ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ 'ਚ ਮਨਾਇਆ ਇੰਟਰਨੈਸ਼ਨਲ ਨਰਸਿਜ਼ ਡੇਅ, ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

Thursday, May 14, 2026 - 12:36 AM (IST)

ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ 'ਚ ਮਨਾਇਆ ਇੰਟਰਨੈਸ਼ਨਲ ਨਰਸਿਜ਼ ਡੇਅ, ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਬੁਢਲਾਡਾ (ਮਨਜੀਤ) : ਦਿ ਰੌਇਲ ਕਾਲਜ ਆਫ਼ ਨਰਸਿੰਗ, ਬੋੜਾਵਾਲ ਵਿਖੇ ਇੰਟਰਨੈਸ਼ਨਲ ਨਰਸਿਜ਼ ਡੇਅ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੂਰੇ ਹਫ਼ਤੇ ਦੌਰਾਨ ਵੱਖ-ਵੱਖ ਮੁਕਾਬਲੇ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਜੀ. ਐੱਨ. ਐੱਮ., ਏ. ਐੱਨ. ਐੱਮ. ਅਤੇ ਬੀ. ਐੱਸ. ਸੀ. ਨਰਸਿੰਗ ਦੇ ਵਿਦਿਆਰਥੀਆਂ ਨੇ ਬੜੇ ਚਾਅ ਨਾਲ ਹਿੱਸਾ ਲਿਆ। ਇੰਟਰਨੈਸ਼ਨਲ ਨਰਸਿਜ਼ ਡੇਅ ਮੌਕੇ ਵਿਦਿਆਰਥੀਆਂ ਵੱਲੋਂ ਨਰਸਿੰਗ ਪੇਸ਼ੇ ਦੀ ਮਹੱਤਤਾ ਨੂੰ ਦਰਸਾਉਂਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦੌਰਾਨ ਨਰਸਾਂ ਦੀ ਸੇਵਾ, ਮਿਹਨਤ, ਤਿਆਗ ਅਤੇ ਮਨੁੱਖਤਾ ਪ੍ਰਤੀ ਸਮਰਪਣ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ ਸਮਾਗਮ ਵਿੱਚ ਵਿਦਿਆਰਥੀਆਂ ਨੇ  “ਕੇਅਰ ਵਿਦ ਕੰਪੈਸ਼ਨ ਅਤੇ ਨਰਸਿਜ਼ ਆਰ ਦੀ ਹਾਰਟ ਆਫ ਹੈਲਥਕੇਅਰ” ਵਰਗੇ ਸੁਨੇਹਿਆਂ ਰਾਹੀਂ ਲੋਕਾਂ ਨੂੰ ਨਰਸਿੰਗ ਪੇਸ਼ੇ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ। ਫਲੋਰੈਂਸ ਨਾਈਟਿੰਗੇਲ ਦੀ ਜੀਵਨੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ। ਵਿਦਿਆਰਥੀਆਂ ਨੇ ਲੈਂਪ ਲਾਈਟਿੰਗ ਅਤੇ ਪ੍ਰੇਰਣਾਦਾਇਕ ਪੇਸ਼ਕਾਰੀਆਂ ਰਾਹੀਂ ਨਰਸਿੰਗ ਸੇਵਾ ਦੀ ਮਹਾਨਤਾ ਨੂੰ ਦਰਸਾਇਆ।

ਇਹ ਵੀ ਪੜ੍ਹੋ : ਖਾਤਾਧਾਰਕਾਂ ਨੂੰ ਵੱਡਾ ਝਟਕਾ! RBI ਨੇ ਇਸ ਬੈਂਕ ਦਾ ਲਾਇਸੈਂਸ ਕਰ'ਤਾ ਰੱਦ, ਜਾਣੋ ਕਾਰਨ

12 ਮਈ ਨੂੰ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਜੇਤੂ ਅਤੇ ਰਨਰ-ਅੱਪ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪੂਰਾ ਕੈਂਪਸ ਖੁਸ਼ੀ ਅਤੇ ਰੌਣਕ ਨਾਲ ਭਰਿਆ ਹੋਇਆ ਦਿਖਾਈ ਦਿੱਤਾ। ਮੁੱਖ ਮਹਿਮਾਨ ਡਾ. ਸੰਜੇ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਰਸਾਂ ਸਿਹਤ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ ਅਤੇ ਉਨ੍ਹਾਂ ਦੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਨੇ ਕਿਹਾ ਕਿ ਇੱਕ ਚੰਗੀ ਨਰਸ ਆਪਣੇ ਮਰੀਜ਼ ਲਈ ਉਮੀਦ ਦੀ ਕਿਰਨ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਆਪਣੇ ਟੀਚਿਆਂ ਵੱਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਦਿ ਰੌਇਲ ਕਾਲਜ ਆਫ਼ ਨਰਸਿੰਗ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਬਿਹਤਰ ਭਵਿੱਖ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਜੀ. ਐੱਨ. ਐੱਮ., ਏ. ਐੱਨ. ਐੱਮ. ਅਤੇ ਬੀ. ਐੱਸ. ਸੀ. ਨਰਸਿੰਗ ਕੋਰਸਾਂ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ ਅਤੇ ਵਿਦਿਆਰਥੀਆਂ ਲਈ ਫ੍ਰੀ ਕੋਚਿੰਗ ਦੀ ਸਹੂਲਤ ਵੀ ਉਪਲਬਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News