ਹਥਿਆਰਾਂ ਦੇ ਦਮ ''ਤੇ ਗੱਡੀਆਂ ਖੋਹਣ ਤੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

Tuesday, Sep 22, 2020 - 01:28 AM (IST)

ਮਾਨਸਾ,(ਸੰਦੀਪ ਮਿੱਤਲ)- ਪੰਜਾਬ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਮਾਨਸਾ ਪੁਲਸ ਨੇ ਹਥਿਆਰਾਂ ਦੀ ਨੋਕ 'ਤੇ ਲੋਕਾਂ ਦੀਆਂ ਗੱਡੀਆਂ ਖੋਹਣ ਅਤੇ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਪਿਸਟਲ 32 ਬੋਰ ਸਮੇਤ 33 ਜ਼ਿੰਦਾ ਰੌਂਦ, ਖੋਹ ਕੀਤੀ ਕਾਰ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਪੁਲਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਸ ਹੈਲਪਲਾਈਨ-112 'ਤੇ ਕਾਰ ਦੀ ਖੋਹ ਹੋਣ ਸਬੰਧੀ ਆਈ ਕਾਲ ਦੀ ਪੜਤਾਲ ਦੇ ਸਬੰਧ ਵਿਚ ਕਪਤਾਨ ਪੁਲਸ ਇਨਵੈਸਟੀਗੇਸ਼ਨ ਦਿਗਵਿਜੇ ਕਪਿਲ ਦੀ ਅਗਵਾਈ ਹੇਠ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਖੋਹਣ ਵਾਲੇ ਮੋਹਿਤ ਕੁਮਾਰ ਪੁੱਤਰ ਰਜਿੰਦਰ ਸਿੰਘ ਵਾਸੀ ਤਲਵੰਡੀ ਸਾਬੋ (ਬਠਿੰਡਾ) ਅਤੇ ਦੀਪਕ ਕੁਮਾਰ ਉਰਫ ਸੂਰਜ ਯਾਦਵ ਪੁੱਤਰ ਰਾਮਫਲ ਵਾਸੀ ਪੰਡੂਰੀ ਜਿਲਾ ਕੈਥਲ (ਹਰਿਆਣਾ) ਨੂੰ ਖੋਹੀ ਹੋਈ ਕਾਰ ਸਮੇਤ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੀ ਪੁਲਸ ਵਲੋਂ ਇਸ ਤਫਤੀਸ਼ ਨੂੰ ਅੱਗੇ ਵਧਾਉਂਦਿਆਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਦੱਸਣ 'ਤੇ ਇਨ੍ਹਾਂ ਦੇ ਸਾਥੀ ਰਾਵਿੰਦਰ ਸਿੰਘ ਪੁੱਤਰ ਵਿਲਸ਼ਨ ਸਿੰਘ ਵਾਸੀ ਗੂਜਾਪੀਰ ਥਾਣਾ ਅਜਨਾਲਾ (ਅੰਮ੍ਰਿਤਸਰ), ਮਨਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਝਾਡੂ ਨੰਗਲ (ਅੰਮ੍ਰਿਤਸਰ), ਰਾਜੇਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਬਠਿੰਡਾ, ਜੱਸੀ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਾਈ ਜ਼ਿਲਾ ਕੈਥਲ (ਹਰਿਆਣਾ) ਅਤੇ ਸੁਨੀਲ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਮੋਗਾਲੀ ਜ਼ਿਲਾ ਹਿਸਾਰ (ਹਰਿਆਣਾ) ਨੂੰੰ ਕਾਬੂ ਕਰਕੇ ਉਕਤ ਸਾਰੇ ਵਿਅਕਤੀਆਂ ਕੋਲੋਂ ਵੱਖ-ਵੱਖ ਤੌਰ 'ਤੇ ਮਿਲੇ ਅਸਲੇ ਤਹਿਤ ਕੁੱਲ 5 ਪਿਸਟਲ 32 ਬੋਰ ਦੇਸੀ ਸਮੇਤ 33 ਰੌਂਦ ਜ਼ਿੰਦਾ ਅਤੇ ਖੋਹ ਕੀਤੀ ਸਵਿੱਫਟ ਡਿਜ਼ਾਇਰ ਕਾਰ ਨੰ:ਪੀਬੀ.01ਸੀ-0865 ਨੂੰ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


Deepak Kumar

Content Editor

Related News