ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ
Sunday, May 02, 2021 - 05:47 PM (IST)
ਨੱਥੂਵਾਲਾ ਗਰਬੀ (ਗੋਪੀ ਰਾਊਕੇ/ਰਾਜਵੀਰ) - ਆਈ. ਪੀ. ਐੱਲ. ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਹਰਪ੍ਰੀਤ ਸਿੰਘ ਬਰਾੜ ਦੇ ਆਲਰਾਊਂਡਰ ਪ੍ਰਦਰਸ਼ਨ ’ਤੇ ਕਪਤਾਨ ਕੇ. ਐੱਲ. ਰਾਹੁਲ ਦੀਆਂ ਜੇਤੂ 91 ਦੌੜਾਂ ਨਾਲ ਪੰਜਾਬ ਕਿੰਗਜ਼ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿਖੇ ਹੋਏ ਆਈ. ਪੀ. ਐੱਲ. ਦੇ ਮੈਚ ਦੌਰਾਨ ਖੇਡਦਿਆਂ ਰਾਇਲ ਚੈਲੰਜਰਜ਼ ਬੈਂਗਲੂਰ ਨੂੰ 34 ਦੌੜਾਂ ਨਾਲ ਹਰਾ ਕੇ ਆਪਣੇ ਪਿੰਡ ਹਰੀਏਵਾਲਾ, ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ (ਪੰਜਾਬ) ਦਾ ਨਾਂ ਰੌਸ਼ਨ ਕੀਤਾ ਹੈ। ਹਰਪ੍ਰੀਤ ਬਰਾੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਰਾਟ ਕੋਹਲੀ, ਗਲੇਨ ਮੈਕਸਵੈੱਲ ਅਤੇ ਏ. ਬੀ. ਡਿਵਿਲੀਅਰਸ ਵਰਗੇ ਵੱਡੇ ਕੱਦਵਾਰ ਅਤੇ ਖ਼ਤਰਨਾਕ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਕੇ ਪੰਜਾਬ ਦੀ ਜਿੱਤ ਵਾਸਤੇ ਅਹਿਮ ਰੋਲ ਅਦਾ ਕੀਤਾ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ
ਜਾਣੋ ਹਰਪ੍ਰੀਤ ਬਰਾੜ ਦੇ ਜਨਮ ਅਤੇ ਪਰਿਵਾਰ ਬਾਰੇ
ਹਰਪ੍ਰੀਤ ਬਰਾੜ ਦੀ ਇਸ਼ ਸ਼ਾਨਦਾਰ ਪ੍ਰਾਪਤੀ ’ਤੇ ਉਸ ਦੇ ਘਰ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਹੋਰ ਮੋਹਤਵਾਰ ਹਰਪ੍ਰੀਤ ਦੇ ਪਿਤਾ ਨੂੰ ਵਧਾਈਆਂ ਦੇ ਰਹੇ ਹਨ। ਇਸ ਮੌਕੇ ਹਰਪ੍ਰੀਤ ਬਰਾੜ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਾਬਕਾ ਫੌਜੀ, ਮਾਤਾ ਗੁਰਮੀਤ ਕੌਰ ਅਤੇ ਹਾਜ਼ਰ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰਪ੍ਰੀਤ ਦਾ ਜਨਮ 16.9.1995 ਨੂੰ ਉਨ੍ਹਾਂ ਦੇ ਪਿੰਡ ਹਰੀਏਵਾਲਾ ਵਿਖੇ ਹੋਇਆ। ਉਸ ਦੀ ਇਕ ਛੋਟੀ ਭੈਣ ਹੈ, ਜੋ ਕੈਨੇਡਾ ਵਿਖੇ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੇ ਪਰਿਵਾਰ ਕੋਲ ਕੋਈ ਜ਼ਮੀਨ ਨਹੀਂ ਪਰ ਉਨ੍ਹਾਂ ਦੇ ਪਿਤਾ ਜੀ ਨੇ ਫੌਜ ਦੀ ਤਨਖ਼ਾਹ ਨਾਲ ਦੋਹੇ ਬੱਚਿਆਂ ਦਾ ਵਧੀਆਂ ਪਾਲਣ ਪੋਸ਼ਣ ਕੀਤਾ।
