‘ਅੰਤਰਰਾਸ਼ਟਰੀ ਯੋਗ ਦਿਵਸ’ ’ਤੇ ਵਿਸ਼ੇਸ਼: ਯੋਗ ਨਾਲ ਜੀਵ ਆਤਮਾ ਨੂੰ ਮਿਲੇ ਪਰਮਾਤਮਾ

Monday, Jun 21, 2021 - 10:07 AM (IST)

‘ਅੰਤਰਰਾਸ਼ਟਰੀ ਯੋਗ ਦਿਵਸ’ ’ਤੇ ਵਿਸ਼ੇਸ਼: ਯੋਗ ਨਾਲ ਜੀਵ ਆਤਮਾ ਨੂੰ ਮਿਲੇ ਪਰਮਾਤਮਾ

ਜਲੰਧਰ (ਸ਼ੀਤਲ ਜੋਸ਼ੀ)-ਭਾਰਤੀ ਸੱਭਿਆਚਾਰ ਵਿਚ ਯੋਗ ਸਾਡੀ ਜੀਵਨ ਸ਼ੈਲੀ ਦਾ ਇਕ ਹਿੱਸਾ ਹੈ, ਜਿਸ ਦੀ ਸ਼ੁਰੂਆਤ ਵੈਦਿਕ ਕਾਲ ਵਿਚ ਹੋਈ ਸੀ। ਰਿਗ ਵੈਦ ਵਿਚ ਵੀ ਕਈ ਥਾਵਾਂ ’ਤੇ ਯੌਗਿਕ ਕਿਰਿਆਵਾਂ ਦੇ ਵਿਸ਼ੇ ਦਾ ਜ਼ਿਕਰ ਮਿਲਦਾ ਹੈ। ਸਾਡੇ ਰਿਸ਼ੀ-ਮੁਨੀ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਨਾਲ ਹੀ ਨਿਰੋਗ ਰਹਿੰਦੇ ਸਨ। ਯੋਗ ਇਕ ਸੰਪੂਰਨ ਇਲਾਜ ਪ੍ਰਣਾਲੀ ਹੈ। ਅਜੋਕੇ ਸਮੇਂ ਜਦੋਂ ਹਰ ਕੋਈ ਕਿਸੇ ਨਾ ਕਿਸੇ ਚਿੰਤਾ ਵਿਚ ਘਿਰਿਆ ਹੋਇਆ ਹੈ, ਅਜਿਹੇ ਸਮੇਂ ਕਾਰਪੋਰੇਟ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਲਈ ਯੋਗਾ ਆਚਾਰੀਆ ਨਿਯੁਕਤ ਕਰਦੀਆਂ ਹਨ, ਜਿਸ ਨਾਲ ਉਹ ਤਣਾਅ ਅਤੇ ਹੋਰ ਬੀਮਾਰੀਆਂ ਤੋਂ ਮੁਕਤ ਰਹਿ ਸਕਣ। ਸ਼੍ਰੀਮਦ ਭਾਗਵਦ ਗੀਤਾ ਵਿਚ ਵੀ ਲਿਖਿਆ ਹੈ ਕਿ ਲਾਭ-ਹਾਨੀ, ਸੁੱਖ-ਦੁੱਖ, ਦੋਸਤ-ਦੁਸ਼ਮਣ ਆਦਿ ਸਥਿਤੀਆਂ ਵਿਚ ਬਰਾਬਰਤਾ ਬਣਾਈ ਰੱਖਣਾ ਹੀ ਯੋਗ ਹੈ। ਯੋਗ ਕਰਨ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਠੀਕ ਰਹਿੰਦੀ ਹੈ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਜੀਵ ਆਤਮਾ ਅਤੇ ਪਰਮਾਤਮਾ ਦੇ ਮਿਲਨ ਨੂੰ ਯੋਗ ਕਿਹਾ ਜਾਂਦਾ ਹੈ।

ਜਲੰਧਰ ’ਚ ਵੱਡੀ ਵਾਰਦਾਤ, ਗੋਪਾਲ ਨਗਰ ਵਿਖੇ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ ਸਿੱਖ ਨੌਜਵਾਨ

