ਸਾਢੇ 5 ਕਿੱਲੋ ਅਫੀਮ ਸਮੇਤ ਪੰਜਾਬ ਪੁਲਸ ਦਾ ਥਾਣੇਦਾਰ ਗ੍ਰਿਫਤਾਰ
Thursday, Jun 27, 2019 - 11:22 AM (IST)

ਲੁਧਿਆਣਾ (ਅਨਿਲ) : ਇੱਥੇ ਐੱਸ. ਟੀ. ਐੱਫ. ਦੀ ਟੀਮ ਨੇ ਵੀਰਵਾਰ ਸਵੇਰੇ ਸਾਢੇ 5 ਕਿੱਲੋ ਅਫੀਮ ਸਮੇਤ ਪੰਜਾਬ ਪੁਲਸ ਦੇ ਥਾਣੇਦਾਰ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਉਕਤ ਥਾਣੇਦਾਰ ਆਪਣੀ ਇਕ ਮਹਿਲਾ ਰਿਸ਼ਤੇਦਾਰ ਨਾਲ ਕਾਰ 'ਚ ਸਵਾਰ ਹੋ ਕੇ ਅਫੀਮ ਦੀ ਖੇਪ ਲਿਆ ਰਿਹਾ ਸੀ, ਜਿਸ ਨੂੰ ਨਾਕੇਬੰਦੀ ਦੌਰਾਨ ਕਾਬੂ ਕਰ ਲਿਆ ਗਿਆ। ਇਸ ਤੋਂ ਇਲਾਵਾ ਥਾਣੇਦਾਰ ਕੋਲੋਂ ਇਕ ਰਿਵਾਲਵਰ ਸਮੇਤ ਕਾਰਤੂਸ ਅਤੇ ਐੱਸ. ਐੱਲ. ਐਰ. ਦੇ 11 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।