ਪੜ੍ਹੋ ਇਹ ਵੀ ਖਬਰ - ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)
ਪੜ੍ਹਾਈ ਅਤੇ ਕ੍ਰਿਕਟ ਖੇਡਣ ਦਾ ਸ਼ੌਂਕ
ਹਰਪ੍ਰੀਤ ਦਾ ਬਚਪਨ ਪਿੰਡ ਦੀਆਂ ਗਲੀਆਂ ਵਿਚ ਖੇਡਦਿਆਂ ਬੀਤਿਆ। 7 ਸਾਲ ਦੀ ਉਮਰ ਵਿਚ ਉਸ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਪੈਦਾ ਹੋਇਆ। ਪਿਤਾ ਜੀ ਦੀ ਫੌਜ ਦੀ ਨੌਕਰੀ ਦੌਰਾਨ ਮੁੱਢਲੀ ਪੜ੍ਹਾਈ ਏਅਰ ਫੋਰਸ ਦੇ ਘੇਰੇ ਵਿੱਚ ਪੈਂਦੇ ਕੇਂਦਰੀ ਵਿੱਦਿਆਲਾ ਹਾਈ ਗਰਾਊਡ ਸਕੂਲ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। 11ਵੀਂ ਤੇ 12ਵੀਂ ਜਮਾਤ ਰੋਪੜ ਦੇ ਕਾਲਜ ਤੋਂ ਪ੍ਰਾਪਤ ਕੀਤੀ ਗਈ। ਬੀ. ਏ. ਚੰਡੀਗੜ੍ਹ ਵਿਖੇ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਫਿਰ ਯੁਨੀਵਰਸਿਟੀ ਦੀ ਟੀਮ ਵਿਚ ਖੇਡਦਾ ਰਿਹਾ ਤੇ ਲਗਾਤਾਰ ਮਿਹਨਤ ਕਰਦਾ ਰਿਹਾ। ਕ੍ਰਿਕਟ ਖੇਡਣ ਦਾ ਸ਼ੌਂਕ ਉਸ ’ਤੇ ਇਸ ਕਦਰ ਭਾਰੀ ਹੈ ਕਿ ਉਹ ਜਾਨੂੰਨੀ ਹੱਦ ਤੱਕ ਜਾ ਸਕਦਾ ਹੈ। ਇਸ ਦੌਰਾਨ ਜ਼ਿਲ੍ਹਾ ਪੱਧਰੀ ਖੇਡਾਂ, ਯੂਨੀਵਰਸਿਟੀਆਂ ਦੀਆਂ ਖੇਡਾਂ, ਅੰਡਰ 18 ਸਾਲ ਤੇ 23 ਸਾਲਾ ਉਮਰ ਵਰਗ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।
ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ
ਕਿਵੇਂ ਹੋਈ ਆਈ. ਪੀ. ਐੱਲ. ’ਚ ਚੋਣ?
ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਆਈ. ਪੀ. ਐੱਲ. ਵਿੱਚ ਚੋਣ ਉਸ ਨੇ ਆਪਣੀ ਮਿਹਨਤ ਦੇ ਬਲਬੂਤੇ ’ਤੇ ਕਰਵਾਈ ਹੈ। 2019 ਅੰਡਰ 23 ਸਾਲ ਨੈਸ਼ਨਲ ਕ੍ਰਿਕਟ ਟੂਰਨਾਮੈਂਟ ਵਿੱਚ ਉਸ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ 56 ਵਿਕਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਉਸ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਾਰਣ ਉਸ ਦੀ ਆਈ. ਪੀ. ਐੱਲ. ਵਿੱਚ ਚੋਣ ਹੋਈ ਹੈ। ਇਸ ਤੋਂ ਇਲਾਵਾ ਉਸ ਦੇ ਕੋਚ ਸੰਜੀਵ ਕੁਮਾਰ, ਸਵਾਮੀ ਵਿਵੇਕਾਨੰਦ ਕ੍ਰਿਕਟ ਅਕੈਡਮੀ ਮੁਹਾਲੀ ਵੱਲੋਂ ਕਰਵਾਈ ਗਈ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
