PHD ਕਰ ਰਿਹੈ ਪੰਜਾਬ ਦਾ ਇਹ ਮੰਤਰੀ, ਭਰਾ ਕਰਦੈ ਬੈਂਡ ਦਾ ਕੰਮ, ਸੁਣੋ ਹਰਭਜਨ ਸਿੰਘ ETO ਦੀ ਦਿਲਚਸਪ ਇੰਟਰਵਿਊ

Monday, Dec 18, 2023 - 12:59 AM (IST)

ਜਲੰਧਰ (ਰਮਨਦੀਪ ਸਿੰਘ ਸੋਢੀ) : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅੱਜ ਵੀ ਪੀ. ਐੱਚ. ਡੀ. ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2022 ਵਿਚ ਪੰਜਾਬ ਯੂਨੀਵਰਿਸਟੀ ਤੋਂ ਬਤੌਰ ਪੀ. ਐੱਚ. ਡੀ. ਜੁਆਇਨ ਕੀਤੀ ਹੈ, ਉਹ ਹਿਊਮਨ ਰਾਈਟਸ ਤੇ ਡਾਕਟਰ ਅੰਬੇਡਕਰ ਸਾਹਿਬ ਨਾਲ ਸੰਬੰਧਤ ਵਿਚਾਰ ਅਤੇ ਰੋਲ ਆਫ ਮੀਡੀਆ ’ਤੇ ਰਿਸਰਚ ਕਰ ਰਹੇ ਹਨ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਕੀਤੇ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਅਹਿਮ ਪਹਿਲੂਆਂ ਨਾਲ ਜਾਣੂ ਕਰਵਾਉਂਦਿਆ ਕਿਹਾ ਕਿ ਉਹ ਦੀਵਾਲੀ ਵਾਲੇ ਦਿਨ ਗੁਰਦੁਆਰਾ ਸਾਹਿਬ ਅਤੇ ਮੰਦਰ ਵਿਚ ਦੀਵਾ ਜਗਾਉਣ ਦੇ ਨਾਲ-ਨਾਲ ਸਕੂਲ ਵਿਚ ਦੀਵਾ ਜ਼ਰੂਰ ਜਗਾਉਂਦੇ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਸਕੂਲ ਵਿਚ ਦੀਵਾ ਜਗਾਉਂਦੇ ਆ ਰਹੇ ਹਨ। ਇਸ ਵਾਰ ਵੀ ਉਹ ਦੀਵਾਲੀ ’ਤੇ ਆਪਣੇ ਪ੍ਰਾਇਮਰੀ ਸਕੂਲ ਵਿਚ ਗਏ ਅਤੇ ਦੀਵਾ ਜਗਾਉਣ ਦੇ ਨਾਲ ਨਾਲ ਬੱਚਿਆਂ ਨਾਲ ਦੀਵਾਲੀ ਮਨਾਈ। ਈ. ਟੀ. ਓ. ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੜ੍ਹਾਈ ਨੂੰ ਨਹੀਂ ਛੱਡਿਆ। 2017 ਵਿਚ ਜਦੋਂ ਮੈਂ ਵਿਧਾਨ ਸਭਾ ਚੋਣ ਹਾਰੀ ਤਾਂ 2018 ਵਿਚ ਮੈਂ ਬਤੌਰ ਵਿਦਿਆਰਥੀ, ਖਾਲਸਾ ਕਾਲਜ ਵਿਚ ਐੱਲ. ਐੱਲ. ਬੀ ਕੀਤੀ ਅਤੇ ਫਿਰ 2022 ਵਿਚ ਪੰਜਾਬ ਯੂਨੀਵਰਿਸਟੀ ਤੋਂ ਬਤੌਰ ਪੀ. ਐੱਚ. ਡੀ. ਜੁਆਇਨ ਕੀਤੀ ਜੋ ਅੱਜ ਵੀ ਜਾਰੀ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੁਲਾਜ਼ਮਾਂ ਲਈ ਬਣਾਈ ਨਵੀਂ ਮੁਆਵਜ਼ਾ ਨੀਤੀ, ਠੇਕਾ ਆਧਾਰਤ ਮੁਲਾਜ਼ਮ ਵੀ ਸ਼ਾਮਲ

