ਕਪੂਰਥਲਾ: ਅੰਤਰਰਾਜ਼ੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼, ਨਾਜਾਇਜ਼ ਹਥਿਆਰਾਂ ਤੇ ਇਨੋਵਾ ਗੱਡੀ ਸਣੇ 5 ਮੁਲਜ਼ਮ ਗ੍ਰਿਫ਼ਤਾਰ
Sunday, Dec 04, 2022 - 12:38 PM (IST)
ਕਪੂਰਥਲਾ/ਸੁਲਤਾਨਪੁਰ ਲੋਧੀ (ਭੂਸ਼ਣ, ਮਹਾਜਨ, ਧੀਰ, ਸੋਢੀ)-ਸੁਲਤਾਨਪੁਰ ਲੋਧੀ ਪੁਲਸ ਨੇ ਯੂ. ਪੀ. ਨਾਲ ਸਬੰਧਤ ਇਕ ਮੁਲਜ਼ਮ ਵੱਲੋਂ ਚਲਾਏ ਜਾ ਰਹੇ ਅੰਤਰਰਾਜ਼ੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਗਿਰੋਹ ਦੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਨਾਜਾਇਜ਼ ਹਥਿਆਰ ਤੇ ਇਕ ਇਨੋਵਾ ਗੱਡੀ ਬਰਾਮਦ ਹੋਈ ਹੈ। ਗਿਰੋਹ ਦੇ ਮੁਖੀ ਨੇ ਬਰਾਮਦ ਇਨੋਵਾ ਗੱਡੀ ਬਰੇਲੀ ਮੁਰਾਦਾਬਾਦ ਹਾਈਵੇਅ 'ਤੇ ਕਿਰਾਏ ’ਤੇ ਲੈਣ ਦੇ ਬਹਾਨੇ ਇਕ ਡਰਾਈਵਰ ਨੂੰ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ ਲੁੱਟ ਲਈ ਸੀ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਐੱਸ. ਪੀ. (ਡੀ.) ਹਰਵਿੰਦਰ ਸਿੰਘ ਤੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਤੇ ਸਬ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਏ. ਐੱਸ. ਆਈ. ਬਲਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਤਲਵੰਡੀ ਪੁੱਲ ਚੌਕ ’ਤੇ ਮੌਜੂਦ ਸਨ ਤਾਂ ਇਕ ਇਨੋਵਾ ਗੱਡੀ ਨੂੰ ਰੋਕਿਆ ਗਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 2 ਦਾਤ ਬਰਾਮਦ ਹੋਏ। ਪੁੱਛਗਿੱਛ ਦੌਰਾਨ ਡਰਾਈਵਰ ਨੇ ਆਪਣਾ ਨਾਂ ਸੌਰਵ ਉਰਫ਼ ਸੰਨੀ ਦੱਸਿਆ।
ਇਹ ਵੀ ਪੜ੍ਹੋ : ਜਲੰਧਰ: ਰਾਕੇਸ਼ ਰਾਠੌਰ ਸਾਬਿਤ ਹੋਏ ਲੰਬੀ ਪਾਰੀ ਦੇ ਖਿਡਾਰੀ, ਤੀਜੀ ਵਾਰ ਮਿਲੀ ਸੂਬਾ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ
ਪੁਲਸ ਵੱਲੋਂ ਸਖਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਮਿਤੀ 17-11-2022 ਨੂੰ ਵਕਤ ਕਰੀਬ 10:30 ਵਜੇ ਰਾਤ ਉਹ ਆਪਣੇ ਸ਼ਰਾਬ ਦੇ ਠੇਕੇ ਜੋ ਕਪੂਰਥਲਾ ਰੋਡ ਉੱਪਰ ਪਿੰਡ ਲੇਈ ਵਾਲਾ ਝੱਲ ਮੋੜਨਜ਼ਦੀਕ ਮੰਡੀ ਦੇ ਫਡ਼ ਪਾਸ ਮੌਜੂਦ ਸੀ, ਹਥਿਆਰਾਂ ਦੀ ਨੌਕ ’ਤੇ ਠੇਕੇ ਦੇ ਕਰਿੰਦੇ ਪਾਸੋਂ ਬਿਅਰਾਂ ਲੈਣ ਦੇ ਬਹਾਨੇ ਸਿਰ ਵਿਚ ਦਾਤਰ ਮਾਰ ਕਿ ਉਸ ਪਾਸੋਂ 120 ਰੁਪਏ ਖੋਹ ਲਏ ਅਤੇ ਦੂਜੇ ਕਰਿੰਦੇ ਕੋਲ 4000 ਰੁਪਏ ਖੋਹ ਲਏ ਅਤੇ ਫਰਾਰ ਹੋ ਗਏ। ਦੌਰਾਨੇ ਪੁੱਛਗਿੱਛ ਦੱਸਿਆ ਕਿ ਉਸ ਦੇ ਨਾਲ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਬਲਜਿੰਦਰ ਸਿੰਘ ਵਾਸੀ ਜੱਬਵਾਲ ਥਾਣਾ ਸੁਲਤਾਨਪੁਰ ਲੋਧੀ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਅਮਰਜੀਤ ਸਿੰਘ ਵਾਸੀ ਜੱਬੋਵਾਲ ਥਾਣਾ ਸੁਲਤਾਨਪੁਰ ਲੋਧੀ, ਬਲਰਾਜ ਸਿੰਘ ਉਰਫ਼ ਬਾਜ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੋਹਲਾ ਸਾਹਿਬ ਅਤੇ ਗੁਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਚੰਬਾ ਤਰਨਤਾਰਨ, ਜਿਸ ’ਤੇ ਸੌਰਵ ਉਰਫ਼ ਸੰਨੀ ਦੀ ਨਿਸ਼ਾਨਦੇਹੀ ’ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਬਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਬਲਜਿੰਦਰ ਸਿੰਘ ਵਾਸੀ ਜੱਬੋਵਾਲ ਨੂੰ ਮਿਤੀ 20-11-2022 ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 2 ਖੋਹਸ਼ੁਦਾ ਮੋਬਾਇਲ ਬਰਾਮਦ ਕੀਤੇ ਗਏ।
27-11-2022 ਨੂੰ ਸੌਰਵ ਉਰਫ਼ ਸੰਨੀ ਦੀ ਨਿਸ਼ਾਨਦੇਹੀ ’ਤੇ ਇਕ ਦੇਸੀ ਕੱਟਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੀ ਨਿਸ਼ਾਨਦੇਹੀ ’ਤੇ ਇਕ ਏਅਰ ਪਿਸਟਲ ਬਰਾਮਦ ਕੀਤਾ ਜਾ ਚੁੱਕਾ ਹੈ। ਦੌਰਾਨੇ ਤਫ਼ਤੀਸ਼ ਇਨ੍ਹਾਂ ਦੇ ਮਾਸਟਰ ਮਾਈਡ ਬਲਰਾਜ ਸਿੰਘ ਉਰਫ਼ ਬਾਜ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੋਹਲਾ ਸਾਹਿਬ ਅਤੇ ਇਸਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਚੰਬਾ, ਤਰਨਤਾਰਨ ਨੂੰ ਮਿਤੀ 28.11.2022 ਮੁਖਬਰ ਖਾਸ ਦੀ ਇਤਲਾਹ ’ਤੇ ਲੋਹੀਆਂ ਚੁੰਗੀ ਸੁਲਤਾਨਪੁਰ ਲੋਧੀ ਤੋਂ ਗ੍ਰਿਫਤਾਰ ਕਰ ਕੇ ਇਨ੍ਹਾਂ ਪਾਸੋਂ ਦਾਤਰ ਬਰਾਮਦ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਇਹ ਇਨੋਵਾ ਮਿਤੀ 16-11-2022 ਨੂੰ ਬਰੈਲੀ ਤੋਂ ਮੁਰਾਦਾਬਾਦ ਜਾਣ ਲਈ 5500 ਰੁਪਏ ’ਚ ਕਿਰਾਏ ’ਤੇ ਕੀਤੀ ਸੀ, ਜਿਸਦੇ ਡਰਾਈਵਰ ਨੂੰ ਰਸਤੇ ’ਚ ਹਥਿਆਰਾਂ ਦੀ ਨੌਕ ’ਤੇ ਡਰਾ ਕਿ ਉਸਨੂੰ ਜ਼ਖਮੀ ਕਰਕੇ ਉਸ ਪਾਸ ਖੋਹ ਕੀਤੀ ਸੀ। ਇਸੇ ਤਰ੍ਹਾਂ ਉਨ੍ਹਾਂ ਹਰਿਆਣਾ ਵਿਚ ਇਕ ਬੈਂਕ ਦੇ ਮੈਨੇਜਰ ਦੇ ਸਿਰ ’ਤੇ ਰਾਡ ਮਾਰ ਕਿ ਉਸ ਪਾਸੋਂ 1,50,000 ਰੁਪਏ ਖੋਹ ਕਿ ਲੇ ਗਏ ਸਨ।
ਇਹ ਵੀ ਪੜ੍ਹੋ : ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ
ਐੱਸ. ਐੱਸ. ਪੀ. ਨੇ ਕਿਹਾ ਕਿ ਦੌਰਾਨੇ ਤਫ਼ਤੀਸ਼ ਸਾਹਮਣੇ ਆਇਆ ਹੈ ਕਿ ਗਿਰੋਹ ਦਾ ਮਾਸਟਰ ਮਾਈਡ ਬਲਰਾਜ ਸਿੰਘ ਯੂ.ਪੀ. ਦੇ ਸੌਰਵ ਉਰਫ ਸੰਨੀ ਪਾਸੋਂ ਨਾਜਾਇਜ਼ ਅਸਲੇ ਲਿਆ ਕਿ ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ’ਚ ਲੁੱਟਾਂ-ਖੋਹਾਂ ਕਰਦੇ ਸਨ। ਉਕਤ ਮੁਲਜ਼ਮਾਂ ਵਿਰੁੱਧ ਲੁੱਟ-ਖੋਹ, ਅਸਲਾ ਐਕਟ ਤਹਿਤ ਲਖੀਮਪੁਰ ਖੀਰੀ (ਉਤਰ ਪ੍ਰਦੇਸ਼), ਅਨੂਪਗੜ੍ਹ (ਰਾਜਸਥਾਨ), ਥਾਣਾ ਲੋਹੀਆਂ, ਥਾਣਾ ਕਬੀਰਪੁਰ, ਥਾਣਾ ਸੁਲਤਾਨਪੁਰ ਲੋਧੀ ਅਤੇ ਥਾਣਾ ਤਾਰਨ ਤਾਰਨ ਸਾਹਿਬ ਵਿਖੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਸਰਹੱਦ ਪਾਰ: ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।