13 ਆਈ.ਪੀ.ਐੱਸ. ਤੇ 6 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ

02/12/2019 11:50:28 PM

ਜਲੰਧਰ— ਪੰਜਾਬ ਸਰਕਾਰ ਨੇ ਦੇਰ ਰਾਤ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 13 ਆਈ. ਪੀ. ਐੱਸ. ਤੇ 6 ਪੀ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। ਇਨ੍ਹਾਂ ’ਚ ਕਈ ਜਿਲਿਆਂ ਦੇ ਐੱਸ. ਐੱਸ. ਪੀ. ਸ਼ਾਮਲ ਹਨ। ਵਧੀਕ ਮੁੱਖ ਸਕੱਤਰ ਗ੍ਰਹਿ ਨਿਰਮਲਜੀਤ ਸਿੰਘ ਕਲਸੀ ਵਲੋਂ ਜਾਰੀ ਹੁਕਮਾਂ ਅਨੁਸਾਰ ਆਈ. ਪੀ. ਐੱਸ. ਅਧਿਕਾਰੀਆਂ ਵਿਚ ਨਰੇਸ਼ ਅਰੋਡ਼ਾ ਨੂੰ ਤਬਦੀਲ ਕਰਕੇ ਆਈ.ਜੀ. ਕ੍ਰਾਈਮ ਪੰਜਾਬ, ਪੀ. ਕੇ. ਸਿਨਹਾ ਨੂੰ ਆਈ. ਜੀ. ਇੰਟੈਲੀਜੈਂਸ, ਜਤਿੰਦਰ ਅੌਲਖ ਨੂੰ ਆਈ.ਜੀ. ਹੈੱਡਕੁਆਟਰ ਪੰਜਾਬ, ਗੁਰਸ਼ਰਨ ਸਿੰਘ ਸੰਧੂ ਨੂੰ ਡੀ.ਆਈ.ਜੀ. ਕਮ ਜੁਆਂਇੰਟ ਡਾਇਰੈਕਟਰ ਪੀ. ਪੀ. ਏ. ਫਿਲੌਰ, ਹਰਚਰਨ ਭੁੱਲਰ ਨੂੰ ਐੱਸ.ਐੱਸ.ਪੀ.ਐੱਸ.ਏ.ਐੱਸ. ਨਗਰ ਮੋਹਾਲੀ, ਕੁਲਦੀਪ ਸਿੰਘ ਨੂੰ ਐੱਸ.ਐੱਸ.ਪੀ. ਤਰਨਤਾਰਨ, ਅਲਕਾ ਮੀਨਾ ਨੂੰ ਐੱਸ.ਐੱਸ.ਪੀ. ਸ਼ਹੀਦ ਭਗਤ ਸਿੰਘ ਨਗਰ, ਗੌਰਵ ਗਰਗ ਨੂੰ ਐੱਸ.ਐੱਸ.ਪੀ. ਮੋਗਾ, ਦੀਪਕ ਹਿਲੋਰੀ ਨੂੰ ਐੱਸ.ਐੱਸ.ਪੀ. ਫਾਜ਼ਿਲਕਾ, ਗੁਲਨੀਤ ਸਿੰਘ ਖੁਰਾਣਾ ਨੂੰ ਐੱਸ.ਐੱਸ.ਪੀ. ਮਾਨਸਾ, ਅਮਨੀਤ ਕੌਂਡਲ ਨੂੰ ਐੱਸ.ਐੱਸ.ਪੀ. ਫ਼ਤਹਿਗਡ਼੍ਹ ਸਾਹਿਬ, ਅਖਿਲ ਚੌਧਰੀ ਨੂੰ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਪੰਜਾਬ ਅਤੇ ਪਾਟਿਲ ਕੇਤਨ ਬਲੀਰਾਮ ਨੂੰ ਕਮਾਂਡੈਂਟ 9ਵੀਂ ਪੀ.ਏ.ਪੀ. ਬਟਾਲੀਅਨ ਅੰਮ੍ਰਿਤਸਰ ਲਗਾਇਆ ਹੈ।
ਪੀ. ਪੀ. ਐਸ. ਅਧਿਕਾਰੀਆਂ ’ਚ ਭੁਪਿੰਦਰ ਸਿੰਘ ਨੂੰ ਡੀ. ਸੀ. ਪੀ. ਅੰਮ੍ਰਿਤਸਰ, ਸੰਦੀਪ ਗੋਇਲ ਨੂੰ ਐੱਸ. ਐੱਸ. ਪੀ. ਫਿਰੋਜ਼ਪੁਰ, ਮਨਧੀਰ ਸਿੰਘ ਨੂੰ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਪੰਜਾਬ, ਦਰਸ਼ਨ ਸਿੰਘ ਮਾਨ ਨੂੰ ਕਮਾਂਡੈਂਟ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ, ਪ੍ਰੀਤਮ ਸਿੰਘ ਨੂੰ ਏ. ਆਈ. ਜੀ. ਵੈੱਲਫੇਅਰ ਪੰਜਾਬ ਤੇ ਅਰੁਣ ਸੈਨੀ ਨੂੰ ਪ੍ਰਿੰਸੀਪਲ ਸੀ. ਆਈ. ਡੀ. ਟ੍ਰੇਨਿੰਗ ਸਕੂਲ ਪੰਜਾਬ ਚੰਡੀਗਡ਼੍ਹ ਤੇ ਵਧੀਕ ਕਾਰਜ ਸਟਾਫ ਅਫ਼ਸਰ ਟੂ ਡੀ. ਜੀ. ਪੀ. ਲਗਾਇਆ ਗਿਆ ਹੈ।

 

 


Related News