ਮਿਡ ਡੇਅ ਮੀਲ ਦਾ ਅਨਾਜ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਨਿਰਦੇਸ਼ ਜਾਰੀ

Friday, Dec 04, 2020 - 05:32 PM (IST)

ਲੁਧਿਆਣਾ (ਵਿੱਕੀ) : ਸੂਬੇ ਦੇ ਸਾਰੇ ਸਕੂਲਾਂ 'ਚ ਪਹਿਲੀ ਤੋਂ 8ਵੀਂ ਕਲਾਸ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੇ ਰੂਪ ਵਿਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ ਪਰ ਪਿਛਲੇ 9 ਮਹੀਨੇ ਤੋਂ ਸਕੂਲ ਬੰਦ ਹੋਣ ਕਾਰਨ ਅਜਿਹਾ ਨਹੀਂ ਹੋ ਪਾ ਰਿਹਾ। ਅਜਿਹੇ ਵਿਚ ਇਕ ਸਿਵਲ ਰਿੱਟ ਪਟੀਸ਼ਨ 'ਤੇ ਫੈਸਲਾ ਦਿੰਦੇ ਹੋਏ ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਸਕੂਲ ਬੰਦ ਹੋਣ ਕਾਰਨ ਸਕੂਲ ਦੇ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਦਾ ਅਨਾਜ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾਵੇ। ਮਿਡ-ਡੇ ਮੀਲ ਦੀ ਕੁਕਿੰਗ ਕਾਸਟ ਦੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੀ ਜਾਵੇ। ਇਸ ਸਬੰਧੀ ਪੰਜਾਬ ਵਿਚ ਮਿਲ ਸੋਸਾਇਟੀ ਵੱਲੋਂ ਇਕ ਪੱਤਰ ਜਾਰੀ ਕਰਦੇ ਹੋਏ ਨਿਰਦੇਸ਼ ਦਿੱਤੇ ਗਏ ਹਨ ਕਿ ਦੇਖਣ 'ਚ ਆਇਆ ਕਿ ਬਹੁਤ ਜ਼ਿਲ੍ਹਿਆਂ 'ਚ ਸਕੂਲ ਪੱਧਰ, ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਉਕਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਅਤੇ ਰਿਕਾਰਡ ਮੇਨਟੇਨ ਨਹੀਂ ਕੀਤਾ ਜਾ ਰਿਹਾ। ਇਸ ਲਈ ਅਨਾਜ ਅਤੇ ਕੁਕਿੰਗ ਕਾਸਟ ਦੇ ਫੰਡ ਦੀ ਫੰਡ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਫੌਤ ਹੋਏ ਕਿਸਾਨ ਗੱਜਣ ਸਿੰਘ ਦਾ ਨਹੀਂ ਹੋਇਆ ਅੰਤਿਮ ਸੰਸਕਾਰ, ਉੱਠ ਰਹੀ ਇਹ ਮੰਗ

ਰਿਕਾਰਡ ਹੋਵੇਗਾ ਵੈਰੀਫਾਈ
ਪੱਤਰ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪੱਧਰ 'ਤੇ ਯੋਜਨਾ ਬਣਾਈ ਜਾਵੇ ਅਤੇ ਇਕ ਮੁਹਿੰਮ ਤਹਿਤ ਹਰ ਬਲਾਕ ਦੇ ਸਾਰੇ ਸਕੂਲਾਂ ਵਿਚ ਦੌਰਾ ਕਰਦੇ ਹੋਏ ਰਿਕਾਰਡ ਅਤੇ ਅਨਾਜ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਕਿ ਇਹ ਨਾ ਹੋਵੇ ਕਿ ਸਕੂਲ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਮੀਲ ਨਾ ਵੰਡਿਆ ਜਾਵੇ ਅਤੇ ਇਹ ਅਨਾਜ ਉਥੇ ਪਿਆ ਖਰਾਬ ਹੋ ਜਾਵੇ। ਜਿੱਥੋਂ ਤੱਕ ਬੁਕਿੰਗ ਕਾਸਟ ਦੇ ਫੰਡਾਂ ਦਾ ਸਵਾਲ ਹੈ, ਉਸ ਸਬੰਧੀ ਸਾਰੇ ਸਕੂਲਾਂ ਦੇ ਖਾਤਿਆਂ ਦੀ ਬੈਂਕ ਸਟੇਟਮੈਂਟ ਚੈੱਕ ਕੀਤੀ ਜਾਵੇ। ਇਸ ਸਬੰਧੀ 10 ਦਸੰਬਰ ਤੱਕ ਸਾਰੇ ਜ਼ਿਲ੍ਹਿਆਂ ਨੂੰ ਮੁੱਖ ਦਫਤਰ ਵਿਚ ਸਰਟੀਫਿਕੇਟ ਦੇਣਾ ਹੋਵੇਗਾ।

ਇਹ ਵੀ ਪੜ੍ਹੋ : ਯੂ. ਕੇ. ਦੇ ਐੱਮ. ਪੀ. ਢੇਸੀ ਨੇ ਕਿਸਾਨਾਂ ਦਾ ਕੀਤਾ ਸਮਰਥਨ


Anuradha

Content Editor

Related News