ਭਰਾ ਅੱਜ ਵੀ ਕਰਦਾ ਹੈ ਬੈਂਡ ਦਾ ਕੰਮ

ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਬੈਂਡ ਦਾ ਕੰਮ ਕਰਦੇ ਸਨ। 1993 ਵਿਚ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਬੈਂਡ ਦਾ ਕੰਮ ਭਰਾ ਨੇ ਸੰਭਾਲ ਲਿਆ ਜੋ ਅੱਜ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ 7 ਭੈਣ ਭਰਾ ਹਨ, ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨੂੰ ਸੰਭਾਲਿਆ ਅਤੇ ਮਾਂ ਦੇ ਹੌਂਸਲੇ ਨਾਲ ਅੱਗੇ ਵੱਧਦੇ ਰਹੇ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦੀ ਸਪੋਰਟ ਕੀਤੀ ਹੈ। ਉਨ੍ਹਾਂ ਦੀ ਪਤਨੀ ਵੀ ਐਲੀਮੈਂਟਰੀ ਸਕੂਲ ਵਿਚ ਅਧਿਆਪਕਾ ਹਨ। 2016 ਵਿਚ ਜਦੋਂ ਉਨ੍ਹਾਂ ਨੇ ਨੌਕਰੀ ਛੱਡੀ ਅਤੇ ਸਿਆਸਤ ਵਿਚ ਪ੍ਰਵੇਸ਼ ਕੀਤਾ। ਉਸ ਸਮੇਂ ਬਹੁਤਿਆਂ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਗ਼ਲਤ ਦੱਸਿਆ ਪਰ ਪਰਿਵਾਰ ਨੇ ਹੌਂਸਲਾ ਦਿੰਦਿਆਂ ਲੋਕ ਸੇਵਾ ਲਈ ਅੱਗੇ ਵਧਣ ਲਈ ਸਪੋਰਟ ਕੀਤਾ। 2017 ਦੀ ਚੋਣ ਵਿਚ ਮੈਨੂੰ ਉਮਦੀਵਾਰ ਐਲਾਨਿਆ ਗਿਆ, ਉਸ ਸਮੇਂ ਲੋਕਾਂ ਨੇ ਬਹੁਤ ਸਾਥ ਦਿੱਤ ਪਰ ਉਹ ਚੋਣ ਹਾਰ ਗਏ। ਮਿਹਨਤ ਜਾਰੀ ਰੱਖੀ, ਮੈਨੂੰ ਕਈਆਂ ਨੇ ਕਿਹਾ ਕਿ ਨੌਕਰੀ ਛੱਡ ਕੇ ਗਲਤੀ ਕੀਤੀ ਪਰ ਜਦੋਂ 2022 ਵਿਚ ਮੈਂ ਚੋਣ ਜਿੱਤ ਗਿਆ ਤੇ ਉਨ੍ਹਾਂ ਨੇ ਹੀ ਮੈਨੂੰ ਕਿਹਾ ਕਿ ਤੁਹਾਡਾ ਫ਼ੈਸਲਾ ਸਹੀ ਸੀ। 

ਇਹ ਵੀ ਪੜ੍ਹੋ : ਮੋਹਾਲੀ, ਪਟਿਆਲਾ ਤੋਂ ਬਾਅਦ ਹੁਣ ਮੋਗਾ ’ਚ ਪੁਲਸ ਵੱਲੋਂ ਤਿੰਨ ਗੈਂਗਸਟਰਾਂ ਦਾ ਐਨਕਾਊਂਟਰ

