''ਮਿੱਤਰਾਂ ਦੇ ਸ਼ੌਂਕ ਅਵੱਲੇ, ਰਸ਼ੀਅਨ ਟਰੈਕਟਰ ਨਾਲ ਇਲਾਕੇ ''ਚ ਕਰਾਈ ਬੱਲੇ-ਬੱਲੇ
Friday, Nov 06, 2020 - 04:50 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪੰਜਾਬੀ ਹਮੇਸ਼ਾ ਅਵੱਲੇ ਸ਼ੌਂਕਾਂ ਲਈ ਜਾਣੇ ਜਾਂਦੇ ਹਨ ਜਿਸ ਦਾ ਕੋਈ ਵੀ ਨਹੀਂ ਹੁੰਦਾ ਅਤੇ ਅਜਿਹਾ ਹੀ ਇਕ ਸ਼ੌਕੀਨ ਹੈ ਮਾਛੀਵਾੜਾ ਦਾ ਵਾਸੀ ਗੁਰਚਰਨ ਸਿੰਘ, ਜਿਸ ਨੇ ਕਿ ਇਕ 1964 ਮਾਡਲ ਰਸ਼ੀਅਨ ਟਰੈਕਟਰ ਨੂੰ ਅਧੁਨਿਕ ਢੰਗ ਨਾਲ ਤਿਆਰ ਕਰਵਾ ਨਵੀਂ ਮਿਸਾਲ ਪੇਸ਼ ਕੀਤੀ ਹੈ ਅਤੇ ਇਸ ਟਰੈਕਟਰ ਦੀਆਂ ਧੁੰਮਾਂ ਇਲਾਕੇ 'ਚ ਹਰ ਪਾਸੇ ਗੂੰਜਦੀਆਂ ਹਨ। ਖੇਤੀਬਾੜੀ ਦਾ ਕਿੱਤਾ ਕਰਦੇ ਕਿਸਾਨ ਗੁਰਚਰਨ ਸਿੰਘ ਦੇ ਰਿਸ਼ਤੇਦਾਰਾਂ ਕੋਲ ਇਹ 1964 ਮਾਡਲ ਰਸ਼ੀਅਨ ਟਰੈਕਟਰ ਬੇਕਾਰ ਹੀ ਖੜ੍ਹਾ ਸੀ ਅਤੇ ਉਸ ਨੂੰ ਦੇਖ ਮਨ 'ਚ ਸ਼ੌਂਕ ਜਾਗਿਆ ਕਿ ਕਿਉਂ ਨਾ ਇਸ ਪੁਰਾਤਨ ਟਰੈਕਟਰ ਨੂੰ ਅਧੁਨਿਕ ਢੰਗ ਨਾਲ ਤਿਆਰ ਕਰ ਵਿਰਾਸਤ ਵਜੋਂ ਸੰਭਾਲਿਆ ਜਾਵੇਗਾ।ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਨੂੰ ਤਿਆਰ ਕਰਨ ਲਈ ਉਸ ਦਾ 2 ਲੱਖ ਰੁਪਏ ਤੋਂ ਵੱਧ ਖਰਚ ਆਇਆ ਤਾਂ ਅੱਜ ਜਦੋਂ ਉਹ ਇਲਾਕੇ 'ਚ ਟਰੈਕਟਰ 'ਤੇ ਬੈਠ ਗੇੜੀ ਮਾਰਦਾ ਹੈ ਤਾਂ ਲੋਕ ਉਸ ਨੂੰ ਖੜ੍ਹ-ਖੜ੍ਹ ਕੇ ਦੇਖਦੇ ਹਨ। 1964 ਰਸ਼ੀਅਨ ਟਰੈਕਟਰ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਜੀ. ਟੀ.