ਮਾਨਸਾ ਪੁਲਸ ਦੀ ਪ੍ਰੇਰਨਾ ਸਦਕਾ ਪਿੰਡਾਂ ਅੰਦਰ ਟੀਕਾਕਰਨ ਮੁਹਿੰਮ ਦੀ ਹੋਈ ਸੁਰੂਆਤ

Thursday, Apr 29, 2021 - 03:00 AM (IST)

ਮਾਨਸਾ ਪੁਲਸ ਦੀ ਪ੍ਰੇਰਨਾ ਸਦਕਾ ਪਿੰਡਾਂ ਅੰਦਰ ਟੀਕਾਕਰਨ ਮੁਹਿੰਮ ਦੀ ਹੋਈ ਸੁਰੂਆਤ

ਮਾਨਸਾ,(ਮਨਜੀਤ)- ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕੋਵਿਡ—19 ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਮਾਨਸਾ ਪੁਲਸ ਵੱਲੋਂ ਪਿਛਲੇ ਹਫਤੇ ਬਲਾਕ ਮਾਨਸਾ ਦੇ ਸਰਪੰਚਾਂ ਅਤੇ ਪੰਚਾਇਤ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਉਹਨਾਂ ਨੂੰ ਸਰਕਾਰ ਵੱਲੋਂ ਜਾਰੀ ਹੋਏ ਹੁਕਮਾਂ ਦੀ ਖੁਦ ਪਾਲਣਾ ਕਰਨ ਅਤੇ ਪਿੰਡਾਂ ਦੀ ਨੁਮਾਇੰਦਗੀ ਕਰਨ ਦੇ ਮੱਦੇਨਜ਼ਰ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਕੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਸੀ। ਇਸੇ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਸਰਪੰਚ ਜਗਦੀਪ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਮਾਨਸਾ ਵੱਲੋਂ ਆਪਣੇ ਪਿੰਡ ਬੁਰਜ ਢਿੱਲਵਾਂ ਵਿਖੇ, ਸਰਪੰਚ ਨਵਦੀਪ ਸਿੰਘ ਵੱਲੋਂ ਪਿੰਡ ਬੁਰਜ ਝੱਬਰ ਵਿਖੇ ਅਤੇ ਸਰਪੰਚ ਜਗਸੀਰ ਸਿੰਘ ਜੱਗਾ ਵੱਲੋਂ ਪਿੰਡ ਬਰਨਾਲਾ ਵਿਖੇ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਟੀਕਾਕਰਨ ਕੈਂਪ ਲਗਵਾਏ ਗਏ। ਪਿੰਡ ਬੁਰਜ ਢਿੱਲਵਾਂ ਵਿਖੇ ਐਸ.ਐਸ.ਪੀ. ਮਾਨਸਾ ਵੱਲੋਂ, ਪਿੰਡ ਬਰਨਾਲਾ ਵਿਖੇ ਡੀ.ਐਸ.ਪੀ. ਸ੍ਰੀ ਹਰਜਿੰਦਰ ਸਿੰਘ ਗਿੱਲ ਵੱਲੋਂ ਅਤੇ ਪਿੰਡ ਬੁਰਜ ਝੱਬਰ ਵਿਖੇ ਮੁੱਖ ਅਫਸਰ ਥਾਣਾ ਜੋਗਾ ਵੱਲੋਂ ਪਹੁੰਚ ਕੇ ਟੀਕਾਕਰਨ ਕੈਂਪਾਂ ਦੀ ਸੁਰੂਆਤ ਕੀਤੀ ਗਈ। ਪਿੰਡ ਬੁਰਜ ਢਿੱਲਵਾਂ ਟੀਕਾਕਰਨ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਐਸ.ਐਸ.