾਇਲ 'ਤੇ ਉਜੈਨ ਦੇ ਐੱਸ. ਪੀ. ਸਚਿਨ ਅਤੁਲਕਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ ਤੌਰ 'ਤੇ ਕਹਿ ਦਿੱਤਾ ਕਿ ਅਧਿਕਾਰਤ ਡਿਊਟੀ ਦੌਰਾਨ ਦਫਤਰ 'ਚ ਉਨ੍ਹਾਂ ਨੂੰ ਮਿਲਣ ਕੋਈ ਵੀ ਆ ਸਕਦਾ ਹੈ ਪਰ ਨਿੱਜੀ ਮਾਮਲਿਆਂ 'ਚ ਇੱਛਾ ਦੇ ਉਲਟ ਕਿਸੇ ਨੂੰ ਮਿਲਣ ਲਈ ਦਬਾਅ ਨਹੀਂ ਬਣਾਇਆ ਜਾ ਸਕਦਾ ਹੈ।

PunjabKesari


Related News