-28 ਟ੍ਰੈਕਟਰ ਪੈਟਰੋਲ ਨਾਲ ਸਟਾਰਟ ਹੁੰਦਾ ਹੈ ਅਤੇ ਫਿਰ ਬਾਅਦ 'ਚ ਇਸ ਦੀ ਸਵਿੱਚ ਡੀਜ਼ਲ 'ਤੇ ਕਰਕੇ ਚੱਲਦਾ ਹੈ। ਉਸ ਨੇ ਦੱਸਿਆ ਕਿ ਇਸ ਟਰੈਕਟਰ ਦਾ 56 ਸਾਲਾਂ 'ਚ ਕੇਵਲ ਇੱਕ ਓਵਰਆਲ ਇੰਜਣ ਹੋਇਆ ਜਦਕਿ ਇਸ ਦਾ ਬਿਲਕੁਲ ਅਸਲੀ ਹੈ, ਜਿਸ ਨੂੰ ਕਦੇ ਵੀ ਰਿਪੇਅਰ ਨਹੀਂ ਖੋਲ੍ਹਿਆ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦੀ ਜੱਗੋ-ਤੇਹਰਵੀਂ, ਛੇੜਛਾੜ ਦੀ ਸ਼ਿਕਾਰ ਨਾਬਾਲਗ ਨੂੰ ਹੀ ਬਣਾਇਆ ਮੁਲਜ਼ਮ
ਕਿਸਾਨ ਅਨੁਸਾਰ ਉਸਨੇ ਸਿਰਫ਼ ਸ਼ੌਂਕ ਵਜੋਂ ਇਸ ਟਰੈਕਟਰ ਦੇ ਬਿਲਕੁਲ ਨਵੇਂ ਟਾਇਰ ਲਗਵਾਏ ਕਿਉਂਕਿ ਹੁਣ ਉਹ ਇਸ ਨਾਲ ਖੇਤੀਬਾੜੀ ਨਹੀਂ ਸਗੋਂ ਘੁੰਮਣ ਵਜੋਂ ਵਰਤੇਗਾ। ਇਸ 'ਤੇ ਇਕ ਟਾਪ ਮਾਡਲ ਦੀ ਛਤਰੀ ਲਗਵਾ ਕੇ ਉਸ 'ਚ ਮਿਊਂਜ਼ਿਕ ਸਿਸਟਮ ਲਗਾਇਆ ਗਿਆ ਹੈ ਅਤੇ ਸ਼ੌਂਕ ਵਜੋਂ ਪ੍ਰੈਸ਼ਰ ਹਾਰਨ ਵੀ ਲਗਾਇਆ। ਇਸ ਤੋਂ ਇਲਾਵਾ ਟਰੈਕਟਰ ਦਾ ਸਟੇਰਿੰਗ ਵੀ ਅਧੁਨਿਕ ਢੰਗ ਦਾ ਲਗਾਇਆ ਹੈ ਤਾਂ ਜੋ ਉਸ ਨੂੰ ਡਰਾਈਵਿੰਗ ਕਰਨ 'ਚ ਅਸਾਨੀ ਹੋਵੇ, ਟ੍ਰੈਕਟਰ ਦੇ ਰਿੰਮਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਬਿਲਕੁਲ ਅਸਲੀ ਹਨ। ਕਿਸਾਨ ਗੁਰਚਰਨ ਸਿੰਘ ਅਨੁਸਾਰ ਹੁਣ ਇਹ ਟ੍ਰੈਕਟਰ ਨਾਲ ਮੈਂ ਹੁਣ ਖੇਤੀਬਾੜੀ ਨਹੀਂ ਕਰਾਂਗਾ ਬਲਕਿ ਇਸ ਨੂੰ ਸ਼ੌਂਕੀਆਂ ਗੇੜੀ ਲਈ ਵਰਤਾਂਗਾ।
ਇਹ ਵੀ ਪੜ੍ਹੋ : ਪਟਾਕਿਆਂ 'ਤੇ ਪਾਬੰਦੀ ਹੈ ਜਾਂ ਨਹੀਂ, ਚੰਡੀਗੜ੍ਹ ਅੱਜ ਲਵੇਗਾ ਫੈਸਲਾ