ਤਿੰਨ ਮਹੀਨਿਆਂ ਵਿਚ ਵਾਅਦੇ ਪੂਰੇ ਕੀਤੇ

ਵਿਰੋਧੀਆਂ ਦਾ ਕਹਿਣਾ ਹੈ ਕਿ ਫ੍ਰੀ ਬਿਜਲੀ ਤਾਂ ਦੇ ਦਿੱਤੀ ਹੈ ਪਰ ਰੋਜ਼ 50 ਕਰੋੜ ਦਾ ਚੂਨਾ ਪੰਜਾਬ ਨੂੰ ਲਗਾਇਆ ਜਾ ਰਿਹਾ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਦੋਂ ਤੋਂ ਜ਼ਿੰਮੇਵਾਰੀ ਮਿਲੀ ਉਦੋਂ ਤੋਂ ਕੋਸ਼ਿਸ਼ ਕੀਤੀ ਕਿ ਪਾਵਰਕੌਮ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ। 600 ਯੂਨਿਟ ਬਿਜਲੀ ਦਾ ਵਾਅਦਾ ਇਸੇ ਲਈ ਕੀਤਾ ਸੀ ਕਿ ਕੋਈ ਘਰ ਬਿਜਲੀ ਤੋਂ ਵਾਂਝਾ ਨਹੀਂ ਰਹਿਣ ਦੇਵਾਂਗੇ। ਜੇ ਅਸੀਂ ਵੋਟਾਂ ਲਈ ਐਲਾਨ ਕੀਤਾ ਹੁੰਦਾ ਤਾਂ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਵਿਚ ਵਾਅਦੇ ਪੂਰੇ ਨਾ ਕਰਦੇ ਪਰ ਅਸੀਂ ਤਿੰਨ ਮਹੀਨਿਆਂ ਵਿਚ ਬਿਜਲੀ ਫਰੀ ਦੇਣੀ ਸ਼ੁਰੂ ਕਰ ਦਿੱਤੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਕੁੱਝ ਘਰਾਣਿਆਂ ਕੋਲ ਪਾਵਰ ਰਹੀ ਪਰ ਹੁਣ ਲੋਕਾਂ ਕੋਲ ਪਾਵਰ ਹੈ। ਅਸੀਂ ਲੋਕਾਂ ਨੂੰ ਪਾਵਰਫੁਲ ਕਰ ਰਹੇ ਹਾਂ। ਇਸੇ ਲਈ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ 1076 ਨੰਬਰ ਜਾਰੀ ਕਰਕੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ। ਇਸ ਨਾਲ 43 ਸਹੂਲਤਾਂ ਲੋਕਾਂ ਨੂੰ ਘਰ ਬੈਠੀਆਂ ਪਹੁੰਚੀਆਂ ਹਨ। 4200 ਦੇ ਕਰੀਬ ਮੁਲਾਜ਼ਮ ਬਿਜਲੀ ਵਿਭਾਗ ਵਿਚ ਭਰਤੀ ਕੀਤੇ ਜਾ ਚੁੱਕੇ ਹਨ। ਪੰਜਾਬ ਦੇ ਹਰ ਕੋਨੇ ਵਿਚ 100 ਫੀਸਦੀ ਬਿਜਲੀ ਜਾ ਰਹੀ ਹੈ। ਕੋਈ ਅਜਿਹਾ ਪਿੰਡ ਨਹੀਂ ਜੋ ਬਿਜਲੀ ਤੋਂ ਵਾਂਝਾ ਹੋਵੇ, ਹਰ ਘਰ ਵਿਚ ਬਿਜਲੀ ਸਪਲਾਈ ਨਿਰਵਿਘਨ ਬਣਾਈ ਜਾ ਰਹੀ। 

ਇਹ ਵੀ ਪੜ੍ਹੋ : ਪੰਜਾਬ ’ਚ ਫੜਿਆ ਗਿਆ ਵੱਡਾ ਗਿਰੋਹ, ਹਾਈਕੋਰਟ, ਡੀ. ਸੀ ਦਫ਼ਤਰਾਂ ਸਣੇ ਕਈ ਵਿਭਾਗਾਂ ਦਾ ਫਰਜ਼ੀ ਸਮਾਨ ਬਰਾਮਦ

ਬਿਜਲੀ ਸਮਝੌਤਿਆਂ ਦਾ ਕੀ ਬਣਿਆ

ਸਮਝੌਤੇ ਹੋਏ ਪੀ. ਪੀ. ਏ. (ਪਾਵਰ ਪਰਚੇਜ਼ ਐਗਰੀਮੈਂਟ) ਅਸੀਂ ਉਸ ਦਾ ਨਿਰੇਖਣ ਕਰਵਾ ਰਹੇ ਹਾਂ। ਅਸੀਂ ਜਲਦਬਾਜ਼ੀ ਵਿਚ ਕੋਈ ਅਜਿਹਾ ਫੈਸਲਾ ਨਹੀਂ ਲੈਣਾ ਚਾਹੁੰਦੇ ਕਿ ਉਨ੍ਹਾਂ ਨੂੰ ਬਿਨਾਂ ਦੇਖੇ ਰੱਦ ਕਰ ਦੇਈਏ। ਕਈ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਫਾਲੋ ਕਰ ਰਹੇ ਹਾਂ। ਕਿੰਨੀ ਬਿਜਲੀ ਲੈਣੀ ਹੈ, ਇਸ ਦੀ ਲਿਮਿਟ ਬੰਨ੍ਹ ਦਿੱਤੀ ਗਈ ਹੈ। ਜੇ ਵਾਧੂ ਬਿਜਲੀ ਦੀ ਲੋੜ ਪੈਂਦੀ ਹੈ ਤਾਂ ਉਹ ਅਸੀਂ ਆਪਣੇ ਥਰਮਲ ਪਲਾਂਟਾ ਤੋਂ ਲੈ ਰਹੇ ਹਾਂ। ਰੋਪੜ ਅਤੇ ਲਹਿਰਾ ਥਰਮਲ ਪਲਾਂਟ ਤੋਂ 20-25 ਫੀਸਦੀ ਵਾਧੂ ਬਿਜਲੀ ਲਈ ਜਾ ਰਹੀ। 

ਇਹ ਵੀ ਪੜ੍ਹੋ : ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਗੁਰਮਤਾ, ਲਾਵਾਂ-ਫੇਰਿਆਂ ਮੌਕੇ ਲੜਕੀ ਦੇ ਲਹਿੰਗਾ ਪਹਿਨਣ ’ਤੇ ਲਗਾਈ ਰੋਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News