ਪੀ. ਮਾਨਸਾ ਵੱਲੋਂ ਇਸ ਕੈਂਪ ਦੌਰਾਨ ਕੀਤੇ ਗਏ ਸੁਚੱਜੇ ਪ੍ਰਬੰਧਾਂ ਸਬੰਧੀ ਪਿੰਡ ਦੇ ਸਰਪੰਚ ਅਤੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਗਈ ਕਿ ਜਿਸ ਤਰਾ ਅੱਜ ਕੈਂਪ ਦੌਰਾਨ ਪਿੰਡ ਵਾਸੀਆਂ ਵੱਲੋਂ ਮਾਸਕ ਲਗਾ ਕੇ ਇੱਕ/ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਕੋਵਿਡ—19 ਦੀਆ ਹਦਾਇਤਾਂ ਦੀ ਪਾਲਣਾ ਕੀਤੀ ਗਈ ਹੈ, ਜੇਕਰ ਅਸੀ ਅੱਗੇ ਲਈ ਵੀ ਇਸੇ ਤਰਾ ਹੀ ਪਾਲਣਾ ਕਰਾਂਗੇ ਤਾਂ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਸਾਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ, ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਵੱਧ ਤੋਂ ਵੱਧ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਜਿਸ ਤੋਂ ਉਤਸ਼ਾਹਿਤ ਹੋ ਕੇ ਤਿੰਨਾਂ ਪਿੰਡਾਂ ਅੰਦਰ ਲੱਗੇ ਇਹਨਾਂ ਕੈਂਪਾ ਵਿੱਚ ਕੁੱਲ 265 ਵਿਆਕਤੀਆਂ ਵੱਲੋਂ ਟੀਕਾਕਰਨ ਕਰਵਾਇਆ ਗਿਆ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਸ ਵੱਲੋਂ ਪਿੰਡਾਂ ਅੰਦਰ ਸੁਰੂ ਕਰਵਾਈ ਟੀਕਾਕਰਨ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।ਪਿੰਡ ਬੁਰਜ ਢਿੱਲਵਾਂ ਦੇ ਟੀਕਾਕਰਨ ਕੈਂਪ ਮੌਕੇ ਸ੍ਰੀ ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. (ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ) ਮਾਨਸਾ, ਐਸ.ਆਈ. ਅਮਰੀਕ ਸਿੰਘ ਮੁੱਖ ਅਫਸਰ ਥਾਣਾ ਜੋਗਾ, ਏ.ਐਸ.ਆਈ. ਬਲਵੰਤ ਭੀਖੀ ਸਮੇਤ ਸਿਹਤ ਵਿਭਾਗ ਦੇ ਡਾ. ਚਰਨਜੀਤ ਸਿੰਘ, ਡਾ. ਨਿਰਮਲ ਸਿੰਘ, ਡਾ. ਰਾਜਪਾਲ ਕੌਰ, ਆਸ਼ਾ ਵਰਕਰ ਬੇਅੰਤ ਕੌਰ ਤੋਂ ਇਲਾਵਾ ਪਿੰਡ ਬੁਰਜ ਢਿੱਲਵਾ ਦੇ ਸਰਪੰਚ ਜਗਦੀਪ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਮਾਨਸਾ, ਪੰਚ ਪਾਲ ਸਿੰਘ, ਪੰਚ ਜੈਲਾ ਸਿੰਘ, ਪੰਚ ਗੁਰਬਚਨ ਸਿੰਘ, ਸ੍ਰੀ ਜਗਰੂਪ ਸਿੰਘ ਕਲੱਬ ਪ੍ਰਧਾਨ, ਸ੍ਰੀ ਗੁਰਤੇਜ ਸਿੰਘ ਅਲੀਸ਼ੇਰ ਆਦਿਹਾਜ਼ਰ ਸਨ। ਪਿੰਡ ਬਰਨਾਲਾ ਵਿਖੇ ਸ੍ਰੀ ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. (ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ) ਮਾਨਸਾ, ਸਰਪੰਚ ਜਗਸੀਰ ਸਿੰਘ ਜੱਗਾ ਸਮੇਤ ਪੰਚਾਇਤ ਮੈਂਬਰ ਅਤੇ ਪਿੰਡ ਬੁਰਜ ਝੱਬਰ ਵਿਖੇ ਮੁੱਖ ਅਫਸਰ ਥਾਣਾ ਜੋਗਾ,
ਸਰਪੰਚ ਨਵਦੀਪ ਸਿੰਘ ਸਮੇਤ ਪੰਚਾਇਤ ਮੈਂਬਰ ਹਾਜ਼ਰ ਸਨ।


author

Bharat Thapa

Content Editor

Related News