ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਟਰੈਕਟਰ ਮਾਰਚ ਰਾਹੀਂ ਦਿੱਲੀ ਪੁੱਜਣ ਦਾ ਸੱਦਾ

Sunday, Jan 17, 2021 - 04:16 PM (IST)

ਪਠਾਨਕੋਟ (ਰਾਜਨ) : ਕਿਸਾਨ ਜੱਥੇਬੰਦੀਆਂ ਵੱਲੋਂ ਖ਼ੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਲਈ ਦਿੱਲੀ ਪਹੁੰਚਣ ਦੇ ਸੱਦੇ ਨੂੰ ਘਰ ਘਰ ਤੱਕ ਲੈ ਕੇ ਜਾਣ ਲਈ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਉੱਦਮ ਸਦਕਾ ਟਰੈਕਟਰ ਮਾਰਚ ਕੀਤਾ ਗਿਆ। ਇਹ ਟਰੈਕਟਰ ਮਾਰਚ ਪਿੰਡ ਬਾਸੀਆਂ ਬੇਟ ਤੋਂ ਸ਼ੁਰੂ ਹੋ ਕੇ ਚੱਕ ਕਲਾਂ, ਭੱਟੀਆਂ ਈਸੇਵਾਲ,ਬੀਰਮੀ, ਮਲਕਪੁਰ, ਬਸੈਮੀ,ਫਾਗਲਾ ਗੌਸਪੁਰ ਪਿੰਡਾਂ ਚੋਂ ਹੁੰਦਾ ਹੋਇਆ ਹੰਬੜਾਂ ਕਸਬੇ ’ਚ ਪਹੁੰਚਿਆ। ਮੋਦੀ ਸਰਕਾਰ ਦੇ ਜਿੱਦੀ ਅੜੀਅਲ ਰਵੱਈਏ ਤੋਂ ਦੁਖੀ  ਇਲਾਕੇ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਅਤੇ ਦੁਕਾਨਦਾਰ ਵੀਰਾਂ ਨੇ ਇਸ ਰੋਸ ਮਾਰਚ ਦਾ ਹਿੱਸਾ ਬਣਦਿਆਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ।  ਹੰਬੜਾਂ ਵਿਖੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵਿੰਦਰ ਸਿੰਘ, ਨਰਿੰਦਰ ਸਿੰਘ ਅਤੇ ਕੁਲਜਿੰਦਰ ਬੱਲ ਨੇ ਕਿਹਾ ਕੇ ਭਾਰਤ ਦੇ ਕਿਸਾਨ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਇਤਿਹਾਸਿਕ ਸੰਘਰਸ਼ ਲੜ ਰਹੇ ਹਨ।

ਇਹ ਵੀ ਪੜ੍ਹੋ : ਵਿਆਹ ਵਾਲੀਆਂ ਗੱਡੀਆਂ ’ਤੇ ਕਿਸਾਨੀ ਝੰਡਿਆਂ ਦਾ ਵਧਿਆ ਰੁਝਾਨ

PunjabKesari

ਹੁਣ ਇਹ ਸੰਘਰਸ਼ ਕਿਸਾਨਾਂ ਦਾ ਸੰਘਰਸ਼ ਨਾ ਹੋ ਕੇ ਜਨ ਅੰਦੋਲਨ ਬਣ ਗਿਆ ਹੈ। ਇਸ ਸੰਘਰਸ਼ ਦੀ ਜਿੱਤ ਤੱਕ ਕਿਸਾਨ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਪੂਰੇ ਸਿਰੜ ਨਾਲ ਲੜਨਗੀਆਂ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਕਮੇਟੀ ਆਗੂ ਗੁਰਦੀਪ ਬਾਸੀ ਨੇ ਕਿਸਾਨ ਜੱਥੇਬੰਦੀਆਂ ਨੂੰ ਵਿਸਵਾਸ਼ ਦੁਆਇਆ ਕਿ ਸੂਬਾ ਪਰਧਾਨ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਬੜੀ ਕਿਸ਼ਨ ਚੰਦਰ ਮਹਾਜਨ ਅਤੇ ਰਾਜੀਵ ਮਲਹੋਤਰਾ ਦੀ ਅਗਵਾਈ ਅਧੀਨ ਸੂਬੇ ਭਰ ਦੇ ਵੈਟਨਰੀ ਇੰਸਪੈਕਟਰ ਕਿਸਾਨ ਅੰਦੋਲਨ  ਦੀ ਹਮਾਇਤ ਲਈ ਦਿਨ ਰਾਤ ਇਕ ਕਰ ਰਹੇ ਹਨ। ਇਹ ਕਾਲੇ ਕਾਨੂੰਨ ਲਾਗੂ ਹੋਣ ਤੱਕ ਕਿਸਾਨ ਜੱਥੇਬੰਦੀਆਂ ਦੀ ਮਦਦ ਜਾਰੀ ਰਹੇਗੀ। 

ਇਹ ਵੀ ਪੜ੍ਹੋ : ਆਯੂਸ਼ਮਾਨ ਸਿਹਤ ਮਹਿਕਮੇ ਅਧੀਨ ਜਾਅਲੀ ਬੀਮਾ ਕਾਰਡ ਬਣਾਉਣ ਦਾ ਮਾਮਲਾ ਸਾਹਮਣੇ ਆਇਆ

PunjabKesari

PunjabKesari

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 
 


Anuradha

Content Editor

Related News