ਨਕਾਬਪੋਸ਼ਾਂ ਨੇ ਇਨੋਵਾ ਚਾਲਕ ''ਤੇ ਚਲਾਈ ਗੋਲੀ, ਗੰਭੀਰ ਜ਼ਖਮੀ

Wednesday, Sep 13, 2017 - 07:17 AM (IST)

ਨਕੋਦਰ, (ਰਜਨੀਸ਼)- ਅੱਜ ਦੁਪਹਿਰ ਪਿੰਡ ਔਲਕਾਂ ਨੇੜੇ ਮੋਟਰਸਾਈਕਲ ਸਵਾਰ 5 ਨਕਾਬਪੋਸ਼ ਨੌਜਵਾਨਾਂ ਨੇ ਇਕ ਇਨੋਵਾ ਗੱਡੀ ਦਾ ਪਿੱਛਾ ਕਰ ਕੇ ਚਾਲਕ 'ਤੇ ਗੋਲੀ ਚਲਾ ਦਿੱਤੀ। ਗੋਲੀ ਵੱਜਣ ਨਾਲ ਇਨੋਵਾ ਦੇ ਟੁੱਟੇ ਸ਼ੀਸ਼ੇ ਚਾਲਕ ਦੇ ਜਾ ਲੱਗੇ ਤੇ ਉਹ ਗੰਭੀਰ ਜ਼ਖਮੀ ਹੋ ਗਿਆ, ਜੋ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।
ਜ਼ਖਮੀ ਅਮਰੀਕ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪੱਤੀ ਬੜੀ ਜੰਡਿਆਲਾ ਨੇ ਦੱਸਿਆ ਕਿ ਉਹ ਜੰਡਿਆਲਾ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਇਨੋਵਾ ਟੈਕਸੀ ਵਜੋਂ ਚਲਾਉਂਦਾ ਹੈ। ਅੱਜ ਦੁਪਹਿਰ ਕਰੀਬ 2 ਵਜੇ ਉਹ ਨਕੋਦਰ ਕਰਿਆਨੇ ਦਾ ਸਾਮਾਨ ਖਰੀਦਣ ਆਇਆ ਹੋਇਆ ਸੀ। ਜਦੋਂ ਉਹ ਮਹਿਤਪੁਰ ਬਾਈਪਾਸ ਨੇੜੇ ਪੁੱਜਾ ਤਾਂ ਮੋਟਰਸਾਈਕਲ 'ਤੇ ਸਵਾਰ ਨਕਾਬਪੋਸ਼ 5 ਨੌਜਵਾਨਾਂ ਨੇ ਉਸ ਨੂੰ ਰੁਕਣ ਲਈ ਕਿਹਾ। ਉਸ ਨੇ ਰੁਕਣ ਦੀ ਬਜਾਏ ਗੱਡੀ ਭਜਾ ਲਈ। 
ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰ ਕੇ ਪਿੰਡ ਔਲਕਾਂ ਨੇੜੇ ਉਸ 'ਤੇ ਫਾਇਰ ਕਰ ਦਿੱਤਾ। ਗੋਲੀ ਗੱਡੀ ਦੀ ਡਰਾਈਵਰ ਸਾਈਡ 'ਤੇ ਸ਼ੀਸ਼ੇ ਦੇ ਵੱਜ ਕੇ ਆਰ-ਪਾਰ ਹੋ ਗਈ। ਸ਼ੀਸ਼ਾ ਸਿਰ 'ਚ ਵੱਜਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਮਹਿਤਪੁਰ ਮੌਕੇ 'ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।


Related News