IPS ਹਰਚਰਨ ਭੁੱਲਰ ਨੂੰ ਛੀਨਾ ਦੀ ਥਾਂ DIG ਪਟਿਆਲਾ ਰੇਂਜ ਲਾਇਆ, ਮਜੀਠੀਆ ਕੇਸ ਦੀ ਕਰਨਗੇ ਜਾਂਚ

12/31/2023 6:13:17 PM

ਚੰਡੀਗੜ੍ਹ- ਸੀਨੀਅਰ ਆਈ. ਪੀ. ਐੱਸ. ਅਫ਼ਸਰ ਹਰਚਰਨ ਭੁੱਲਰ ਨੂੰ ਐੱਮ. ਐੱਸ. ਛੀਨਾ ਦੀ ਥਾਂ 'ਤੇ ਪਟਿਆਲਾ ਰੇਂਜ ਦੇ ਡੀ. ਆਈ. ਜੀ. ਵਜੋਂ ਲਾਇਆ ਗਿਆ ਹੈ। ਦਰਅਸਲ ਛੀਨਾ ਅੱਜ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੇ ਸੇਵਾ ਮੁਕਤ ਹੋਣ ਮਗਰੋਂ ਹੁਣ ਆਈ. ਪੀ. ਐੱਸ. ਹਰਚਰਨ ਸਿੰਘ ਭੁੱਲਰ ਨੂੰ ਆਈ. ਪੀ. ਐੱਸ. ਮੁਖਵਿੰਦਰ ਸਿੰਘ ਛੀਨਾ ਦੀ ਜਗਾ ਡੀ. ਆਈ. ਜੀ. ਪਟਿਆਲਾ ਰੇਂਜ ਲਗਾਇਆ ਗਿਆ ਹੈ। ਮੁਖਵਿੰਦਰ ਸਿੰਘ ਛੀਨਾ ਹੀ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਜਾਂਚ ਕਰ ਰਹੇ ਸਨ ਅਤੇ ਐੱਸ. ਆਈ. ਟੀ. ਦੇ ਮੁਖੀ ਸਨ। ਹੁਣ ਛੀਨਾ ਮਗਰੋਂ ਐੱਸ. ਆਈ. ਟੀ. ਦੇ ਮੁਖੀ ਹਰਚਰਨ ਸਿੰਘ ਭੁੱਲਰ ਨੂੰ ਲਾਇਆ ਗਿਆ ਹੈ, ਜੋਕਿ ਮਜੀਠੀਆ ਦੇ ਕੇਸ ਦੀ ਜਾਂਚ ਕਰਨਗੇ।  

ਇਹ ਵੀ ਪੜ੍ਹੋ : ਯਾਦਾਂ ’ਚ ਸਾਲ 2023: 'ਬਾਬਾ ਬੋਹੜ' ਦੇ ਦਿਹਾਂਤ ਸਣੇ ਪੰਜਾਬ ਦੀ ਸਿਆਸਤ ’ਚ ਹੋਈਆਂ ਇਹ ਵੱਡੀਆਂ ਘਟਨਾਵਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News