''''ਪੰਥ ਦੋਖੀਆਂ ਦਾ ਹੋ ਰਿਹੈ ਵਿਰੋਧ, ਸਰਕਾਰ ਸੁੱਤੀ ਕੁੰਭਕਰਨੀ ਨੀਂਦ'''' : ਜਥੇ. ਮੰਡ

Tuesday, Oct 23, 2018 - 01:42 PM (IST)

''''ਪੰਥ ਦੋਖੀਆਂ ਦਾ ਹੋ ਰਿਹੈ ਵਿਰੋਧ, ਸਰਕਾਰ ਸੁੱਤੀ ਕੁੰਭਕਰਨੀ ਨੀਂਦ'''' : ਜਥੇ. ਮੰਡ

ਜੈਤੋ (ਸਤਵਿੰਦਰ) - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਿਹਾ ਇਨਸਾਫ਼ ਮੋਰਚਾ ਸ਼ਾਂਤਮਈ ਢੰਗ ਨਾਲ 143ਵੇਂ ਦਿਨ ਵੀ ਬਰਗਾੜੀ ਦੀ ਦਾਣਾ ਮੰਡੀ 'ਚ ਜਾਰੀ ਹੈ। ਜਥੇ. ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਹਰ ਥਾਂ ਬਾਦਲਾਂ ਅਤੇ ਪੰਥ ਦੋਖੀਆਂ ਦਾ ਵਿਰੋਧ ਹੋ ਰਿਹਾ ਹੈ ਤੇ ਸ਼ਾਹੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇ. ਭਾਈ ਬਲਜੀਤ ਸਿੰਘ ਦਾਦੂਵਾਲ ਨੇ ਮੋਰਚੇ 'ਚ ਹਾਜ਼ਰੀ ਭਰਨ ਆਈਆਂ ਸੁਨਾਮ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਸਮੂਹ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਜੇਕਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਹਨ ਤਾਂ ਜਥਿਆਂ ਦੇ ਰੂਪ 'ਚ ਇਨਸਾਫ਼ ਮੋਰਚੇ ਵਿਚ ਹਾਜ਼ਰੀ ਭਰੀ ਜਾਵੇ ਤਾਂ ਹੀ ਸਰਕਾਰ ਕੁੰਭਕਰਨੀ ਨੀਂਦ ਤੋਂ ਜਗੇਗੀ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਭਾਈ ਗੁਰਕਿਰਨ ਸਿੰਘ ਦਲ ਖਾਲਸਾ, ਬਾਬਾ ਮੋਹਨ ਦਾਸ ਬਰਗਾੜੀ ਤੇ ਕਈ ਹੋਰਨਾਂ ਵਲੋਂ ਸੰਬੋਧਨ ਕੀਤਾ ਗਿਆ। ਇਸ ਸਮੇਂ ਸੰਤ ਬਾਬਾ ਮੋਹਣ ਦਾਸ ਬਰਗਾੜੀ ਵਾਲੇ, ਬਾਬਾ ਲਾਲ ਦਾਸ ਲੰਗੇਆਣਾ, ਬਾਬਾ ਰਾਜਾ ਰਾਮ ਸਿੰਘ ਮੁਖੀ ਤਰਨਾ ਦਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਬੂਟਾ ਸਿੰਘ ਰਣਸ਼ੀਂਹਕੇ ਅਕਾਲੀ ਦਲ 1920 ਆਦਿ ਮੌਜੂਦ ਸਨ।


Related News