ਬਰਨਾਲਾ ਪੁਲਸ ਦੇ CIA ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਰਾਸ਼ਟਰਪਤੀ ਮੈਡਲ

Friday, Aug 14, 2026 - 04:17 PM (IST)

ਬਰਨਾਲਾ ਪੁਲਸ ਦੇ CIA ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਰਾਸ਼ਟਰਪਤੀ ਮੈਡਲ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪੰਜਾਬ ਪੁਲਸ ਵਿਚ ਆਪਣੀ ਡਿਊਟੀ ਪ੍ਰਤੀ ਸਮਰਪਣ, ਇਮਾਨਦਾਰੀ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਬਰਨਾਲਾ CIA ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਆਜ਼ਾਦੀ ਦਿਵਸ-2026 ਦੇ ਮੌਕੇ ’ਤੇ ਰਾਸ਼ਟਰਪਤੀ ਮੈਡਲ ਫਾਰ ਡਿਸਟਿੰਗਵਿਸ਼ਡ ਸਰਵਿਸ (PSM) ਨਾਲ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 14 ਅਗਸਤ ਨੂੰ ਜਾਰੀ ਕੀਤੀ ਸੂਚੀ ਵਿਚ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਗਿਆ ਹੈ।

ਇੰਸਪੈਕਟਰ ਬਲਜੀਤ ਸਿੰਘ, ਨੰਬਰ 509/BNL, ਇਸ ਸਮੇਂ CIA ਬਰਨਾਲਾ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪੁਲਸ ਵਿਭਾਗ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਇਹ ਸਨਮਾਨ ਉਨ੍ਹਾਂ ਦੀ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਬਿਹਤਰੀਨ ਅਤੇ ਸਮਰਪਿਤ ਪੁਲਿਸ ਸੇਵਾ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਮੈਡਲ ਲਈ ਨਾਮ ਦੀ ਚੋਣ ਹੋਣਾ ਆਪਣੇ ਆਪ ਵਿੱਚ ਪੁਲਿਸ ਅਧਿਕਾਰੀ ਲਈ ਵੱਡੀ ਉਪਲਬਧੀ ਮੰਨੀ ਜਾਂਦੀ ਹੈ। ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ CIA ਬਰਨਾਲਾ ਵੱਲੋਂ ਅਪਰਾਧ ਅਤੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈਆਂ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਂਦੀ ਰਹੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਬਰਨਾਲਾ ਪੁਲਿਸ ਵਿਭਾਗ ਦਾ ਵੀ ਮਾਣ ਵਧਿਆ ਹੈ।

ਇਸੇ ਸੂਚੀ ਵਿਚ ਬਰਨਾਲਾ ਨਾਲ ਸਬੰਧਤ ASI/LR ਨਿਰਮਲ ਸਿੰਘ, ਨੰਬਰ 18/BNL, ਅਕਾਊਂਟੈਂਟ DPO ਬਰਨਾਲਾ ਨੂੰ ਵੀ ਮੈਡਲ ਫਾਰ ਮੈਰੀਟੋਰੀਅਸ ਸਰਵਿਸ (MSM) ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਦੋਵਾਂ ਅਧਿਕਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਸਨਮਾਨਾਂ ਨਾਲ ਬਰਨਾਲਾ ਪੁਲਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਵੀ ਉਤਸ਼ਾਹ ਦੀ ਲਹਿਰ ਹੈ।


author

Anmol Tagra

Content Editor

Related News