ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ''ਚ ਸਹੁਰੇ ਪਰਿਵਾਰ ''ਤੇ ਮਾਮਲਾ ਦਰਜ
Monday, Oct 02, 2017 - 04:07 PM (IST)

ਰਾਹੋਂ (ਪ੍ਰਭਾਕਰ)- ਔਰਤ ਨਾਲ ਕੁੱਟਮਾਰ ਕਰਨ ਵਾਲੇ ਸਹੁਰੇ ਪਰਿਵਾਰ ਦੇ 6 ਮੈਂਬਰਾਂ 'ਤੇ ਮਾਮਲਾ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਰਾਹੋਂ ਦੇ ਐਸ. ਐਚ. ਓ. ਸੁਭਾਸ਼ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਭਾਰਟਾ ਖੁਰਦ ਦੀ ਰਹਿਣ ਵਾਲੀ ਸਤਨਾਮ ਕੌਰ ਪਤਨੀ ਜਸਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮੇਰਾ ਵਿਆਹ 2 ਸਾਲ ਪਹਿਲਾਂ ਜਸਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭਾਰਟਾ ਖੁਰਦ ਨਾਲ ਹੋਇਆ ਸੀ। ਮੈਂ ਸਵੇਰੇ 8 ਵਜੇ ਦੇ ਕਰੀਬ ਚਾਹ ਪੀ ਕੇ ਢੇਰ 'ਤੇ ਕੂੜਾ ਸੁੱਟਣ ਲਈ ਜੋ ਗੁਰਮੇਲ ਸਿੰਘ ਦੇ ਘਰ ਦੇ ਲਾਗੇ ਹੈ, ਗਈ ਤਾਂ ਮਗਰੋਂ ਮੇਰਾ ਪਤੀ ਜਸਪਾਲ ਸਿੰਘ ਮੇਰੇ ਪਿੱਛੇ ਆ ਕੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮੇਰਾ ਸਹੁਰਾ ਅਵਤਾਰ ਸਿੰਘ, ਦਿਓਰ ਗੁਰਚਰਨ ਸਿੰਘ, ਸਤਨਾਮ ਕੌਰ ਪਤਨੀ ਸੇਵਾ ਸਿੰਘ, ਬਲਵੀਰ ਕੌਰ ਪਤਨੀ ਕੇਵਲ ਸਿੰਘ ਵਾਸੀਆਨ ਭਾਰਟਾ ਖੁਰਦ ਵੀ ਆ ਗਏ । ਜਿਨ੍ਹਾਂ ਨੂੰ ਵੇਖ ਮੈਂ ਗੁਰਮੇਲ ਸਿੰਘ ਪੁੱਤਰ ਗੱਜਣ ਸਿੰਘ ਦੇ ਘਰ ਵੜ ਗਈ। ਇਨ੍ਹਾਂ ਸਾਰਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ। ਮੇਰੇ ਰੋਲਾ ਪਾਉਣ 'ਤੇ ਉਹ ਉਥੋਂ ਭੱਜ ਗਏ। ਮੈਨੂੰ ਕੁੱਝ ਵਿਅਕਤੀਆਂ ਨੇ ਸਿਵਲ ਹਸਪਤਾਲ ਜੇਰੇ ਇਲਾਜ ਭਰਤੀ ਕਰਵਾਇਆ। ਐਸ. ਐਚ. ਓ. ਸੁਭਾਸ਼ ਬਾਠ ਨੇ ਸਤਨਾਮ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਸਤਨਾਮ ਕੌਰ ਨੇ ਦੱਸਿਆ ਕਿ ਮੈ ਆਪਣੇ ਸਹੁਰੇ ਪਰਿਵਾਰ 'ਤੇ ਪਹਿਲਾਂ ਵੀ ਕੁੱਟਮਾਰ ਕਰਨ ਅਤੇ ਦਾਜ ਦਾ ਕੇਸ ਕੀਤਾ ਹੋਇਆ ਹੈ।