21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਉਣ ਨਾਲ ਯੋਗ ਦੀ ਸ਼ਕਤੀ ਨੂੰ ਪੂਰੀ ਦੁਨੀਆ ਨੇ ਮੰਨਿਆ ਹੈ। ਦੁਨੀਆ ਦੇ ਕਈ ਕਈ ਹਿੱਸਿਆ ਵਿਚ ਯੋਗ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਚੁੱਕਾ ਹੈ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਕਿਸੇ ਵੀ ਉਮਰ ਵਰਗ ਦੇ ਲੋਕ ਭਾਵ 5 ਤੋਂ 90 ਸਾਲ ਤੱਕ ਉਮਰ ਵਰਗ ਦੇ ਲੋਕ ਕਿਸੇ ਵੀ ਯੋਗਾ ਦੇ ਮਾਹਿਰ ਦੇ ਨਿਰਦੇਸ਼ਾਂ ਤਹਿਤ ਇਸ ਨੂੰ ਕਰ ਸਕਦੇ ਹਨ। ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ 177 ਦੇਸ਼ਾਂ ਨੇ ਜਦੋਂ ਯੋਗ ਦੀ ਸ਼ਕਤੀ ਨੂੰ ਮੰਨਿਆ ਤਾਂ ਸੰਯੁਕਤ ਰਾਸ਼ਟਰ ਨੇ 2015 ਤੋਂ 21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ। ਕੋਵਿਡ-19 ਕਾਰਨ ਹੁਣ ਲੋਕ ਇਕੱਠੇ ਹੋ ਕੇ ਯੋਗ ਕਰਨ ਦੀ ਥਾਂ ਆਨਲਾਈਨ ਜ਼ੂਮ ਐਪ ਰਾਹੀਂ ਜਾਂ ਘਰਾਂ ਦੀਆਂ ਛੱਤਾਂ ’ਤੇ ਹੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ ਯੋਗ ਦਿਵਸ ਮਨਾਉਣ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

ਯੋਗਾ ਦਾ ਮਹੱਤਵ
ਯੋਗ ਕਰਨ ਨਾਲ ਸਰੀਰ ਅਤੇ ਮਨ ਨੂੰ ਤਾਜ਼ਗੀ ਅਤੇ ਸ਼ਾਂਤੀ ਮਿਲਦੀ ਹੈ, ਜਿਸ ਨਾਲ ਆਤਮਾ ਸ਼ੁੱਧ ਰਹਿੰਦੀ ਹੈ। ਸਰੀਰ ਵਿਚ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ ਅਤੇ ਕਈ ਬੀਮਾਰੀਆਂ ਜਿਵੇਂ ਡਿਪਰੈਸ਼ਨ, ਮੋਟਾਪਾ, ਜੋੜਾਂ ਦੀ ਦਰਦ, ਕਮਰ ਦਰਦ, ਬਲੱਡ ਪ੍ਰੈਸ਼ਰ ਆਦਿ ਕਈ ਬੀਮਾਰੀਆਂ ਵਿਚ ਸਰੀਰ ਨੂੰ ਬਹੁਤ ਲਾਭ ਮਿਲਦਾ। ਵੱਖ-ਵੱਖ ਆਸਣਾਂ ਜ਼ਰੀਏ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਤਾਣਨ ਅਤੇ ਸੁੰਗੇੜਨ ਦੀਆਂ ਕਿਰਿਆਵਾਂ ਨਾਲ ਸਰੀਰ ਦਾ ਮਾਨਸਿਕ-ਸਰੀਰਕ ਤਣਾਅ ਅਤੇ ਖਿਚਾਅ ਦੂਰ ਹੁੰਦਾ ਹੈ, ਜਿਸ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ। ਪੂਰੇ ਦਿਨ ਵਿਚ ਜੇਕਰ ਕੁਝ ਸਮਾਂ ਕੱਢ ਕੇ ਯੋਗ ਦੀਆਂ ਕੁਝ ਕਿਰਿਆਵਾਂ ਕੀਤੀਆਂ ਜਾਣ ਤਾਂ ਸਰੀਰ ਚੁਸਤ-ਦਰੁਸਤ ਰਹਿੰਦਾ ਹੈ, ਜਿਸ ਨਾਲ ਸਰੀਰ ਨੂੰ ਹਾਂਪੱਖੀ ਊਰਜਾ ਮਿਲਦੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