ਕੀ ਕਹਿਣੈ ਸਰਪੰਚ ਅਤੇ ਗ੍ਰਾਮ ਪੰਚਾਇਤ ਦਾ
ਪਿੰਡ ਦੇ ਸਰਪੰਚ ਜੱਜ ਸਿੰਘ, ਪੰਚ ਕੁਲਵੀਰ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਜਸਵੀਰ ਸਿੰਘ, ਪੰਚ ਗੁਰਮੇਜ ਸਿੰਘ, ਪੰਚ ਮਹਿੰਦਰ ਸਿੰਘ, ਸੋਹਣ ਸਿੰਘ, ਯੂਥ ਆਗੂ ਪ੍ਰਿੰਸ ਹਰੀਏਵਾਲਾ, ਜਗਤਾਰ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਾਸਤੇ ਬਹੁਤ ਹੀ ਮਾਣ-ਸਨਮਾਨ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪਿੰਡ ਦੇ 25 ਸਾਲਾ ਨੌਜਵਾਨ ਨੇ ਕ੍ਰਿਕਟ ਦੇ ਖੇਤਰ ਵਿੱਚ ਅਹਿਮ ਸਥਾਨ ਬਣਾ ਕੇ ਉਨ੍ਹਾਂ ਦੇ ਪਿੰਡ ਹਰੀਏਵਾਲਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਨੌਜਵਾਨ ਦੀ ਬਦੌਲਤ ਹਰੀਏਵਾਲਾ ਪਿੰਡ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕ ਰਿਹਾ ਹੈ। ਇਸ ਮੌਕੇ ਗ੍ਰਾਮ ਪੰਚਾਇਤ ਨੇ ਹਰਪ੍ਰੀਤ ਸਿੰਘ ਬਰਾੜ ਦੇ ਮਾਤਾ-ਪਿਤਾ ਦਾ ਹਾਰ ਪਾ ਕੇ ਸਨਮਾਨ ਕੀਤਾ। ਪਰਿਵਾਰ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ।
ਪੜ੍ਹੋ ਇਹ ਵੀ ਖਬਰ - ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?
ਦਾਦੀ ਦੀ ਤਮੰਨਾ ਹੈ ਕਿ ਉਹ ਵਰਲਡ ਕੱਪ ਜਿੱਤ ਕੇ ਦੇਸ਼ ਨੂੰ ਦੇਵੇ
ਹਰਪ੍ਰੀਤ ਦੀ 90 ਸਾਲਾ ਦਾਦੀ ਮਾਤਾ ਗੁਰਦਿਆਲ ਕੌਰ ਪਤਨੀ ਸਵ. ਹਰਨੇਕ ਸਿੰਘ ਨੰਬਰਦਾਰ ਨੇ ਪੋਤਰੇ ਦੀ ਜਿੱਤ ਦੀ ਖੁਸ਼ੀ ਜਾਹਿਰ ਕਰਦੇ ਕਿਹਾ ਕਿ ਉਸ ਦੇ ਪੋਤਰੇ ਨੇ ਉਸ ਦੀ ਉਮਰ ਹੋਰ ਵਧਾ ਦਿੱਤੀ ਹੈ। ਉਹ ਪ੍ਰਮਾਤਮਾ ਮੂਹਰੇ ਅਰਦਾਸ ਕਰਦੀ ਹੈ ਕਿ ਉਸ ਦਾ ਪੋਤਰਾ ਦੇਸ਼ ਲਈ ਖੇਡਦਾ ਹੋਇਆ ਪੂਰੀ ਦੁਨੀਆਂ ਦੇ ਵੱਡੇ ਟੂਰਨਾਮੈਂਟ (ਵਰਲਡ ਕੱਪ) ਨੂੰ ਜਿੱਤ ਕੇ ਲੈ ਕੇ ਆਵੇ।
ਪੜ੍ਹੋ ਇਹ ਵੀ ਖ਼ਬਰ - ਕੋਟਕਪੂਰਾ ਗੋਲੀਕਾਂਡ : ਅਦਾਲਤ ਨੇ ਕੀਤੀ ਦੂਜੀ ਫਾਈਲ ਵੀ ਬੰਦ
ਕੌਣ-ਕੌਣ ਸਨ ਹਾਜ਼ਰ
ਇਸ ਮੌਕੇ ’ਤੇ ਜਿਥੇ ਉਸ ਦੇ ਰਿਸ਼ਤੇਦਾਰ, ਦੋਸਤ, ਮਿੱਤਰ ਹਾਜ਼ਰ ਸਨ, ਉਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ, ਰਾਜਨੀਤਿਕ ਪਾਰਟੀਆਂ ਦੇ ਲੀਡਰ ਸਹਿਬਾਨ ਅਤੇ ਹੋਰ ਮੋਹਤਵਾਰ ਆਦਮੀ ਪਹੁੰਚ ਕੇ ਵਧਾਈਆਂ ਦੇ ਰਹੇ ਸਨ।