ਸਡ਼ਕ ਹਾਦਸੇ ਵਿਚ ਜ਼ਖਮੀ ਦੀ ਮੌਤ

Sunday, Jul 29, 2018 - 02:38 AM (IST)

ਸਡ਼ਕ ਹਾਦਸੇ ਵਿਚ ਜ਼ਖਮੀ ਦੀ ਮੌਤ

ਸਮਾਣਾ, (ਦਰਦ)- ਬੀਤੇ ਦਿਨੀ ਸਮਾਣਾ ਪਾਤਡ਼ਾ ਰੋਡ ’ਤੇ ਪਿੰਡ ਮਵੀ ਦੇ ਨੇਡ਼ੇ ਅਵਾਰ ਪਸ਼ੂ ਦੇ ਆ ਜਾਣ ਕਾਰਨ ਜ਼ਖ਼ਮੀ ਹੋਏ ਮੋਟਰ ਸਾਈਕਲ ਸਵਾਰ ਦੀ ਪੀ. ਜੀ. ਆਈ. ’ਚ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਵਲ ਹਸਪਤਾਲ ਵਿਚ ਮ੍ਰਿਤਕ ਜਰਨੈਲ ਸਿੰਘ (45) ਪੁਤਰ ਨਿਰੰਜਣ ਸਿੰਘ ਵਾਸੀ ਬੁਜਰਕ ਦਾ ਪੋਸਟਮਾਰਟਮ ਕਰਵਾਉਣ ਆਏ ਪਰਿਵਾਰਕ ਮੈਂਬਰਾਂ ਤੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਜਰਨੈਲ ਸਿੰਘ ਆਪਣੇ ਇਕ ਹੋਰ ਸਾਥੀ ਧਰਮ ਸਿੰਘ ਨਾਲ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਜਦੋਂ ਪਿੰਡ ਚੱਕ ਅੰਮ੍ਰਿਤਸਰੀਆ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ ਪਰ ਜਦੋਂ ਉਹ ਪਿੰਡ ਮਵੀ ਦੇ ਨੇਡ਼ੇ ਪੁਜੇ ਸਨ ਤਾਂ ਸਡ਼ਕ ’ਤੇ ਅਵਾਰਾ ਪਸ਼ੂ ਦੇ ਆ ਜਾਣ ਕਾਰਣ ਮੋਟਰ ਸਾਈਕਲ ਦਾ ਸਤੁੰਲਨ ਵਿਗਡ਼ ਗਿਆ ਸੀ। ਮੋਟਰ ਸਾਈਕਲ ਸਵਾਰ ਦੋਵੇਂ ਵਿਅਕਤੀ ਗੰਭੀਰ ਜਖ਼ਮੀ ਹੋ ਗਏ ਸਨ, ਜਿਨ੍ਹਾਂ ਵਿਚੋਂ ਜਰਨੈਲ ਸਿੰਘ ਨੂੰ ਪੀ. ਜੀ. ਆਈ. ਤੇ ਧਰਮ ਸਿੰਘ ਨੂੰ ਪਟਿਆਲਾ ਦਾਖ਼ਲ ਕਰਵਾਇਆ ਗਿਆ ਪਰ ਜਰਨੈਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।
 


Related News