ਯੋਗਾ ਦੇ ਪ੍ਰੋਗਰਾਮ
ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਨੇ ਦੱਸਿਆ ਕਿ ‘ਅੰਤਰਰਾਸ਼ਟਰੀ ਯੋਗ ਦਿਵਸ’ ’ਤੇ ਸਵੇਰੇ 5.45 ਵਜੇ ਯੋਗ ’ਤੇ ਲਘੂ ਫਿਲਮ ਅਤੇ 6 ਵਜੇ ਆਯੁਸ਼ ਮੰਤਰਾਲੇ ਦੇ ਸਹਿਯੋਗ ਨਾਲ 7ਵੇਂ ‘ਅੰਤਰਰਾਸ਼ਟਰੀ ਯੋਗ ਦਿਵਸ’ ’ਤੇ ਦਿੱਲੀ ਤੋਂ ਲਾਈਵ ਪ੍ਰਸਾਰਨ ਕੀਤਾ ਗਿਆ। ਇਸ ਤੋਂ ਇਲਾਵਾ 8.35 ਵਜੇ ‘ਗੱਲਾਂ ਤੇ ਗੀਤ’ ਪ੍ਰੋਗਰਾਮ ਵਿਚ ਯੋਗ ਮਾਹਿਰ ਡਾ. ਹਰਵਿੰਦਰ ਕੌਰ ਵਿਸ਼ੇਸ਼ ਜਾਣਕਾਰੀ ਦਿੱਤੀ।
ਜਲੰਧਰ ਬ੍ਰਾਂਚ ਆਫ਼ ਐੱਨ. ਆਈ. ਆਰ. ਸੀ. ਆਫ ਆਈ. ਸੀ. ਏ.ਆਈ. ਵੱਲੋਂ ਟਰੇਨਰ ਅਭਿਸ਼ੇਕ ਮਹਿਰਾ ਜ਼ੂਮ ਐਪ ਰਾਹੀਂ ਸਵੇਰੇ 7 ਵਜੇ ਲੋਕਾਂ ਨੂੰ ਯੋਗ ਆਸਣ ਕਰਵਾਉਣਗੇ, ਜਿਸ ਵਿਚ ਸੀ. ਏ. ਨਿਤਿਨ ਮਹਾਜਨ ਸਹਾਇਕ ਟਰੇਨਰ ਹੋਣਗੇ।

ਇਹ ਵੀ ਪੜ੍ਹੋ: ਜਲੰਧਰ ਦੀ ਪੀ. ਪੀ. ਆਰ. ਮਾਰਕਿਟ ’ਚ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ

ਯੋਗ ਪੰਥ ਸੰਸਥਾ ਵੱਲੋਂ ਨਿਊ ਜਵਾਹਰ ਨਗਰ ਦੇ ਪਾਰਕ ਵਿਚ ਸਵੇਰੇ 5 ਵਜੇ ਯੋਗ ਗੁਰੂ ਡਾ. ਅਨੁਦੀਪ ਵੱਖ-ਵੱਖ ਬੀਮਾਰੀਆਂ ਦੇ ਇਲਾਜ ਸਬੰਧੀ ਆਸਣਾਂ ਬਾਰੇ ਦੱਸਦਿਆਂ ਉਨ੍ਹਾਂ ਦੀ ਸਿਖਲਾਈ ਵੀ ਦਿੱਤੀ। ਮਾਸਟਰ ਤਾਰਾ ਸਿੰਘ ਨਗਰ ਸਥਿਤ ਪਾਰਕ ਵਿਚ ਯਾਰਾਨਾ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਯੋਗ ਗੁਰੂ ਵਰਿੰਦਰ ਸ਼ਰਮਾ ਯੋਗ ਆਸਣਾਂ ਸਬੰਧੀ ਜਾਣਕਾਰੀ ਦੇਣਗੇ। ਡੀ. ਐੱਲ. ਬੀ. ਚੈਰੀਟੇਬਲ ਹਸਪਤਾਲ ਅਜੀਤ ਨਗਰ ਵਿਚ ਪੈਰਾਡਾਈਜ਼ ਆਫ਼ ਰਾਕ ਸਟਾਰਜ਼ ਵੱਲੋਂ ਸੁਮਤੀ ਸ਼ਰਮਾ ਸ਼ਾਮੀਂ 5 ਵਜੇ ਪ੍ਰੋਗਰਾਮ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News