ਨਸ਼ੇ ’ਚ ਟੱਲੀ ਥਾਣੇਦਾਰ ਨੇ 2 PCR ਮੁਲਾਜ਼ਮਾਂ ਨੂੰ ਕਾਰ ਹੇਠ ਕੁਚਲਿਆ, 1 ਦੀ ਮੌਤ

Monday, Jun 24, 2024 - 05:19 PM (IST)

ਨਸ਼ੇ ’ਚ ਟੱਲੀ ਥਾਣੇਦਾਰ ਨੇ 2 PCR ਮੁਲਾਜ਼ਮਾਂ ਨੂੰ ਕਾਰ ਹੇਠ ਕੁਚਲਿਆ, 1 ਦੀ ਮੌਤ

ਲੁਧਿਆਣਾ (ਅਨਿਲ) - ਬੀਤੀ ਰਾਤ ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਸਲੇਮ ਟਾਬਰੀ ਬਾਜ਼ਾਰ ’ਚ ਸ਼ਰਾਬ ਦੇ ਨਸ਼ੇ ’ਚ ਟੱਲੀ ਥਾਣੇਦਾਰ ਨੇ 2 ਪੀ. ਸੀ. ਆਰ. ਮੁਲਾਜ਼ਮ ਆਪਣੀ ਕਾਰ ਹੇਠ ਕੁਚਲ ਦਿੱਤੇ, ਜਿਸ ਕਾਰਨ ਇਕ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਉਕਤ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਜੈਦੀਪ ਜਾਖੜ ਨੇ ਦੱਸਿਆ ਕਿ ਸ਼ਨੀਵਾਰ ਅੱਧੀ ਰਾਤ ਕਰੀਬ 12 ਵਜੇ ਸਲੇਮ ਟਾਬਰੀ ਬਾਜ਼ਾਰ ਦੀ ਸਰਵਿਸ ਲਾਈਨ ’ਤੇ ਡਿਊਟੀ ਦੌਰਾਨ 2 ਪੀ. ਸੀ. ਆਰ. ਕਰਮਚਾਰੀ ਆਪਣੇ ਮੋਟਰਸਾਈਕਲ ਕੋਲ ਖੜ੍ਹੇ ਸਨ ਅਤੇ ਇਸ ਦੌਰਾਨ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਆਪਣੀ ਤੇਜ਼ ਰਫਤਾਰ ਕਾਰ ਹੇਠ ਦੋਵਾਂ ਨੂੰ ਕੁਚਲ ਦਿੱਤਾ। ਇਸ ਕਾਰਨ ਐੱਸ. ਐੱਚ. ਓ. ਸਤਨਾਮ ਸਿੰਘ ਗੰਭੀਰ ਜ਼ਖਮੀ ਜ਼ਖਮੀ ਹੋ ਗਿਆ ਅਤੇ ਥਾਣਾ ਇੰਚਾਰਜ ਹੌਲਦਾਰ ਅਕਾਸ਼ਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲਸ ਨੇ ਗੰਭੀਰ ਜ਼ਖਮੀ ਐੱਸ. ਐੱਚ. ਓ. ਸਤਨਾਮ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁਲਜ਼ਮ ਨੂੰ ਪੁਲਸ ਨੇ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਥਾਣਾ ਡਵੀਜ਼ਨ ਨੰ. 2 ਲੁਧਿਆਣਾ ’ਚ ਤਾਇਨਾਤ ਹੈ। ਦੇਰ ਰਾਤ ਮੁਲਜ਼ਮ ਐੱਸ. ਐੱਚ. ਓ. ਬਲਵਿੰਦਰ ਸਿੰਘ ਦਾ ਮੈਡੀਕਲ ਕਰਵਾਇਆ ਗਿਆ, ਜਿਸ ਤੋਂ ਪਤਾ ਲੱਗਾ ਕਿ ਮੁਲਜ਼ਮ ਨੇ ਸ਼ਰਾਬ ਪੀਤੀ ਹੋਈ ਸੀ।

ਅੱਜ ਪੁਲਸ ਨੇ ਹੌਲਦਾਰ ਅਕਾਸ਼ਦੀਪ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਦੋਸ਼ੀ ਬਲਵਿੰਦਰ ਸਿੰਘ ਖਿਲਾਫ ਸਲੇਮ ਟਾਬਰੀ ’ਚ ਮਾਮਲਾ ਦਰਜ ਕਰ ਲਿਆ ਹੈ।

 


author

Harinder Kaur

Content Editor

Related News